ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਸ਼ਾਮ ਨੂੰ ਵੀ ਲੱਗਣੀਆਂ ਆਨਲਾਈਨ ਕਲਾਸਾਂ

ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਸ਼ਾਮ ਨੂੰ ਵੀ ਲੱਗਣੀਆਂ ਆਨਲਾਈਨ ਕਲਾਸਾਂ

ਸੁਖਵਿੰਦਰ ਪਾਲ ਸੋਢੀ

ਚੰਡੀਗੜ੍ਹ, 23 ਜਨਵਰੀ

ਯੂਟੀ ਦੇ ਸਰਕਾਰੀ ਸਕੂਲਾਂ ਵਿਚ ਪੜ੍ਹਦੇ 80 ਫੀਸਦੀ ਤੋਂ ਵੱਧ ਵਿਦਿਆਰਥੀਆਂ ਕੋਲ ਆਪਣੇ ਮੋਬਾਈਲ ਫੋਨ ਨਹੀਂ ਹਨ ਅਤੇ ਸਿਰਫ 50 ਫੀਸਦੀ ਵਿਦਿਆਰਥੀ ਹੀ ਆਪਣੇ ਮਾਪਿਆਂ ਦੇ ਮੋਬਾਈਲ ਫੋਨ ਰਾਹੀਂ ਆਨਲਾਈਨ ਕਲਾਸਾਂ ਲਗਾ ਰਹੇ ਹਨ ਜਦਕਿ ਦੋ ਫੀਸਦੀ ਵਿਦਿਆਰਥੀਆਂ ਕੋਲ ਆਨਲਾਈਨ ਪੜ੍ਹਾਈ ਕਰਨ ਦਾ ਕੋਈ ਸਾਧਨ ਹੀ ਨਹੀਂ ਹੈ। ਕਈ ਵਿਦਿਆਰਥੀਆਂ ਕੋਲ ਸਵੇਰ ਵੇਲੇ ਮਾਪਿਆਂ ਦਾ ਫੋਨ ਉਪਲਬਧ ਨਹੀਂ ਹੁੰਦਾ ਪਰ ਸ਼ਾਮ ਵੇਲੇ ਉਹ ਮਾਪਿਆਂ ਦੇ ਫੋਨ ’ਤੇ ਕਲਾਸਾਂ ਲਗਾਉਣ ਲਈ ਤਿਆਰ ਹਨ। ਇਸ ਗੱਲ ਨੂੰ ਧਿਆਨ ’ਚ ਰੱਖਦੇ ਹੋਏ ਯੂਟੀ ਦੇ ਸਿੱਖਿਆ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਸ਼ਾਮ ਨੂੰ ਪੜ੍ਹਾਉਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਸਬੰਧੀ ਵਿਭਾਗ ਨੇ ਸਰਕਾਰੀ ਸਕੂਲਾਂ ਕੋਲੋਂ ਅੰਕੜੇ ਵੀ ਮੰਗੇ ਹਨ।

ਇਸ ਤੋਂ ਪਹਿਲਾਂ ਕੁਝ ਸਰਕਾਰੀ ਸਕੂਲਾਂ ਦੇ ਮੁਖੀਆਂ ਨੇ ਡਾਇਰੈਕਟਰ ਨੂੰ ਫੀਡਬੈਕ ਦਿੱਤੀ ਸੀ ਕਿ ਕਲੋਨੀਆਂ ਤੇ ਪਿੰਡਾਂ ਦੇ ਕਈ ਸਕੂਲਾਂ ਵਿਚ ਵਿਦਿਆਰਥੀਆਂ ਤੱਕ ਆਨਲਾਈਨ ਸਿੱਖਿਆ ਦੀ ਪਹੁੰਚ ਨਹੀਂ ਹੋ ਰਹੀ ਹੈ। ਇਸ ਦਾ ਕਾਰਨ ਕਲੋਨੀਆਂ ਦੇ ਸਕੂਲਾਂ ਵਿਚ ਪੜ੍ਹਨ ਵਾਲੇ ਜ਼ਿਆਦਾਤਰ ਵਿਦਿਆਰਥੀ ਮਜ਼ਦੂਰਾਂ ਤੇ ਦਿਹਾੜੀਦਾਰ ਤਬਕੇ ਦੇ ਹਨ, ਜਿਨ੍ਹਾਂ ਕੋਲ ਮੋਬਾਈਲ ਫੋਨ ਨਹੀਂ ਹੈ, ਜਿਸ ਕਾਰਨ ਉਨ੍ਹਾਂ ਨੂੰ ਪੜ੍ਹਾਉਣ ਵੇਲੇ ਸਮੱਸਿਆਵਾਂ ਪੇਸ਼ ਆ ਰਹੀਆਂ ਹਨ। ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਸਕੂਲ ਮੁਖੀਆਂ ਨੂੰ ਪੱਤਰ ਲਿਖ ਕੇ ਕਿਹਾ ਗਿਆ ਹੈ ਕਿ ਉਹ ਇਹ ਵੇਰਵੇ ਦੇਣ ਕਿ ਉਨ੍ਹਾਂ ਦੇ ਸਕੂਲ ਵਿਚ ਕੁੱਲ ਕਿੰਨੇ ਵਿਦਿਆਰਥੀ ਹਨ, ਸਵੇਰੇ 8 ਤੋਂ ਬਾਅਦ ਦੁਪਹਿਰ 2 ਵਜੇ ਤੱਕ ਕਿੰਨੇ ਵਿਦਿਆਰਥੀਆਂ ਕੋਲ ਆਪਣੇ ਸਮਾਰਟ ਫੋਨ ਹਨ, ਕਿੰਨੇ ਵਿਦਿਆਰਥੀ ਸਵੇਰੇ 8 ਤੋਂ 2 ਵਜੇ ਤੱਕ ਆਪਣੇ ਮਾਪਿਆਂ ਦੇ ਸਮਾਰਟ ਫੋਨ ਰਾਹੀਂ ਕਲਾਸਾਂ ਲਾਉਂਦੇ ਹਨ, ਕਿੰਨੇ ਵਿਦਿਆਰਥੀਆਂ ਕੋਲ ਸਕੂਲ ਸਮੇਂ ਵਿਚ ਨਾ ਸਮਾਰਟ ਫੋਨ ਤੇ ਨਾ ਹੀ ਕੰਪਿਊਟਰ ਹਨ ਪਰ ਸ਼ਾਮ ਵੇਲੇ ਉਹ ਆਪਣੇ ਮਾਪਿਆਂ ਦੇ ਫੋਨ ਰਾਹੀਂ ਕਲਾਸਾਂ ਲਾਉਣ ਲਈ ਤਿਆਰ ਹਨ। ਇਨ੍ਹਾਂ ਵਿੱਚੋਂ ਕਿੰਨੇ ਵਿਦਿਆਰਥੀਆਂ ਕੋਲ ਕਿਸੇ ਵੇਲੇ ਵੀ ਨਾ ਸਮਾਰਟ ਫੋਨ ਤੇ ਨਾ ਹੀ ਕੰਪਿਊਟਰ ਉਪਲਬਧ ਹਨ।

ਸਕੂਲਾਂ ਕੋਲੋਂ ਸਮਾਰਟ ਕਲਾਸ ਰੂਮਾਂ ਦੇ ਵੇਰਵੇ ਵੀ ਮੰਗੇ ਗਏ ਹਨ। ਵਿਭਾਗ ਨੇ ਸਕੂਲਾਂ ਨੂੰ ਸਕੂਲਾਂ ਕੋਲ ਕਿਹੜੇ ਸਰਵਿਸ ਪ੍ਰੋਵਾਈਡਰ, ਸਪੀਡ ਐੱਮਬੀਪੀਐੱਸ, ਮਹੀਨੇ ਦਾ ਕਿਰਾਇਆ, ਵਾਈ-ਫਾਈ ਹੈ ਜਾਂ ਨਹੀਂ, ਕਿੰਨੇ ਕੰਪਿਊਟਰ ਕੁਨੈਕਟਿਡ ਹਨ ਬਾਰੇ ਵੀ ਜਾਣਕਾਰੀ ਮੰਗੀ ਹੈ। 

ਵੇਰਵੇ ਮਿਲਣ ’ਤੇ ਸ਼ਾਮ ਵੇਲੇ ਵੀ ਲਗਾਈਆਂ ਜਾਣਗੀਆਂ ਕਲਾਸਾਂ: ਡਾਇਰੈਕਟਰ

ਡਾਇਰੈਕਟਰ ਪਾਲਿਕਾ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਨੇ ਸਕੂਲਾਂ ਕੋਲੋਂ ਵੇਰਵੇ ਮੰਗੇ ਹਨ ਅਤੇ ਅਜੇ ਤੱਕ ਪੂਰਾ ਡੇਟਾ ਨਹੀਂ ਆਇਆ ਹੈ, ਪਰ ਇਹ ਪਤਾ ਲੱਗਾ ਹੈ ਕਿ ਜ਼ਿਆਦਾਤਰ ਬੱਚਿਆਂ ਕੋਲ ਸ਼ਾਮ ਵੇੇਲੇ ਆਪਣੇ ਮਾਪਿਆਂ ਦੇ ਮੋਬਾਈਲ ਫੋਨ ਹੁੰਦੇ ਹਨ ਜਿਸ ਕਾਰਨ ਸ਼ਾਮ ਵੇਲੇ ਆਨਲਾਈਨ ਕਲਾਸਾਂ ਲਾਉਣ ਦਾ ਪ੍ਰਸਤਾਵ ਤਿਆਰ ਕਰਨ ਲਈ ਕਿਹਾ ਗਿਆ ਹੈ। ਡੀਈਓ ਪ੍ਰਭਜੋਤ ਕੌਰ ਨੇ ਦੱਸਿਆ ਕਿ 50 ਤੋਂ 55 ਫੀਸਦੀ ਬੱਚੇ ਆਪਣੇ ਮਾਪਿਆਂ ਦੇ ਫੋਨਾਂ ਰਾਹੀਂ ਕਲਾਸਾਂ ਲਗਾ ਰਹੇ ਹਨ। 20 ਤੋਂ 25 ਫੀਸਦੀ ਵਿਦਿਆਰਥੀਆਂ ਕੋਲ ਆਪਣਾ ਮੋਬਾਈਲ ਨਹੀਂ ਹੈ ਤੇ ਦੋ ਫੀਸਦੀ ਬੱਚਿਆਂ ਕੋਲ ਆਨਲਾਈਨ ਪੜ੍ਹਾਈ ਕਰਨ ਦਾ ਕੋਈ ਜ਼ਰੀਆ ਨਹੀਂ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All