ਕਿਸਾਨਾਂ ’ਤੇ ਹੁਣ ਮੀਂਹ ਦੀ ਮਾਰ

ਬੇਮੌਸਮੀ ਬਰਸਾਤ ਤੇ ਤੇਜ਼ ਹਵਾਵਾਂ ਨੇ ਖੇਤਾਂ ਅਤੇ ਮੰਡੀਆਂ ’ਚ ਫਸਲ ਕੀਤੀ ਬਰਬਾਦ

ਕਿਸਾਨਾਂ ’ਤੇ ਹੁਣ ਮੀਂਹ ਦੀ ਮਾਰ

ਅਨਾਜ ਮੰਡੀ ਮੋਰਿੰਡਾ ਵਿੱਚ ਮੀਂਹ ਦੇ ਪਾਣੀ ਵਿੱਚ ਭਿੱਜ ਰਹੀਆਂ ਜੀਰੀ ਦੀਆਂ ਬੋਰੀਆਂ।

ਸੰਜੀਵ ਤੇਜਪਾਲ

ਮੋਰਿੰਡਾ, 24 ਅਕਤੂਬਰ

ਬੇ-ਮੌਸਮੀ ਬਾਰਸ਼ ਕਾਰਨ ਮੋਰਿੰਡਾ ਇਲਾਕੇ ਵਿੱਚ ਕਿਸਾਨਾਂ ਅਤੇ ਆੜ੍ਹਤੀਆਂ ਦਾ ਬਹੁਤ ਨੁਕਸਾਨ ਹੋਇਆ ਹੈ। 30 ਏਕੜ ਵਿੱਚ ਬਣੀ ਅਨਾਜ ਮੰਡੀ ਮੋਰਿੰਡਾ, ਫੋਕਲ ਪੁਆਇੰਟ ਰਸੂਲਪੁਰ ਅਤੇ ਚੱਕਲਾਂ ਵਿੱਚ ਪਈ ਜੀਰੀ ਪਾਣੀ ਵਿੱਚ ਡੁੱਬ ਗਈ। ਇਹੀ ਨਹੀਂ ਇਲਾਕੇ ਦੇ ਖੇਤਾਂ ’ਚ ਖੜ੍ਹੀ ਫਸਲ ਤੇਜ਼ ਮੀਂਹ ਅਤੇ ਹਵਾ ਨਾਲ ਡਿੱਗ ਕੇ ਪਾਣੀ ਵਿੱਚ ਡੁੱਬ ਗਈ। ਮੀਂਹ ਐਨਾ ਜ਼ਿਆਦਾ ਪਿਆ ਕਿ ਖੇਤ ਪਾਣੀ ਨਾਲ ਪੂਰੇ ਭਰ ਗਏ। ਸੰਯੁਕਤ ਕਿਸਾਨ ਮੋਰਚੇ ਦੇ ਆਗੂ ਪਰਮਿੰਦਰ ਸਿੰਘ ਚਲਾਕੀ, ਦਲਜੀਤ ਸਿੰਘ ਚਲਾਕੀ ਨੇ ਦੱਸਿਆ ਕਿ ਅਜੇ ਇਲਾਕੇ ’ਚ 50 ਪ੍ਰਤੀਸ਼ਤ ਤੋਂ ਵੀ ਜ਼ਿਆਦਾ ਜੀਰੀ ਦੀ ਕਟਾਈ ਹੋਣੋਂ ਰਹਿੰਦੀ ਹੈ। ਬੇ-ਮੌਸਮੀ ਵਰਖਾ ਨੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ। ਆੜ੍ਹਤੀ ਐਸੋਸੀਏਸ਼ਨ ਮੋਰਿੰਡਾ ਦੇ ਪ੍ਰਧਾਨ ਜੁਝਾਰ ਸਿੰਘ ਮਾਵੀ ਦਾ ਕਹਿਣਾ ਹੈ ਕਿ ਜਦੋਂ ਤੱਕ ਜੀਰੀ ਦੀ ਲਿਫਟਿੰਗ ਨਹੀਂ ਹੁੰਦੀ ਉੱਦੋਂ ਤੱਕ ਇਹ ਜੀਰੀ ਆੜ੍ਹਤੀਆਂ ਦੇ ਖਾਤੇ ਵਿੱਚ ਖੜ੍ਹੀ ਰਹਿੰਦੀ ਹੈ। ਭਾਵੇਂ ਆੜ੍ਹਤੀਆਂ ਨੇ ਬਹੁਤ ਕੋਸ਼ਿਸ਼ਾਂ ਕਰਕੇ ਤਰਪਾਲਾਂ ਦੇ ਕੇ ਜੀਰੀ ਨੂੰ ਢਕਿਆ ਹੈ, ਪ੍ਰੰਤੂ ਤੇਜ਼ ਹਵਾ ਚੱਲਣ ਨਾਲ ਕਈ ਜੀਰੀ ਦੀਆਂ ਢਾਗਾਂ ਤੋਂ ਤਰਪਾਲਾਂ ਵੀ ਉੱਡ ਗਈਆਂ ਤੇ ਬੋਰੀਆਂ ਵੀ ਭਿੱਜ ਗਈਆਂ। ਹੁਣ ਜਦੋਂ ਉਹ ਇਸ ਜੀਰੀ ਨੂੰ ਰਾਈਸ ਸ਼ੈਲਰਾਂ ਵਿੱਚ ਭੇਜਣਗੇ ਤਾਂ ਇਸ ਜੀਰੀ ਨੂੰ ਦੁਬਾਰਾ ਸੁਕਾਉਣਾ ਪਵੇਗਾ ਜਿਸ ’ਤੇ ਸੁਕਾਉਣ ਸਮੇਂ ਕਾਫੀ ਖਰਚਾ ਆਵੇਗਾ, ਦੂਜੇ ਇਸ ਦਾ ਭਾਰ ਵੀ ਘਟ ਜਾਵੇਗਾ। ਇਸੇ ਸਬੰਧ ਵਿੱਚ ਸੰਯੁਕਤ ਕਿਸਾਨ ਮੋਰਚਾ ਅਤੇ ਆੜ੍ਹਤੀ ਐਸੋਸੀਏਸ਼ਨ ਮੋਰਿੰਡਾ ਵਲੋਂ ਪੰਜਾਬ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।

ਕੁਰਾਲੀ (ਮਿਹਰ ਸਿੰਘ): ਕਰੋੜਾਂ ਰੁਪਏ ਖਰਚ ਕੇ ਸ਼ਹਿਰ ਦੀ ਪਪਰਾਲੀ ਰੋਡ ਬਣਾਈ ਨਵੀਂ ਅਨਾਜ ਮੰਡੀ ਦੇ ਚਾਲੂ ਹੋਣ ਦੇ ਬਾਵਜੂਦ ਅੱਜ ਹੋਈ ਬਾਰਸ਼ ਕਿਸਾਨਾਂ, ਆੜ੍ਹਤੀਆਂ ਅਤੇ ਵਪਾਰੀਆਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਕੇ ਆਈ। ਨਵੀਂ ਅਨਾਜ ਮੰਡੀ ਦਾ ਆਕਾਰ ਕਾਫੀ ਛੋਟਾ ਹੋਣ ਕਾਰਨ ਕੱਚੀ ਮੰਡੀ ਵਿੱਚ ਪਈ ਫਸਲ ਅੱਜ ਬਾਰਸ਼ ਕਾਰਨ ਜਲ-ਥਲ ਹੋ ਗਈ। ਲੰਘੀ ਰਾਤ ਤੋਂ ਸ਼ੁਰੂ ਹੋਈ ਬਾਰਸ਼ ਅੱਜ ਸਾਰਾ ਦਿਨ ਹੁੰਦੀ ਰਹੀ। ਭਰਵੀਂ ਬਾਰਸ਼ ਕਾਰਨ ਜਿੱਥੇ ਸ਼ਹਿਰ ਜਲ-ਥਲ ਹੋ ਗਿਆ ਉਥੇ ਸਥਾਨਕ ਅਨਾਜ ਮੰਡੀ ਵਿੱਚ ਝੋਨੇ ਦੀ ਫਸਲ ਬਾਰਸ਼ ਦੇ ਪਾਣੀ ਵਿੱਚ ਤੈਰਦੀ ਨਜ਼ਰ ਆਈ। ਸਰਕਾਰ ਵਲੋਂ ਕਰੋੜਾਂ ਰੁਪਏ ਖਰਚ ਕਰਕੇ ਭਾਵੇਂ ਪਪਰਾਲੀ ਰੋਡ ਉਤੇ ਬਣਾਈ ਨਵੀਂ ਅਨਾਜ ਮੰਡੀ ਫਸਲਾਂ ਦੀ ਆਮਦ ਲਈ ਝੋਨੇ ਦੇ ਸੀਜ਼ਨ ਦੌਰਾਨ ਚਾਲੂ ਕਰ ਦਿੱਤੀ ਗਈ ਹੈ ਪਰ ਇਸ ਨਵੀਂ ਅਨਾਜ ਮੰਡੀ ਦਾ ਰਕਬਾ ਕਾਫ਼ੀ ਘੱਟ ਹੋਣ ਕਾਰਨ ਕਿਸਾਨਾਂ, ਆੜ੍ਹਤੀਆਂ ਤੇ ਵਪਾਰੀਆਂ ਦੀ ਸਮੱਸਿਆ ਹੱਲ ਹੁੰਦੀ ਨਜ਼ਰ ਨਹੀਂ ਆ ਰਹੀ। ਪਿਛਲੇ 24 ਘੰਟਿਆਂ ਦੌਰਾਨ ਹੋਈ ਬਰਸ਼ ਕਾਰਨ ਬਡਾਲੀ ਰੋਡ ਦੇ ਫੜ੍ਹਾਂ ਉਤੇ ਆਈ ਝੋਨੇ ਦੀ ਫਸਲ ਪੂਰੀ ਤਰ੍ਹਾਂ ਜਲਥਲ ਹੋ ਗਈ। ਝੋਨੇ ਦੀਆਂ ਢੇਰੀਆਂ ਅਤੇ ਭਰੇ ਥੈਲੇ ਬਾਰਸ਼ ਦੇ ਪਾਣੀ ਵਿੱਚ ਡੁੱਬ ਗਏ। ਇਸ ਕਾਰਨ ਕਿਸਾਨਾਂ, ਆੜ੍ਹਤੀਆਂ ਅਤੇ ਵਪਾਰੀਆਂ ਨੂੰ ਪ੍ਰੇਸ਼ਾਨੀ ਝੱਲਣੀ ਪਈ।

ਤੇਜ਼ ਮੀਂਹ ਤੇ ਹਨੇਰੀ ਨੇ ਖੇਤਾਂ ’ਚ ਫਸਲ ਵਿਛਾਈ

 ਪਿੰਡ ਰਾਏਪੁਰ ਖੁਰਦ ਦੇ ਇੱਕ ਖੇਤ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਕਾਰਨ ਧਰਤੀ ’ਤੇ ਵਿਛੀ ਝੋਨੇ ਦੀ ਫਸਲ।

ਬਨੂੜ (ਕਰਮਜੀਤ ਸਿੰਘ ਚਿੱਲਾ): ਬੇਮੌਸਮੀ ਬਰਸਾਤ ਨੇ ਝੋਨੇ ਦੀ ਕਟਾਈ ਅਤੇ ਖਰੀਦ ਨੂੰ ਬਰੇਕਾਂ ਲਗਾ ਦਿੱਤੀਆਂ ਹਨ। ਬਨੂੜ, ਮਾਣਕਪੁਰ, ਖੇੜਾ ਗੱਜੂ ਦੀਆਂ ਮੰਡੀਆਂ ਅਤੇ ਖੇੜੀ ਗੁਰਨਾ, ਜਲਾਲਪੁਰ ਆਦਿ ਦੇ ਖਰੀਦ ਕੇਂਦਰਾਂ ਵਿੱਚ ਅੱਜ ਝੋਨੇ ਦਾ ਇੱਕ ਦਾਣੇ ਦੀ ਵੀ ਖਰੀਦ ਨਹੀਂ ਹੋਈ। ਸਾਰੀਆਂ ਥਾਵਾਂ ਉੱਤੇ ਪੰਜ ਹਜ਼ਾਰ ਕੁਇੰਟਲ ਤੋਂ ਵੱਧ ਝੋਨਾ ਵਿਕਰੀ ਦੀ ਉਡੀਕ ਵਿੱਚ ਪਿਆ ਹੈ। ਮੀਂਹ ਤੇ ਤੇਜ਼ ਹਵਾਵਾਂ ਨੇ ਅੱਜ ਕਿਸਾਨਾਂ ਦਾ ਕੱਟਣ ਨੂੰ ਰਹਿੰਦਾ ਬਾਸਮਤੀ ਅਤੇ ਦੂਜੀਆਂ ਕਿਸਮਾਂ ਦਾ ਝੋਨਾ ਧਰਤੀ ’ਤੇ ਵਿਛਾ ਦਿੱਤਾ। ਮੀਂਹ ਨਾਲ ਆਲੂਆਂ ਦੀ ਚੱਲ ਰਹੀ ਲਵਾਈ ਵੀ ਬੰਦ ਹੋ ਗਈ ਹੈ। ਬਨੂੜ ਮੰਡੀ ਵਿੱਚ ਝੋਨੇ ਦੀ ਖਰੀਦ ਲਈ ਪਏ ਝੋਨੇ ਦੀਆਂ ਢੇਰੀਆਂ ਦੇ ਹੇਠੋਂ ਵੀ ਮੀਂਹ ਦਾ ਪਾਣੀ ਵੜ ਗਿਆ। ਕਈਂ ਖਰੀਦੀਆਂ ਪਈਆਂ ਝੋਨੇ ਦੀਆਂ ਬੋਰੀਆਂ ਦੇ ਚੱਕੇ ਵੀ ਤਿਰਪਾਲਾਂ ਪਈਆਂ ਨਾ ਹੋਣ ਕਾਰਨ ਮੀਂਹ ਵਿੱਚ ਭਿੱਜਦੇ ਰਹੇ। ਕਿਸਾਨ ਅਤੇ ਆੜ੍ਹਤੀ ਝੋਨੇ ਦੀਆਂ ਢੇਰੀਆਂ ਨੂੰ ਮੀਂਹ ਦੇ ਪਾਣੀ ਤੋਂ ਬਚਾਉਣ ਲਈ ਤਰੱਦਦ ਕਰਦੇ ਰਹੇ। ਇਸੇ ਦੌਰਾਨ ਕਿਸਾਨ ਆਗੂਆਂ ਕਿਰਪਾਲ ਸਿੰਘ ਸਿਆਊ, ਜਗਜੀਤ ਸਿਘ ਕਰਾਲਾ, ਲਖਵਿੰਦਰ ਸਿੰਘ ਲੱਖੀ ਆਦਿ ਨੇ ਬਨੂੜ ਮੰਡੀ ਦਾ ਦੌਰਾ ਕਰਕੇ ਝੋਨੇ ਦੀਆਂ ਢੇਰੀਆਂ ਨੂੰ ਮੀਂਹ ਤੋਂ ਬਚਾਉਣ ਲਈ ਢੁਕਵੇਂ ਪਬੰਧ ਨਾ ਹੋਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਤਰਪਾਲਾਂ ਦੀ ਘਾਟ ਕਾਰਨ ਕਿਸਾਨਾਂ ਦਾ ਝੋਨਾ ਮੀਂਹ ਵਿੱਚ ਭਿੱਜਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਮੁੱਖ ਖ਼ਬਰਾਂ

ਪ੍ਰਦੂਸ਼ਣ: ਹਵਾ ਗੁਣਵੱਤਾ ਪ੍ਰਬੰਧਨ ਬਾਰੇ ਕਮੇਟੀ ਦੇ ਹੁਕਮ ਲਾਗੂ ਕਰਨ ਕੇਂਦਰ ਅਤੇ ਰਾਜ

ਪ੍ਰਦੂਸ਼ਣ: ਹਵਾ ਗੁਣਵੱਤਾ ਪ੍ਰਬੰਧਨ ਬਾਰੇ ਕਮੇਟੀ ਦੇ ਹੁਕਮ ਲਾਗੂ ਕਰਨ ਕੇਂਦਰ ਅਤੇ ਰਾਜ

* ਮੀਡੀਆ ਦੇ ਇੱਕ ਹਿੱਸੇ ਵੱਲੋਂ ਸਰਵਉੱਚ ਅਦਾਲਤ ਨੂੰ ‘ਖਲਨਾਇਕ’ ਦੱਸਣ ਉਤ...

ਕੋਲਕਾਤਾ: ਵੈੱਬ ਸੀਰੀਜ਼ ਦੀ ਸ਼ੂਟਿੰਗ ਦੌਰਾਨ ਅਦਾਕਾਰਾ ਪ੍ਰਿਯੰਕਾ ਸਰਕਾਰ ਤੇ ਸਾਥੀ ਜ਼ਖ਼ਮੀ

ਕੋਲਕਾਤਾ: ਵੈੱਬ ਸੀਰੀਜ਼ ਦੀ ਸ਼ੂਟਿੰਗ ਦੌਰਾਨ ਅਦਾਕਾਰਾ ਪ੍ਰਿਯੰਕਾ ਸਰਕਾਰ ਤੇ ਸਾਥੀ ਜ਼ਖ਼ਮੀ

ਪੁਲੀਸ ਨੇ ਹਾਦਸੇ ਨੂੰ ਅੰਜਾਮ ਦੇਣ ਵਾਲੇ ਮੋਟਰਸਾਈਕਲ ਸਵਾਰ ਦੀ ਭਾਲ ਆਰੰਭ...

ਦੇਸ਼ ਵਿੱਚ ਕਰੋਨਾ ਵਾਇਰਸ ਦੇ 8,603 ਨਵੇਂ ਕੇਸ, 415 ਮੌਤਾਂ

ਦੇਸ਼ ਵਿੱਚ ਕਰੋਨਾ ਵਾਇਰਸ ਦੇ 8,603 ਨਵੇਂ ਕੇਸ, 415 ਮੌਤਾਂ

ਐਕਟਿਵ ਕੇਸਾਂ ਦੀ ਗਿਣਤੀ ਘੱਟ ਕੇ 99,974 ਹੋਈ

ਕਿਸਾਨਾਂ ਦੀਆਂ ਮੌਤਾਂ ਦੇ ਮੁੱਦੇ ’ਤੇ ਰਾਹੁਲ ਨੇ ਕੇਂਦਰ ਨੂੰ ਘੇਰਿਆ

ਕਿਸਾਨਾਂ ਦੀਆਂ ਮੌਤਾਂ ਦੇ ਮੁੱਦੇ ’ਤੇ ਰਾਹੁਲ ਨੇ ਕੇਂਦਰ ਨੂੰ ਘੇਰਿਆ

* ਸੋਮਵਾਰ ਨੂੰ ਸੰਸਦ ’ਚ ਰੱਖਾਂਗਾ ਸ਼ਹੀਦ ਹੋਏ ਕਿਸਾਨਾਂ ਦੀ ਸੂਚੀ

ਸ਼ਹਿਰ

View All