ਸਿਟੀਬਿਊਟੀਫੁੱਲ ਦੀਆਂ 11 ਮਾਰਕੀਟਾਂ ’ਚ ਔਡ/ਈਵਨ ਫਾਰਮੂਲਾ 24 ਅਗਸਤ ਤੱਕ ਵਧਾਇਆ

ਸਿਟੀਬਿਊਟੀਫੁੱਲ ਦੀਆਂ 11 ਮਾਰਕੀਟਾਂ ’ਚ ਔਡ/ਈਵਨ ਫਾਰਮੂਲਾ 24 ਅਗਸਤ ਤੱਕ ਵਧਾਇਆ

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 14 ਅਗਸਤ

ਸਿਟੀ ਬਿਊਟੀਫੁੱਲ ਵਿੱਚ ਨਿੱਤ ਵਧ ਰਹੇ ਕਰ ਕਰੋਨਾਵਾਇਰਸ ਦੇ ਪਾਜ਼ੇਟਿਵ ਕੇਸਾਂ ਨੂੰ ਦੇਖਦਿਆਂ ਯੂਟੀ ਪ੍ਰਸ਼ਾਸਨ ਨੇ ਸ਼ਹਿਰ ਦੇ ਵੱਖ ਵੱਖ ਸੈਕਟਰਾਂ ਵਿੱਚ ਸਥਿਤ 11 ਭੀੜ-ਭਾੜ ਵਾਲੀਆਂ ਬੂਥ ਮਾਰਕੀਟਾਂ ਵਿੱਚ ਲਾਗੂ ਕੀਤਾ ਔਡ/ਈਵਨ (ਜਿਸਤ/ਟਾਂਕ) ਫਾਰਮੂਲਾ 24 ਅਗਸਤ ਤੱਕ ਇਸੇ ਤਰ੍ਹਾਂ ਲਾਗੂ ਰਹੇਗਾ। ਇਸ ਤੋਂ ਇਲਾਵਾ ਪ੍ਰਸ਼ਾਸਨ ਨੇ ਸੈਕਟਰ-18 ਵਿੱਚ ਸਥਿਤ ਇਲੈਕਟ੍ਰੋਨਿਕ ਮਾਰਕੀਟ ਵਿੱਚ ਵੀ ਔਡ/ਈਵਨ ਫਾਰਮੂਲਾ ਲਾਗੂ ਕਰ ਦਿੱਤਾ ਹੈ।

ਪ੍ਰਸ਼ਾਸਨ ਨੇ ਸੈਕਟਰ-22 ਮੋਬਾਈਲ ਮਾਰਕੀਟ ਦੀਆਂ ਜਿਨ੍ਹਾਂ 4 ਮਾਰਕੀਟਾਂ ਨੂੰ ਪਹਿਲਾਂ ਬੰਦ ਕੀਤਾ ਸੀ ਉਹ ਵੀ 24 ਅਗਸਤ ਤੱਕ ਬੰਦ ਰਹਿਣਗੀਆਂ। ਇਹ ਆਦੇਸ਼ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਦੇ ਸਲਾਹਕਾਰ ਮਨੋਜ ਪਰੀਦਾ ਵੱਲੋਂ ਦਿੱਤੇ ਗਏ। ਉਨ੍ਹਾਂ ਕਿਹਾ ਕਿ ਔਡ/ਈਵਨ ਅਧੀਨ ਆਉਂਦੀਆਂ ਮਾਰਕੀਟਾਂ ਵਿੱਚ ਜਿਹੜੇ ਚੈਂਬਰ/ਕੈਬਿਨ ਸਥਿਤ ਹਨ, ਉਨ੍ਹਾਂ ਨੂੰ ਛੋਟ ਦਿੱਤੀ ਗਈ ਹੈ ਪਰ ਇਸ ਦਾ ਫ਼ੈਸਲਾ ਸਬੰਧਤ ਐੱਸਡੀਐੱਮ ਲੈਣਗੇ। ਸ੍ਰੀ ਪਰੀਦਾ ਨੇ ਦੱਸਿਆ ਕਿ ਸੈਕਟਰ-43 ਵਿੱਚ ਸਥਿਤ ਸਕੂਟਰ ਰਿਪੇਅਰ ਮਾਰਕੀਟ ਵੀ 24 ਅਗਸਤ ਤੱਕ ਹਰ ਐਤਵਾਰ ਬੰਦ ਰਹੇਗੀ। ਜਦਕਿ ਸੁਖਨਾ ਝੀਲ ’ਤੇ ਸ਼ਨਿਚਰਵਾਰ ਅਤੇ ਐਤਵਾਰ ਨੂੰ ਲੋਕਾਂ ਦੀ ਆਵਾਜਾਈ ’ਤੇ ਪਹਿਲਾਂ ਦੀ ਤਰ੍ਹਾਂ ਪਾਬੰਦੀ ਜਾਰੀ ਰਹੇਗੀ। ਯੂਟੀ ਦੇ ਪ੍ਰਸ਼ਾਸਕ ਦੇ ਸਲਾਹਕਾਰ ਮਨੋਜ ਪਰੀਦਾ ਨੇ ਕਰੋਨਾਵਾਇਰਸ ਦੇ ਵਧ ਰਹੇ ਕੇਸਾਂ ’ਤੇ ਚਿੰਤਾ ਜ਼ਾਹਿਰ ਕਰਦਿਆਂ ਆਜ਼ਾਦੀ ਦਿਹਾੜੇ ਦੇ ਸਮਾਗਮਾਂ ਵਿੱਚ ਲੋਕਾਂ ਨੂੰ ਸਮਾਜਿਕ ਦੁਰੀ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਪ੍ਰੇਰਿਆ ਗਿਆ।

ਇਨ੍ਹਾਂ ਮਾਰਕੀਟਾਂ ਵਿੱਚ ਹੋਵੇਗਾ ਔਡ/ਈਵਨ ਫਾਰਮੁੂਲਾ ਲਾਗੂ

ਸੈਕਟਰ-18 ਦੀ ਇਲੈਕਟ੍ਰੋਨਿਕ ਮਾਰਕੀਟ, ਸੈਕਟਰ-41 ਦੀ ਕ੍ਰਿਸ਼ਨਾ ਮਾਰਕੀਟ, ਬੁੜੈਲ ਚੌਕ ਮਾਰਕੀਟ ਏਰੀਆ, ਸੈਕਟਰ-22 ਸ਼ਾਸਤਰੀ ਮਾਰਕੀਟ, ਸੈਕਟਰ-15 ਪਟੇਲ ਮਾਰਕੀਟ, ਸੈਕਟਰ-8 ਦੀ ਅੰਦਰਲੀ ਮਾਰਕੀਟ, ਸੈਕਟਰ-20 ਦੀ ਆਜ਼ਾਦ ਮਾਰਕੀਟ, ਸੈਕਟਰ-20 ਦੀ ਪੈਲੇਸ ਮਾਰਕੀਟ, ਸੈਕਟਰ-21 ਦੀ ਬੂਥ ਮਾਰਕੀਟ, ਸੈਕਟਰ-19 ਦੀ ਪਾਲਿਕਾ ਬਾਜ਼ਾਰ, ਸੈਕਟਰ-19 ਦਾ ਸਦਰ ਬਾਜ਼ਾਰ ਅਤੇ ਸੈਕਟਰ-27 ਵਿੱਚ ਜਨਤਾ ਮਾਰਕੀਟ ਸ਼ਾਮਲ ਹੈ।

ਚਾਰ ਮਾਰਕੀਟਾਂ 24 ਅਗਸਤ ਤੱਕ ਬੰਦ ਕੀਤੀਆਂ

ਯੂਟੀ ਪ੍ਰਸ਼ਾਸਨ ਅਨੁਸਾਰ ਸੈਕਟਰ-22 ਦੀ ਮੋਬਾਈਲ ਮਾਰਕੀਟ ਵਿੱਚ ਸਥਿਤ 4 ਮਾਰਕੀਟਾਂ ਨੂੰ ਬੰਦ ਕੀਤਾ ਗਿਆ ਹੈ। ਜਿਨ੍ਹਾਂ ਵਿੱਚ ਰਾਧਾ ਮਾਰਕੀਟ ਐਸਸੀਓ ਨੰਬਰ 1010-11, ਅਟਾਰੀ ਮਾਰਕੀਟ ਐਸਸੀਓ 1030-31, ਸਵੀਟੀ ਮਾਰਕੀਟ ਐਸਸੀਓ 1004 ਅਤੇ ਐਸਸੀਓ 1003-04 ਸ਼ਾਮਿਲ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਗੁਰਸ਼ਰਨ ਸਿੰਘ ਹੋਣ ਦੇ ਅਰਥ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਭਗਤ ਸਿੰਘ ਅਤੇ ਮਜ਼ਦੂਰ ਲਹਿਰ

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਕੋਈ ਦੂਰਦ੍ਰਿਸ਼ਟੀ ਹੈ ਵੀ ਜਾਂ ਨਹੀ?

ਨਵੇਂ ਸਿਆੜ

ਨਵੇਂ ਸਿਆੜ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਦੋ ਦੇਸ਼ ਤੇ ਦੋ ਵੱਖ ਵੱਖ ਸਮੇਂ

ਮੁੱਖ ਖ਼ਬਰਾਂ

ਕਿਸਾਨੀ ਨਾਲ ਕੇਂਦਰ ਸਰਕਾਰ ਦਾ ਧੱਕਾ ਬਰਦਾਸ਼ਤ ਨਹੀਂ ਕਰਾਂਗੇ: ਕੈਪਟਨ

ਕਿਸਾਨੀ ਨਾਲ ਕੇਂਦਰ ਸਰਕਾਰ ਦਾ ਧੱਕਾ ਬਰਦਾਸ਼ਤ ਨਹੀਂ ਕਰਾਂਗੇ: ਕੈਪਟਨ

ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ ਵਿਰੋਧੀ ਬਿਲਾਂ ਖ਼ਿਲਾਫ਼ ਕਾਨੂੰਨ...

ਕਿਸਾਨਾਂ ਨੂੰ ਨਹੀਂ ਮਿਲ ਰਿਹਾ ਚਿੱਟੇ ਸੋਨੇ ਦਾ ਐੱਮਐੱਸਪੀ ਭਾਅ

ਕਿਸਾਨਾਂ ਨੂੰ ਨਹੀਂ ਮਿਲ ਰਿਹਾ ਚਿੱਟੇ ਸੋਨੇ ਦਾ ਐੱਮਐੱਸਪੀ ਭਾਅ

ਹਜ਼ਾਰ ਤੋਂ ਪੰਦਰਾਂ ਸੌ ਘਾਟੇ ਵਿੱਚ ਨਰਮਾ ਵੇਚਣ ਲਈ ਮਜਬੂਰ ਹੋਏ ਕਿਸਾਨ

ਸ਼ਹਿਰ

View All