DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸ਼ਹਿਰ ਦਾ ਕੂੜਾ ਪਿੰਡਾਂ ਨੇੜਲੇ ਡੰਪ ’ਚ ਸੁੱਟਣ ਦਾ ਵਿਰੋਧ

ਫਤਿਹਪੁਰ ਥੇੜੀ, ਮਾਛੀਪੁਰ ਅਤੇ ਸਿਲ ਕੱਪੜਾ ਦੇ ਵਸਨੀਕਾਂ ਵੱਲੋਂ ਨਾਅਰੇਬਾਜ਼ੀ

  • fb
  • twitter
  • whatsapp
  • whatsapp
featured-img featured-img
ਕੂੜਾ ਸੁੱਟਣ ਖ਼ਿਲਾਫ਼ ਪ੍ਰਦਰਸ਼ਨ ਕਰਦੇ ਹੋਏ ਪਿੰਡ ਵਾਸੀ।
Advertisement

ਮਰਿੰਡਾ ਸ਼ਹਿਰ ਦਾ ਕੂੜਾ ਪਿੰਡ ਭਟੇੜੀ ਵਿੱਚ ਬਣਾਏ ਡੰਪ ਵਿੱਚ ਸੁੱਟੇ ਜਾ ਰਹੇ ਕੂੜੇ ਕਰਕਟ ਦੀ ਬਦਬੂ ਅਤੇ ਵੱਡੀ ਪੱਧਰ ’ਤੇ ਪੈਦਾ ਹੋ ਰਹੀਆਂ ਮੱਖੀਆਂ ਮੱਛਰਾਂ ਤੋਂ ਤੰਗ ਆਏ ਪਿੰਡ ਫਤਿਹਪੁਰ ਥੇੜੀ ,ਮਾਛੀਪੁਰ ਅਤੇ ਸਿਲ ਕੱਪੜਾ ਦੇ ਵਸਨੀਕਾ ਵੱਲੋਂ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੀਨੀਅਰ ਆਗੂ ਮਿਹਰ ਸਿੰਘ ਥੇੜੀ ਅਤੇ ਹਕੀਕਤ ਸਿੰਘ ਘੜੂੰਆਂ ਦੀ ਅਗਵਾਈ ਹੇਠ ਪਿੰਡ ਭਟੇੜੀ ਵਿੱਚ ਡੰਪ ਨੇੜੇ ਧਰਨਾ ਦਿੱਤਾ ਗਿਆ। ਕਿਸਾਨ ਆਗੂ ਮੇਹਰ ਸਿੰਘ ਥੇੜੀ ਨੇ ਦੱਸਿਆ ਕਿ ਰੋਪੜ ਜ਼ਿਲ੍ਹੇ ਦੇ ਸ਼ਹਿਰ ਮੋਰਿੰਡਾ ਦਾ ਕੂੜਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਭਟੇੜੀ ਦੀ ਜ਼ਮੀਨ ਵਿੱਚ ਬਣਾਏ ਗਏ ਡੰਪ ’ਚ ਸੁੱਟਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਹ ਡੰਪ ਮੁਹਾਲੀ ਜ਼ਿਲ੍ਹੇ ਦੇ ਉਪਰੋਕਤ ਤਿੰਨੋਂ ਪਿੰਡਾਂ ਦੇ ਨੇੜੇ ਪੈਂਦਾ ਹੈ, ਜਿਨ੍ਹਾਂ ਦੇ ਵਸਨੀਕਾਂ ਤੇ ਇਸ ਗੰਦਗੀ ਦਾ ਵੱਡਾ ਮਾਰੂ ਅਸਰ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਿੰਡਾਂ ਦੇ ਵਸਨੀਕਾਂ ਵੱਲੋਂ ਅਧਿਕਾਰੀਆਂ ਨੂੰ ਮੰਗ ਪੱਤਰ ਦੇ ਕੇ ਇਹ ਡੰਪ ਚਕਾਉਣ ਦੀ ਮੰਗ ਕੀਤੀ ਗਈ ਸੀ ਪਰ ਜਦੋਂ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਉਨ੍ਹਾਂ ਨੂੰ ਇਸ ਡੰਪ ਸਥਾਨ ’ਤੇ ਧਰਨਾ ਦੇਣ ਲਈ ਮਜਬੂਰ ਹੋਣਾ ਪਿਆ ਜਿਹੜਾ ਕਿ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਇਹ ਡੰਪ ਇਥੋਂ ਨਹੀਂ ਚੁੱਕਿਆ ਜਾਂਦਾ। ਉਨ੍ਹਾਂ ਇਹ ਵੀ ਦੱਸਿਆ ਕਿ ਤਿੰਨ ਪਿੰਡਾਂ ਦੇ ਵਸਨੀਕਾਂ ਵੱਲੋਂ ਸਵੇਰੇ 11 ਵਜੇ ਤੋਂ ਇਹ ਧਰਨਾ ਸ਼ੁਰੂ ਕੀਤਾ ਗਿਆ ਹੈ ਅਤੇ ਨਗਰ ਕੌਂਸਲ ਦੇ ਕਰਮਚਾਰੀ ਜੋ ਇੱਥੇ ਕੂੜਾ ਸੁੱਟਣ ਲਈ ਆਏ ਸਨ ਨੂੰ ਵੀ ਵਾਪਸ ਮੋੜ ਦਿੱਤਾ ਗਿਆ ਹੈ।

Advertisement
Advertisement
×