ਡੇਰਾਬੱਸੀ ਵਿਚ ਭਾਜਪਾ ਉਮੀਦਵਾਰ ਖੰਨਾ ਦਾ ਵਿਰੋਧ ਸ਼ੁਰੂ

ਡੇਰਾਬੱਸੀ ਵਿਚ ਭਾਜਪਾ ਉਮੀਦਵਾਰ ਖੰਨਾ ਦਾ ਵਿਰੋਧ ਸ਼ੁਰੂ

ਭਾਜਪਾ ਵਰਕਰ ਪਾਰਟੀ ਦੇ ਉਮੀਦਵਾਰ ਖ਼ਿਲਾਫ਼ ਰੋਸ ਪ੍ਰਗਟ ਕਰਦੇ ਹੋਏ। -ਫੋਟੋ: ਰੂਬਲ

ਹਰਜੀਤ ਸਿੰਘ

ਡੇਰਾਬੱਸੀ, 22 ਜਨਵਰੀ

ਭਾਜਪਾ ਵੱਲੋਂ ਹਲਕਾ ਡੇਰਾਬੱਸੀ ਤੋਂ ਚੋਣ ਮੈਦਾਨ ਵਿੱਚ ਉਤਾਰੇ ਗਏ ਉਮੀਦਵਾਰ ਸੰਜੀਵ ਖੰਨਾ ਦਾ ਵਿਰੋਧ ਸ਼ੁਰੂ ਹੋ ਗਿਆ ਹੈ। ਭਾਜਪਾ ਦੇ ਤਿੰਨੋਂ ਮੰਡਲ ਪ੍ਰਧਾਨਾਂ ਤੇ ਜ਼ਿਲ੍ਹਾ ਪ੍ਰਧਾਨ ਸਣੇ ਹੋਰਨਾਂ ਅਹੁਦੇਦਾਰਾਂ ਨੇ ਪਾਰਟੀ ਹਾਈਕਮਾਂਡ ਦੇ ਇਸ ਫੈਸਲੇ ਦਾ ਵਿਰੋਧ ਕਰਦਿਆਂ ਕਿਹਾ ਕਿ ਲੋਕਾਂ ਦੀਆਂ ਭਾਵਨਾਵਾਂ ਦੇ ਉਲਟ ਉਸ ਉਮੀਦਵਾਰ ਨੂੰ ਟਿਕਟ ਦਿੱਤੀ ਗਈ ਹੈ ਜੋ ਕੁਝ ਸਮੇਂ ਪਹਿਲਾਂ ਹੀ ਪਾਰਟੀ ਵਿੱਚ ਆਇਆ ਹੈ ਜਦਕਿ ਪਾਰਟੀ ਲਈ 25-25 ਸਾਲ ਤੋਂ ਕੰਮ ਕਰ ਰਹੇ ਦਾਅਵੇਦਾਰਾਂ ਨੂੰ ਅਣਗੌਲਿਆਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਮੀਦਵਾਰ ਦੀ ਚੋਣ ਕਰਨ ਤੋਂ ਪਹਿਲਾਂ ਕਿਸੇ ਦੀ ਸਹਿਮਤੀ ਨਹੀਂ ਲਈ ਗਈ। ਉਨ੍ਹਾਂ ਕਿਹਾ ਕਿ ਹਲਕਾ ਡੇਰਾਬੱਸੀ ਤੋਂ ਸੂਬਾ ਕਾਰਜਕਾਰਨੀ ਮੈਂਬਰ ਮੁਕੇਸ਼ ਗਾਂਧੀ ਅਤੇ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਰਾਣਾ ’ਚੋਂ ਕੋਈ ਇਕ ਟਿਕਟ ਦਾ ਅਸਲੀ ਹੱਕਦਾਰ ਸੀ। ਔਖੇ ਵੇਲੇ ਉਹ ਪਾਰਟੀ ਨਾਲ ਖੜ੍ਹੇ ਸਨ ਪਰ ਅੱਜ ਟਿਕਟ ਇਕ ਬਿਲਡਰ ਨੂੰ ਟਿਕਟ ਦੇ ਦਿੱਤੀ ਗਈ, ਜਿਸ ਨੇ ਕਦੇ ਕਿਸੇ ਪਾਰਟੀ ਪ੍ਰੋਗਰਾਮ ਵਿੱਚ ਹਿੱਸਾ ਵੀ ਨਹੀਂ ਲਿਆ।

ਸਥਿਤੀ ਉਸ ਵੇਲੇ ਤਣਾਅਪੂਰਨ ਹੋ ਗਈ ਜਦੋਂ ਸੰਜੀਵ ਖੰੰਨਾ, ਪਾਰਟੀ ਦੇ ਜ਼ਿਲ੍ਹਾ ਮੁਹਾਲੀ ਦੇ ਇੰਚਾਰਜ ਧਨਖੜ ਸਿੰਘ ਨਾਲ ਮੁਕੇਸ਼ ਗਾਂਧੀ ਦੇ ਘਰ ਪਹੁੰਚ ਗਏ ਜਿੱਥੇ ਸਥਾਨਕ ਆਗੂ ਪਹਿਲਾਂ ਹੀ ਰੋਸ ਪ੍ਰਗਟਾ ਰਹੇ ਸਨ। ਇਸ ਦੌਰਾਨ ਖੰਨਾ ਨੂੰ ਦੇਖ ਕੇ ਸਥਾਨਕ ਆਗੂ ਤੇ ਵਰਕਰ ਹੋਰ ਭੜਕ ਗਏ। ਉਨ੍ਹਾਂ ਉੱਥੋਂ ਸ੍ਰੀ ਖੰਨਾ ਨੂੰ ਵਾਪਸ ਭੇਜ ਦਿੱਤਾ ਅਤੇ ਪਾਰਟੀ ਇੰਚਾਰਜ ਕੋਲ ਵੀ ਰੋਸ ਦਰਜ ਕਰਵਾਇਆ। ਪਾਰਟੀ ਦੇ ਸਥਾਨਕ ਆਗੂਆਂ ਨੇ ਕਿਹਾ ਕਿ ਜੇਕਰ ਐਤਵਾਰ ਦੁਪਹਿਰ 12 ਵਜੇ ਤੱਕ ਉਮੀਦਵਾਰ ਨਾ ਬਦਲਿਆ ਗਿਆ ਤਾਂ ਉਹ ਸਮੂਹਿਕ ਤੌਰ ’ਤੇ ਅਸਤੀਫ਼ੇ ਦੇਣਗੇ ਅਤੇ ਅਗਲੀ ਰਣਨੀਤੀ ਉਲੀਕਣਗੇ। ਇਸ ਮੌਕੇ ਡੇਰਾਬੱਸੀ ਮੰਡਲ ਦੇ ਪ੍ਰਧਾਨ ਸ਼ਿਵ ਕੁਮਾਰ ਟੋਨੀ, ਨਿਰਮਲ ਸਿੰਘ ਨਿੰਮਾ, ਰਜਨੀਸ਼ ਸ਼ੈਲੀ, ਰਵਿੰਦਰ ਬੱਤਰਾ, ਅਮਿਤ ਵਰਮਾ ਸਣੇ ਵੱਡੀ ਗਿਣਦੀ ਪਾਰਟੀ ਦੇ ਸਥਾਨਕ ਆਗੂ ਤੇ ਵਰਕਰ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All