ਵਿਧਾਇਕ ਲਖਬੀਰ ਸਿੰਘ ਰਾਏ ਵੱਲੋਂ ਸਰਹਿੰਦ ਸ਼ਹਿਰ ਵਿੱਚ ਕਰੀਬ 31 ਲੱਖ ਦੀ ਲਾਗਤ ਦੇ ਨਾਲ ਵੱਖ-ਵੱਖ ਵਿਕਾਸ ਕਾਰਜ ਸ਼ੁਰੂ ਕਰਵਾਏ ਗਏ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਹਲਕਾ ਫਤਹਿਗੜ੍ਹ ਸਾਹਿਬ ਦੇ ਵਿੱਚ ਵਿਕਾਸ ਕਾਰਜ ਨਿਰੰਤਰ ਜਾਰੀ ਹਨ ਅਤੇ ਸ਼ਹਿਰ ਦੀ ਨੁਹਾਰ ਬਦਲੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਹਿੰਦ ਸ਼ਹਿਰ ’ਚ ਖਾਨਪੁਰ ਚੂੰਗੀ ਤੋਂ ਸਦਨੇ ਕਸਾਈ ਦੀ ਮਸੀਤ ਤੱਕ ਬਰਮ ਸਣੇ ਇੰਟਰਲੌਕ ਟਾਈਲਾਂ ਦਾ ਕੰਮ 21 ਲੱਖ ਨਾਲ ਕਰਵਾਇਆ ਜਾ ਰਿਹਾ ਹੈ, ਇਸੇ ਤਰ੍ਹਾਂ ਹਰਨਾਮ ਨਗਰ ਵਿੱਚ 9.98 ਲੱਖ ਨਾਲ ਗਲੀਆਂ ਬਣਾਉਣ ਦਾ ਕੰਮ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿੱਥੇ ਲੋਕਾਂ ਨੂੰ ਮੁਫਤ ਬਿਜਲੀ, ਬੱਸ ਸਫਰ, ਸਿਹਤ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ, ਉੱਥੇ 10 ਲੱਖ ਰੁਪਏ ਦਾ ਸਿਹਤ ਬੀਮਾ ਵੀ ਦਿੱਤਾ ਜਾ ਰਿਹਾ ਹੈ। ਇਸ ਸਹੂਲਤ ਨਾਲ ਆਰਥਿਕ ਪੱਖੋਂ ਕਮਜ਼ੋਰ, ਗਰੀਬ ਅਤੇ ਜ਼ਰੂਰਤਮੰਦਾਂ ਨੂੰ ਵੱਡੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਸ਼ੁਰੂ ਤੋਂ ਹੀ ਖਜ਼ਾਨਾ ਖਾਲੀ ਦਾ ਪ੍ਰਚਾਰ ਕਰਦੀਆਂ ਸਨ ਕਿ ‘ਆਪ’ ਸਰਕਾਰ ਲੋਕਾਂ ਨੂੰ ਕੋਈ ਸਹੂਲਤ ਨਹੀਂ ਦੇ ਸਕੇਗੀ ਜਦੋਂ ਕਿ ਸਰਕਾਰ 4 ਸਾਲ ਤੋਂ ਨਿਰੰਤਰ ਸਹੂਲਤਾਂ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਬੁਖਲਾਹਟ ਦਾ ਸ਼ਿਕਾਰ ਵਿਰੋਧੀ ਪਾਰਟੀਆਂ ਦੇ ਆਗੂ ਗੁਮਰਾਹਕੁਨ ਪ੍ਰਚਾਰ ’ਚ ਰੁੱਝੇ ਹੋਏ ਹਨ। ਇਸ ਮੌਕੇ ਰਮੇਸ਼ ਕੁਮਾਰ ਸੋਨੂੰ, ਮੱਖਣ ਸਹੋਤਾ, ਐਡਵੋਕੇਟ ਗੁਰਪ੍ਰੀਤ ਸਿੰਘ ਕੈੜੇ, ਗੁਰਮੀਤ ਬਾਜਵਾ, ਏਐਸਆਈ ਬਲਜਿੰਦਰ ਸਿੰਘ, ਰਜੇਸ਼ ਕੁਮਾਰ, ਸੰਦੀਪ ਵਾਲਮੀਕੀ, ਰਜਿੰਦਰ ਕੁਮਾਰ ਰੇਲਵੇ, ਐਡਵੋਕੇਟ ਹਰਕੰਵਲ ਸਿੰਘ, ਬਿੱਟੂ ਸੂਦ, ਜੋਨੀ ਤਲਾਣੀਆਂ, ਸਰਪੰਚ ਗੁਰਦੀਪ ਸਿੰਘ, ਰਜੇਸ਼ ਉੱਪਲ ਅਤੇ ਅਸੀਸ ਅਤਰੀ ਆਦਿ ਹਾਜ਼ਰ ਸਨ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

