DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Nikka Sidhu's Birthday: ਦੋ ਸਾਲਾਂ ਦਾ ਹੋਇਆ ਨਿੱਕਾ ਸਿੱਧੂ

Nikka Sidhu's Birthday:  ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ (ਸਿੱਧੂ ਮੂਸੇਵਾਲਾ) ਦਾ ਛੋਟਾ ਭਰਾ, ਜਿਸਦਾ ਨਾਮ ਵੀ ਸ਼ੁਭਦੀਪ ਸਿੰਘ (ਨਿੱਕਾ ਸਿੱਧੂ) ਹੈ, ਉਹ ਅੱਜ ਦੋ ਸਾਲਾਂ ਦਾ ਹੋ ਗਿਆ ਹੈ। ਸੋਸ਼ਲ ਮੀਡੀਆ ਉੱਤੇ ਲੋਕਾਂ ਨੇ ਪਹਿਲਾਂ ਹੀ ਉਸ ਨੂੰ ਜਨਮ...

  • fb
  • twitter
  • whatsapp
  • whatsapp
Advertisement

Nikka Sidhu's Birthday: ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ (ਸਿੱਧੂ ਮੂਸੇਵਾਲਾ) ਦਾ ਛੋਟਾ ਭਰਾ, ਜਿਸਦਾ ਨਾਮ ਵੀ ਸ਼ੁਭਦੀਪ ਸਿੰਘ (ਨਿੱਕਾ ਸਿੱਧੂ) ਹੈ, ਉਹ ਅੱਜ ਦੋ ਸਾਲਾਂ ਦਾ ਹੋ ਗਿਆ ਹੈ। ਸੋਸ਼ਲ ਮੀਡੀਆ ਉੱਤੇ ਲੋਕਾਂ ਨੇ ਪਹਿਲਾਂ ਹੀ ਉਸ ਨੂੰ ਜਨਮ ਦਿਨ ਦੀਆਂ ਵਧਾਈਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਹਨ। ਨਿੱਕਾ ਸਿੱਧੂ ਆਪਣੇ ਵੱਡੇ ਭਰਾ ਦੀ ਮੌਤ ਤੋਂ ਬਾਅਦ ਵੀ ਉਸ ਦੀ ਪ੍ਰਸਿੱਧੀ ਕਾਰਨ ਚਰਚਾ ਵਿੱਚ ਰਹਿੰਦਾ ਹੈ। ਉਸ ਦਾ ਚਿਹਰਾ ਵੀ ਉਸ ਨਾਲ ਕਾਫੀ ਮਿਲਦਾ-ਜੁਲਦਾ ਹੈ।

ਛੋਟੇ ਸਿੱਧੂ ਦੀ ਇੱਕ ਤਸਵੀਰ ਉਸ ਦੇ ਪਿਤਾ ਬਲਕੌਰ ਸਿੰਘ ਦੇ ਨਾਲ, ਉਸ ਦੇ ਜਨਮ ਤੋਂ ਕੁਝ ਦਿਨ ਬਾਅਦ ਨਿਊਯਾਰਕ ਦੇ ਟਾਈਮਜ਼ ਸਕੁਏਅਰ ਵਿੱਚ ਇੱਕ ਬਿਲਬੋਰਡ ’ਤੇ ਦਿਖਾਈ ਦਿੱਤੀ ਸੀ।

Advertisement

Advertisement

ਪਿਛਲੇ ਸਾਲ ਉਸ ਦੇ ਪਹਿਲੇ ਜਨਮ ਦਿਨ ਮੌਕੇ ਮਨਾਏ ਗਏ ਜਸ਼ਨਾਂ ਵਿੱਚ ਕਰੀਬੀ ਦੋਸਤਾਂ ਅਤੇ ਰਿਸ਼ਤੇਦਾਰਾਂ ਨੇ ਸ਼ਿਰਕਤ ਕੀਤੀ ਸੀ। ਉਸ ਸਮੇਂ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੀ ਮੌਜੂਦ ਸਨ ਅਤੇ ਕੇਕ ਕੱਟਣ ਦੀ ਰਸਮ ਦੌਰਾਨ ਸਿੱਧੂ ਦੇ ਮਾਪਿਆਂ ਬਲਕੌਰ ਸਿੰਘ ਤੇ ਚਰਨ ਕੌਰ ਦੇ ਨਾਲ ਦੇਖੇ ਗਏ ਸਨ। ਜਨਮ ਦਿਨ ਦੇ ਜਸ਼ਨਾਂ ਦੀਆਂ ਫੋਟੋਆਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਈਆਂ ਸਨ।

ਨਿੱਕਾ ਸਿੱਧੂ ਦਾ ਜਨਮ ਉਸ ਦੇ ਵੱਡੇ ਭਰਾ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਲਗਭਗ ਦੋ ਸਾਲ ਬਾਅਦ ਹੋਇਆ ਸੀ। ਪਰਿਵਾਰ ਨੇ ਆਈ.ਵੀ.ਐਫ (IVF) ਰਾਹੀਂ ਬੱਚੇ  ਨੂੰ ਜਨਮ ਦਿੱਤਾ ਸੀ।

ਦੱਸ ਦਈਏ ਕਿ ਸਿੱਧੂ ਮੂਸੇਵਾਲਾ ਦੀ 29 ਮਈ, 2022 ਨੂੰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਮਕਬੂਲ ਗਾਇਕ ਦੇ ਕਤਲ ਕਰਕੇ ਆਲਮੀ ਪੱਧਰ ’ਤੇ ਸੋਗ ਫੈਲ ਗਿਆ ਸੀ।

Advertisement
×