DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

‘ਕੋਈ ਵੀ ਏਜੰਟ ਪੱਕੀ ਨੌਕਰੀ, ਵੀਜ਼ਾ ਜਾਂ PR ਦਿਵਾਉਣ ਦੀ ਗਾਰੰਟੀ ਨਹੀਂ ਦੇ ਸਕਦਾ..’, Canada ਵੀਜ਼ੇ ਦੇ ਨਾਂ ’ਤੇ ਹੋ ਰਹੀਆਂ ਠੱਗੀਆਂ ਵਿਰੁੱਧ IRCC ਵੱਲੋਂ ਚਿਤਾਵਨੀ

ਸਰਕਾਰੀ ਅਫ਼ਸਰ ਬਣ ਕੇ AI ਰਾਹੀਂ ਬਣਾ ਰਹੇ ਨੇ ਨਕਲੀ ਵੀਡੀਓਜ਼ ; ਨੌਕਰੀ ਤੇ ਵੀਜ਼ਾ ਦਿਵਾਉਣ ਦੇ ਝਾਂਸੇ ਤੋਂ ਬਚਣ ਦੀ ਸਲਾਹ

  • fb
  • twitter
  • whatsapp
  • whatsapp
Advertisement

ਕੈਨੇਡਾ ਦੀ ਇਮੀਗ੍ਰੇਸ਼ਨ ਸੰਸਥਾ (IRCC) ਨੇ ਵੀਜ਼ਾ ਲਵਾਉਣ ਵਾਲਿਆਂ ਅਤੇ ਕੈਨੇਡਾ ’ਚ ਨਵੇਂ ਆਏ ਲੋਕਾਂ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਰਾਹੀਂ ਹੋ ਰਹੀਆਂ ਠੱਗੀਆਂ ਤੋਂ ਬਚਣ ਲਈ ਕਿਹਾ ਹੈ। ਠੱਗ AI ਦੀ ਵਰਤੋਂ ਕਰਕੇ ਸਰਕਾਰੀ ਅਫ਼ਸਰਾਂ ਦੀਆਂ ਨਕਲੀ ਵੀਡੀਓਜ਼ ਅਤੇ ਆਵਾਜ਼ਾਂ ਤਿਆਰ ਕਰ ਰਹੇ ਹਨ, ਤਾਂ ਜੋ ਲੋਕਾਂ ਨੂੰ ਅਸਲੀ ਹੋਣ ਦਾ ਭੁਲੇਖਾ ਪਾਇਆ ਜਾ ਸਕੇ।

ਇਹ ਚਿਤਾਵਨੀ ਪੰਜਾਬ ਦੇ ਕੁਝ ਲੋਕਾਂ ਨਾਲ ਹੋਈ ਠੱਗੀ ਤੋਂ ਬਾਅਦ ਜਾਰੀ ਕੀਤੀ ਗਈ ਹੈ। ਠੱਗਾਂ ਨੇ ਕੈਨੇਡਾ ਵਿੱਚ ਪੱਕੀ ਨੌਕਰੀ ਅਤੇ ਵੀਜ਼ਾ ਦਾ ਝਾਂਸਾ ਦੇ ਕੇ ਉਨ੍ਹਾਂ ਕੋਲੋਂ ਮੋਟੀਆਂ ਰਕਮਾਂ ਠੱਗ ਲਈਆਂ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਨਵੇਂ ਲੋਕਾਂ ਨੂੰ ਕੈਨੇਡਾ ਦੇ ਨਿਯਮਾਂ ਦੀ ਪੂਰੀ ਜਾਣਕਾਰੀ ਨਹੀਂ ਹੁੰਦੀ, ਜਿਸ ਦਾ ਫਾਇਦਾ ਠੱਗ ਚੁੱਕ ਰਹੇ ਹਨ।

Advertisement

ਠੱਗ ਅਕਸਰ ਸਰਕਾਰੀ ਅਫ਼ਸਰ ਬਣ ਕੇ ਫੋਨ ਕਰਦੇ ਹਨ, ਈ-ਮੇਲ ਜਾਂ ਮੈਸੇਜ ਭੇਜਦੇ ਹਨ ਅਤੇ ਟੈਕਸ ਜਾਂ ਫੀਸ ਦੇ ਨਾਂ ’ਤੇ ਡਰਾ ਕੇ ਪੈਸੇ ਮੰਗਦੇ ਹਨ। IRCC ਨੇ ਸਾਫ਼ ਕੀਤਾ ਹੈ ਕਿ ਕੋਈ ਵੀ ਏਜੰਟ ਜਾਂ ਵਿਅਕਤੀ ਪੱਕੀ ਨੌਕਰੀ, ਵੀਜ਼ਾ ਜਾਂ PR (ਪੱਕੀ ਰਿਹਾਇਸ਼) ਦਿਵਾਉਣ ਦੀ ਗਾਰੰਟੀ ਨਹੀਂ ਦੇ ਸਕਦਾ। ਵੀਜ਼ਾ ਦੇਣ ਦਾ ਫੈਸਲਾ ਸਿਰਫ਼ ਕੈਨੇਡਾ ਦੇ ਸਰਕਾਰੀ ਇਮੀਗ੍ਰੇਸ਼ਨ ਅਫ਼ਸਰ ਹੀ ਕਰ ਸਕਦੇ ਹਨ।

Advertisement

ਵਿਭਾਗ ਨੇ ਦੱਸਿਆ ਕਿ ਵੀਜ਼ਾ ਫੀਸ ਸਿਰਫ਼ ਕੈਨੇਡਾ ਸਰਕਾਰ ਦੀ ਅਧਿਕਾਰਤ ਵੈੱਬਸਾਈਟ ’ਤੇ ਹੀ ਜਮ੍ਹਾਂ ਹੁੰਦੀ ਹੈ। ਸਰਕਾਰੀ ਕਰਮਚਾਰੀ ਕਦੇ ਵੀ ਕਿਸੇ ਦੇ ਨਿੱਜੀ ਬੈਂਕ ਖਾਤੇ ’ਚ ਪੈਸੇ ਪਵਾਉਣ ਲਈ ਨਹੀਂ ਕਹਿੰਦੇ ਅਤੇ ਨਾ ਹੀ ਡਿਪੋਰਟ (ਵਾਪਸ ਭੇਜਣ) ਦੀ ਧਮਕੀ ਦਿੰਦੇ ਹਨ। ਇਸ ਤੋਂ ਇਲਾਵਾ, ਸਰਕਾਰੀ ਅਫ਼ਸਰ ਕਦੇ ਵੀ ਜੀਮੇਲ (Gmail), ਹੌਟਮੇਲ (Hotmail) ਜਾਂ ਯਾਹੂ (Yahoo) ਵਰਗੀਆਂ ਆਮ ਈ-ਮੇਲਾਂ ਦੀ ਵਰਤੋਂ ਨਹੀਂ ਕਰਦੇ।

Advertisement
×