ਹੁਣ ਚੰਡੀਗੜ੍ਹੀਏ ਖ਼ੁਦ ਤਿਆਰ ਕਰਨਗੇ ਪਾਣੀ ਦਾ ਬਿੱਲ

ਹੁਣ ਚੰਡੀਗੜ੍ਹੀਏ ਖ਼ੁਦ ਤਿਆਰ ਕਰਨਗੇ ਪਾਣੀ ਦਾ ਬਿੱਲ

ਮੇਅਰ ਰਾਜ ਬਾਲਾ ਮਲਿਕ ਚੰਡੀਗੜ੍ਹ ਦੇ ਇੱਕ ਘਰ ਵਿੱਚ ਪਾਣੀ ਦੇ ਬਿੱਲ ਸਬੰਧੀ ਮੋਬਾਈਲ ਐਪ ਸੇਵਾ ਦਾ ਉਦਘਾਟਨ ਕਰਦੇ ਹੋਏ। -ਫੋਟੋ: ਮੁਕੇਸ਼ ਕੁਮਾਰ

ਮੁਕੇਸ਼ ਕੁਮਾਰ
ਚੰਡੀਗੜ੍ਹ, 6 ਅਗਸਤ 

ਚੰਡੀਗੜ੍ਹ ਵਾਸੀ ਹੁਣ ਪਾਣੀ ਦੀ ਖਪਤ ਨੂੰ ਲੈ ਕੇ ਆਪਣੇ ਪਾਣੀ ਦੀ ਮੀਟਰ ਰੀਡਿੰਗ ਸਿੱਧੇ ਤੌਰ ’ਤੇ ਹੀ ਮੋਬਾਈਲ ਐਪ ਰਾਹੀਂ ਅਪਲੋਡ ਕਰ ਸਕਣਗੇ। ਇਸ ਸੁਵਿਧਾ ਨੂੰ ਲੈ ਕੇ ਤਿਆਰ ਐਪ ਦਾ ਮੇਅਰ ਰਾਜ ਬਾਲਾ ਮਲਿਕ ਅਤੇ ਨਿਗਮ ਕਮਿਸ਼ਨਰ ਕਮਲ ਕਿਸ਼ੋਰ ਯਾਦਵ ਨੇ ਉਦਘਾਟਨ ਕੀਤਾ। ਇਸ ਐਪ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਮੇਅਰ ਸ੍ਰੀਮਤੀ ਮਲਿਕ ਨੇ ਦੱਸਿਆ ਕਿ ਇਸ ਐਪ ਰਾਹੀਂ ਖਪਤਕਾਰ ਆਪਣੇ ਪਾਣੀ ਦੇ ਮੀਟਰ ਦੀ ਰੀਡਿੰਗ ਈ-ਸੰਪਰਕ ਮੋਬਾਈਲ ਐਪ/ਈ-ਸੰਪਰਕ ਵੈੱਬ ਪੋਰਟਲ ’ਤੇ ਅਪਲੋਡ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਐਪ ਨੂੰ ਪ੍ਰਸ਼ਾਸਨ ਦੇ ਐਸਪੀਆਈਸੀ ਅਦਾਰੇ ਵਲੋਂ  ਵਿਕਸਤ ਕੀਤਾ ਗਿਆ ਹੈ। 

ਮੇਅਰ ਨੇ ਇਸ ਐਪ ਦੇ ਇਸਤੇਮਾਲ ਕਰਨ ਬਾਰੇ ਦੱਸਿਆ ਕਿ ਐਂਡਰਾਇਡ ਜਾਂ ਆਈਓਐਸ ਤਕਨੀਕ ਵਾਲੇ ਮੋਬਾਈਲ ਫੋਨ ਵਾਲੇ ਖਪਤਕਾਰ ਅੱਜ ਲਾਂਚ ਕੀਤੀ ਗਈ ਇਸ ਸੁਵਿਧਾ ਦੇ ਇਸਤੇਮਾਲ ਲਈ ਈ-ਸੰਪਰਕ ਐਪ ਨੂੰ ਆਪਣੇ ਮੋਬਾਈਲ ਦੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰ ਸਕਦੇ ਹਨ। ਐਪ ਨੂੰ ਡਾਊਨਲੋਡ ਕਰਨ ਤੋਂ ਬਾਅਦ ਖਪਤਕਾਰ ਨੂੰ ਆਪਣੇ  ਪਾਣੀ ਦੇ ਮੀਟਰ ਦੀ ਰੀਡਿੰਗ ਈ-ਸੰਪਰਕ ਮੋਬਾਈਲ ਐਪ ਜਾਂ ਵੈੱਬ ਪੋਰਟਲ ’ਤੇ ਜਾ ਕੇ ਰੀਡਿੰਗ ਦੀ ਤਸਵੀਰ ਨਾਲ ਅਪਲੋਡ ਕਰਨਾ ਹੋਵੇਗਾ। ਇਸ ਦੇ ਨਾਲ ਹੀ ਖਪਤਕਾਰ ਨੂੰ ਆਪਣੇ ਪਾਣੀ ਦੇ ਬਿੱਲ ਦੇ ਅਕਾਊਂਟ ਨੰਬਰ ਤੇ ਹੋਰ ਵੇਰਵੇ ਵੀ ਸਾਂਝੇ ਕਰਨੇ ਹੋਣਗੇ। ਉਨ੍ਹਾਂ ਕਿਹਾ ਕਿ ਇਸ ਤਕਨੀਕ ਨਾਲ ਅਕਸਰ ਮਿਲਣ ਵਾਲੀਆਂ ਗਲਤ ਬਿਲਿੰਗ ਦੀਆਂ ਸ਼ਿਕਾਇਤਾਂ ’ਤੇ ਵੀ ਰੋਕ ਲਗਾਈ ਜਾ ਸਕੇਗੀ। ਉਨ੍ਹਾਂ ਦੱਸਿਆ ਕਿ ਪਾਣੀ ਦੇ ਮੀਟਰ ਦੀ ਰੀਡਿੰਗ ਦਾਖਲ ਕਰਨ ਦੀ ਪੂਰੀ ਪ੍ਰਕਿਰਿਆ ਨਗਰ ਨਿਗਮ ਦੀ ਵੈੱਬਸਾਈਟ ‘ਤੇ ਵੀ ਉਪਲੱਬਧ ਹੈ। ਮੋਬਾਈਲ ਐਪ ਦੇ ਉਦਘਾਟਨ ਦੇ ਮੌਕੇ ਨਿਗਮ ਕੌਂਸਲਰ ਮਹੇਸ਼ਇੰਦਰ ਸਿੰਘ ਸਿੱਧੂ ਸਮੇਤ ਨਿਗਮ ਦੇ ਚੀਫ ਇੰਜਨੀਅਰ ਸ਼ੈਲੇਂਦਰ ਸਿੰਘ, ਕਾਰਜਕਾਰੀ ਇੰਜਨੀਅਰ ਐਸਕੇ ਗਿੱਲ, ਕਾਰਜਕਾਰੀ ਇੰਜਨੀਅਰ ਅਤੇ ਐਸਪੀਆਈਸੀ ਦੇ ਨੁਮਾਇੰਦੇ ਵੀ  ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਕਿਸਾਨ ਮੁੱਦੇ ’ਤੇ ਦਿੱਲੀ ਪੁਲੀਸ ਨੇ ਪੰਜਾਬ ਦੇ ਚਾਰ ਸੰਸਦ ਮੈਂਬਰਾਂ ਦੀ ‘ਕੁੱਟਮਾਰ’ ਕੀਤੀ: ਬਿੱਟੂ

ਬਗ਼ੈਰ ਇਜਾਜ਼ਤ ਤੋਂ ਕੀਤਾ ਜਾ ਰਿਹਾ ਸੀ ਪ੍ਰਦਰਸ਼ਨ: ਪੁਲੀਸ

ਸ਼ਹਿਰ

View All