DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਹੁਣ ਕੁਰਸੀ ਕਬੱਡੀ ਦਾ ਨਵਾਂ ਖੇਡ ਸ਼ੁਰੂ ....’; ਕਾਂਗਰਸ ਦੇ ਅੰਦਰੂਨੀ ਕਲੇਸ਼ ’ਤੇ ‘ਆਪ’ ਨੇ ਸੇਧਿਆ ਨਿਸ਼ਾਨਾ

ਜਿਨ੍ਹਾਂ ਕੋਲੋਂ ਆਪਣਾ ਪਰਿਵਾਰ ਨਹੀਂ ਸਾਂਭਿਆ ਜਾਂਦਾ, ਉਹ ਪੰਜਾਬ ਸਾਂਭਣ ਦੀਆਂ ਗੱਲਾਂ ਕਰ ਰਹੇ ਹਨ: ਨੀਲ ਗਰਗ

  • fb
  • twitter
  • whatsapp
  • whatsapp
Advertisement

ਪੰਜਾਬ ਕਾਂਗਰਸ ਵਿੱਚ ਪਿਛਲੇ ਕੁਝ ਦਿਨਾਂ ਤੋਂ ਛਿੜੇ ਅੰਦਰੂਨੀ ਕਲੇਸ਼ ਨੂੰ ਲੈ ਕੇ ਹੁਣ ਦੂਜੀਆਂ ਰਾਜਸੀ ਪਾਰਟੀਆਂ ਵੀ ਚੁਟਕੀਆਂ ਲੈਣ ਲੱਗ ਪਈਆਂ ਹਨ। ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਨੀਲ ਗਰਗ ਨੇ ਕਿਹਾ ਕਿ ਪੰਜਾਬ ਕਾਂਗਰਸ ਵਿੱਚ ਹੁਣ ‘ਕੁਰਸੀ ਕਬੱਡੀ’ ਦੀ ਨਵੀਂ ਖੇਡ ਸ਼ੁਰੂ ਹੋ ਗਈ ਹੈ।

ਉਨ੍ਹਾਂ ਕਿਹਾ ਕਿ ਇਸ ਖੇਡ ਵਿੱਚ ਇੱਕ ਪਾਸੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣਾ ਵੱਖਰਾ ਸਿਆਸੀ ਅਖਾੜਾ ਸਜਾਉਣ ਲੱਗੇ ਹੋਏ ਹਨ, ਅਤੇ ਦੂਜੇ ਪਾਸੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਸੋਸ਼ਲ ਮੀਡੀਆ ’ਤੇ ਤਸਵੀਰਾਂ ਸਾਂਝੀਆਂ ਕਰਕੇ ਸਭ ਕੁਝ ਠੀਕ-ਠਾਕ ਹੋਣ ਦੇ ਦਾਅਵੇ ਕਰ ਰਹੇ ਹਨ। ਨੀਲ ਗਰਗ ਨੇ ਸਵਾਲ ਚੁੱਕਦਿਆਂ ਕਿਹਾ ਕਿ ਜੇਕਰ ਪੰਜਾਬ ਕਾਂਗਰਸ ਵਿੱਚ ਸਭ ਕੁਝ ਠੀਕ ਹੈ, ਤਾਂ ਇੰਨੇ ਵੱਡੇ ਪੱਧਰ ’ਤੇ ਵਿਵਾਦ ਕਿਉਂ ਛਿੜਿਆ ਹੋਇਆ ਹੈ? ਜਿਨ੍ਹਾਂ ਕੋਲੋਂ ਆਪਣਾ ਪਰਿਵਾਰ ਨਹੀਂ ਸਾਂਭਿਆ ਜਾਂਦਾ, ਉਹ ਪੰਜਾਬ ਸਾਂਭਣ ਦੀਆਂ ਗੱਲਾਂ ਕਰ ਰਹੇ ਹਨ।

Advertisement

ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਨੇ ਤਨਜ਼ ਕੱਸਦਿਆਂ ਕਿਹਾ ਕਿ ਕਾਂਗਰਸ ਪਾਰਟੀ ਹੁਣ ਕਾਂਗਰਸ ਨਹੀਂ ਬਲਕਿ ‘ਕਲੇਸ਼-ਗ੍ਰੇਸ’ ਬਣ ਗਈ ਹੈ, ਜਿਨ੍ਹਾਂ ਦਾ ਮੁਕਾਬਲਾ ਹੋਰਨਾਂ ਰਾਜਸੀ ਪਾਰਟੀਆਂ ਨਾਲ ਨਹੀਂ ਬਲਕਿ ਖੁਦ ਦੇ ਪਾਰਟੀ ਆਗੂਆਂ ਨਾਲ ਹੀ ਚੱਲ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜਿਨ੍ਹਾਂ ਕੋਲੋਂ ਆਪਣਾ ਪਰਿਵਾਰ ਸਾਂਭਿਆ ਨਹੀਂ ਜਾਂਦਾ, ਉਹ ਪੰਜਾਬ ਸਾਂਭਣ ਦੀਆਂ ਗੱਲਾਂ ਕਰ ਰਹੇ ਹਨ। ਨੀਲ ਗਰਗ ਨੇ ਦਾਅਵਾ ਕੀਤਾ ਕਿ ਪੰਜਾਬ ਦੇ ਲੋਕਾਂ ਨੇ ਪਹਿਲਾਂ ਵੀ ‘ਝਾੜੂ’ ਫੇਰ ਕੇ ਅਜਿਹੇ ਲੋਕਾਂ ਦਾ ਸਫਾਇਆ ਕੀਤਾ ਸੀ ਅਤੇ ਹੁਣ ਫਿਰ ਪੰਜਾਬ ਵਿੱਚ ਝਾੜੂ ਫੇਰ ਕੇ ਸਾਰਿਆਂ ਦਾ ਸਫਾਇਆ ਕਰਨਗੇ।

Advertisement

Advertisement
×