ਸਮਾਲਖਾ ’ਚ ਨਿਰੰਕਾਰੀ ਸੰਤ ਸਮਾਗਮ ਸ਼ੁਰੂ
78ਵਾਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਅੱਜ ਸਮਾਲਖਾ ਵਿੱਚ ਸ਼ੁਰੂ ਹੋਇਆ। ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਤੇ ਨਿਰੰਕਾਰੀ ਰਾਜਪਿਤਾ ਰਮਿਤ ਦੀ ਹਜ਼ੂਰੀ ਵਿੱਚ ਸ਼ੁਰੂ ਹੋਏ ਚਾਰ ਰੋਜ਼ਾ ਸਮਾਗਮ ਵਿੱਚ ਵੱਡੀ ਗਿਣਤੀ ਸ਼ਰਧਾਲੂ ਪੁੱਜੇ। ਇਸ ਦੌਰਾਨ ਮਾਤਾ ਸੁਦੀਕਸ਼ਾ ਨੇ ਕਿਹਾ ਕਿ ਆਤਮ-ਮੰਥਨ...
78ਵਾਂ ਸਾਲਾਨਾ ਨਿਰੰਕਾਰੀ ਸੰਤ ਸਮਾਗਮ ਅੱਜ ਸਮਾਲਖਾ ਵਿੱਚ ਸ਼ੁਰੂ ਹੋਇਆ। ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਤੇ ਨਿਰੰਕਾਰੀ ਰਾਜਪਿਤਾ ਰਮਿਤ ਦੀ ਹਜ਼ੂਰੀ ਵਿੱਚ ਸ਼ੁਰੂ ਹੋਏ ਚਾਰ ਰੋਜ਼ਾ ਸਮਾਗਮ ਵਿੱਚ ਵੱਡੀ ਗਿਣਤੀ ਸ਼ਰਧਾਲੂ ਪੁੱਜੇ। ਇਸ ਦੌਰਾਨ ਮਾਤਾ ਸੁਦੀਕਸ਼ਾ ਨੇ ਕਿਹਾ ਕਿ ਆਤਮ-ਮੰਥਨ ਅੰਦਰਲੀ ਯਾਤਰਾ ਹੈ, ਇਸ ਨੂੰ ਸਿਰਫ਼ ਮਨ ਤੇ ਬੁੱਧੀ ਦੇ ਤੌਰ ’ਤੇ ਨਹੀਂ ਸਮਝਿਆ ਜਾ ਸਕਦਾ। ਇਸ ਲਈ ਰੂਹਾਨੀ ਪੱਧਰ ’ਤੇ ਆਪਣੇ ਅੰਦਰ ਝਾਤ ਮਾਰਨੀ ਪੈਂਦੀ ਹੈ। ਉਨ੍ਹਾਂ ਕਿਹਾ ਕਿ ਹਰ ਮਨੁੱਖ ਦੇ ਅੰਦਰ ਸੱਚ ਵਸਦਾ ਹੈ। ਉਨ੍ਹਾਂ ਅਰਦਾਸ ਕੀਤੀ ਕਿ ਹਰ ਮਨੁੱਖ, ਮਨੁੱਖਤਾ ਦੇ ਰਾਹ ’ਤੇ ਤੁਰੇ, ਆਪਣੇ ਅੰਦਰ ਸੁਧਾਰ ਲਿਆਵੇ।
ਇਸ ਤੋਂ ਪਹਿਲਾਂ ਸਮਾਗਮ ਸਥਾਨ ’ਤੇ ਪਹੁੰਚਣ ’ਤੇ ਮਾਤਾ ਸੁਦੀਕਸ਼ਾ ਦਾ ਸਵਾਗਤ ਸੰਤ ਨਿਰੰਕਾਰੀ ਮੰਡਲ ਦੀ ਪ੍ਰਧਾਨ ਰਾਜਕੁਮਾਰੀ ਨੇ ਕੀਤਾ ਤੇ ਮੰਡਲ ਦੀ ਸਕੱਤਰ ਡਾ. ਪ੍ਰਵੀਨ ਖੁੱਲਰ ਨੇ ਗੁਲਦਸਤਾ ਭੇਟ ਕੀਤਾ। ਰਮਿਤ ਦਾ ਸਵਾਗਤ ਅਸ਼ੋਕ ਮਨਚੰਦਾ ਤੇ ਵਿਨੋਦ ਵੋਹਰਾ ਨੇ ਕੀਤਾ। ਮੁੱਖ ਮੰਚ ’ਤੇ ਪਹੁੰਚਣ ’ਤੇ ਨਿਰੰਕਾਰੀ ਇੰਸਟੀਚਿਊਟ ਆਫ ਮਿਊਜ਼ਿਕ ਐਂਡ ਆਰਟਸ ਦੇ 2500 ਤੋਂ ਵੱਧ ਵਿਦਿਆਰਥੀਆਂ ਨੇ ਭਰਤ ਨਾਟਯਮ ਅਤੇ ਸੁਆਗਤੀ ਗੀਤਾਂ ਰਾਹੀਂ ਸਵਾਗਤ ਕੀਤਾ।

