DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

NGT Punjab Cases: ਪੰਜਾਬ ਦੀਆਂ ਨਦੀਆਂ ’ਚੋਂ ਡੀ-ਸਿਲਟਿੰਗ ’ਤੇ ਰੋਕ 20 ਜਨਵਰੀ ਤੱਕ ਵਧਾਈ

ਪੰਜ ਵਾਤਾਵਰਣ ਮਾਮਲਿਆਂ ਦੀ ਸੁਣਵਾਈ ਦੌਰਾਨ ਅੰਤਰਿਮ ਹੁਕਮ ਜਾਰੀ; ਬਿਨਾਂ ਮਨਜ਼ੂਰੀ ਕਮਰਸ਼ੀਅਲ ਮਾਈਨਿੰਗ ’ਤੇ ਰਹੇਗੀ ਪਾਬੰਦੀ

  • fb
  • twitter
  • whatsapp
  • whatsapp
featured-img featured-img
NGT Punjab Cases: ਪੰਜਾਬ ਦੀਆਂ ਨਦੀਆਂ ’ਚੋਂ ਡੀ-ਸਿਲਟਿੰਗ ’ਤੇ ਰੋਕ 20 ਜਨਵਰੀ ਤੱਕ ਵਧਾਈ।
Advertisement

ਕੌਮੀ ਗਰੀਨ ਟ੍ਰਿਬਿਊਨਲ (NGT) ਨੇ ਪੰਜਾਬ ਦੀਆਂ ਨਦੀਆਂ ਵਿੱਚ ਡੀ-ਸਿਲਟਿੰਗ (ਗਾਦ ਕੱਢਣ) ਦੇ ਸਥਾਨਾਂ ’ਤੇ ਲਗਾਈ ਰੋਕ ਨੂੰ 20 ਜਨਵਰੀ ਤੱਕ ਵਧਾ ਦਿੱਤਾ ਹੈ। ਐੱਨ.ਜੀ.ਟੀ. ਨੇ ਪੰਜਾਬ ਨਾਲ ਸਬੰਧਤ ਵਾਤਾਵਰਣ ਦੇ ਪੰਜ ਆਪਸ ਵਿੱਚ ਜੁੜੇ ਮਾਮਲਿਆਂ ਦੀ ਸੁਣਵਾਈ ਕਰਦਿਆਂ ਆਪਣੇ ਮੌਜੂਦਾ ਅੰਤਰਿਮ ਨਿਰਦੇਸ਼ਾਂ ਨੂੰ ਬਰਕਰਾਰ ਰੱਖਿਆ ਹੈ। ਇਸ ਤਾਜ਼ਾ ਹੁਕਮ ਨਾਲ ਸੂਬੇ ਵਿੱਚ ਡੀ-ਸਿਲਟਿੰਗ ਗਤੀਵਿਧੀਆਂ ’ਤੇ ਘੱਟੋ-ਘੱਟ 20 ਜਨਵਰੀ 2027 ਤੱਕ ਪਾਬੰਦੀਆਂ ਜਾਰੀ ਰਹਿਣਗੀਆਂ, ਜਦੋਂ ਇਸ ਮਾਮਲੇ ਦੀ ਅਗਲੀ ਸੁਣਵਾਈ ਹੋਵੇਗੀ।

ਐੱਨ.ਜੀ.ਟੀ. ਦੇ ਚੇਅਰਪਰਸਨ ਜਸਟਿਸ ਪ੍ਰਕਾਸ਼ ਸ਼੍ਰੀਵਾਸਤਵ ਅਤੇ ਮਾਹਰ ਮੈਂਬਰ ਡਾ. ਅਫ਼ਰੋਜ਼ ਅਹਿਮਦ ਦੀ ਅਗਵਾਈ ਵਾਲੇ ਪ੍ਰਿੰਸੀਪਲ ਬੈਂਚ ਨੇ ਪੰਜਾਬ ਸਰਕਾਰ ਦੇ ਵਕੀਲ ਵੱਲੋਂ ਡਾਕਟਰੀ ਆਧਾਰ ’ਤੇ ਮੰਗੀ ਗਈ ਮੁਲਤਵੀ ਦੀ ਅਰਜ਼ੀ ਨੂੰ ਮੰਨਦਿਆਂ 7 ਅਕਤੂਬਰ ਨੂੰ ਇਹ ਹੁਕਮ ਜਾਰੀ ਕੀਤਾ। ਬੈਂਚ ਨੇ ਹਦਾਇਤ ਕੀਤੀ ਕਿ ਪਹਿਲਾਂ ਪਾਸ ਕੀਤਾ ਗਿਆ ਅੰਤਰਿਮ ਹੁਕਮ ਅਗਲੀ ਸੁਣਵਾਈ ਤੱਕ ਲਾਗੂ ਰਹੇਗਾ ਅਤੇ ਇਸ ਦੌਰਾਨ ਧਿਰਾਂ ਨੂੰ ਆਪਣੀਆਂ ਬਾਕੀ ਕਾਰਵਾਈਆਂ ਪੂਰੀਆਂ ਕਰਨ ਦੀ ਛੋਟ ਦਿੱਤੀ ਗਈ ਹੈ।

Advertisement

ਇਹ ਮਾਮਲਾ ਗ੍ਰਾਮ ਪੰਚਾਇਤ ਗਲਹੜੀ ਸਮੇਤ ਦਲਜੀਤ ਸਿੰਘ, ਅਜੇ ਕੁਮਾਰ, ਗੌਰਵ ਪ੍ਰਤਾਪ ਸਿੰਘ ਪਠਾਨੀਆ ਅਤੇ ਰਵਿੰਦਰ ਪਾਲ ਸਿੰਘ ਵੱਲੋਂ ਸੂਬੇ ਭਰ ਦੀਆਂ ਨਦੀਆਂ 'ਚੋਂ ਡੀ-ਸਿਲਟਿੰਗ ਰੋਕਣ ਲਈ ਦਾਇਰ ਪਟੀਸ਼ਨਾਂ ਨਾਲ ਸਬੰਧਤ ਹੈ। ਅੰਤਰਿਮ ਨਿਰਦੇਸ਼ ਜਾਰੀ ਰਹਿਣ ਦਾ ਮਤਲਬ ਹੈ ਕਿ ਪੰਜਾਬ ਸਰਕਾਰ ਜਾਂ ਹੋਰ ਸਬੰਧਤ ਅਧਿਕਾਰੀ ਟ੍ਰਿਬਿਊਨਲ ਦੁਆਰਾ ਲਗਾਈਆਂ ਗਈਆਂ ਸ਼ਰਤਾਂ ਦੀ ਉਲੰਘਣਾ ਨਹੀਂ ਕਰ ਸਕਦੇ। ਕਿਸੇ ਵੀ ਤਰ੍ਹਾਂ ਦੀ ਮਾਈਨਿੰਗ ਜਾਂ ਡੀ-ਸਿਲਟਿੰਗ ਲਈ ਪਹਿਲਾਂ ਤੋਂ ਤੈਅ ਸ਼ਰਤਾਂ ਦੀ ਪਾਲਣਾ ਕਰਨਾ ਲਾਜ਼ਮੀ ਹੋਵੇਗਾ।

Advertisement

ਇਸ ਤੋਂ ਪਹਿਲਾਂ ਐੱਨ.ਜੀ.ਟੀ. ਨੇ 2 ਅਪਰੈਲ ਨੂੰ ਆਪਣੇ ਫਰਵਰੀ ਦੇ ਹੁਕਮਾਂ ਵਿੱਚ ਸੋਧ ਕਰਦਿਆਂ ਸਖ਼ਤ ਸ਼ਰਤਾਂ ਅਧੀਨ ਟੈਂਡਰ ਪ੍ਰਕਿਰਿਆ ਦੀ ਇਜਾਜ਼ਤ ਦਿੱਤੀ ਸੀ, ਜਿਸ ਵਿੱਚ ਸੈਡੀਮੈਂਟ ਮੈਨੇਜਮੈਂਟ ਦੇ ਰਾਸ਼ਟਰੀ ਨਿਯਮਾਂ ਅਤੇ 2016 ਦੀਆਂ ਗਾਈਡਲਾਈਨਜ਼ ਦੀ ਪਾਲਣਾ ਸ਼ਾਮਲ ਸੀ। ਸਭ ਤੋਂ ਅਹਿਮ ਸ਼ਰਤ ਇਹ ਸੀ ਕਿ ਗਾਦ ਜਾਂ ਰੇਤ ਕੱਢਣ ਦਾ ਕੰਮ ਗੈਰ-ਵਪਾਰਕ ਉਦੇਸ਼ਾਂ ਲਈ ਹੀ ਹੋਣਾ ਚਾਹੀਦਾ ਹੈ।

ਟ੍ਰਿਬਿਊਨਲ ਨੇ ਪੰਜਾਬ ਦੇ ਲਗਭਗ 90 ਸਥਾਨਾਂ ’ਤੇ ਗਾਦ ਕੱਢਣ ’ਤੇ ਇਸ ਆਧਾਰ ’ਤੇ ਰੋਕ ਲਗਾਈ ਸੀ ਕਿ ਵਾਤਾਵਰਣ ਮੰਜ਼ੂਰੀ (Environmental Clearance) ਤੋਂ ਬਿਨਾਂ ਵਪਾਰਕ ਪੱਧਰ ’ਤੇ ਡੀ-ਸਿਲਟਿੰਗ ਨਹੀਂ ਕੀਤੀ ਜਾ ਸਕਦੀ। ਪਟੀਸ਼ਨਰਾਂ ਦਾ ਤਰਕ ਸੀ ਕਿ ਹੜ੍ਹ ਰੋਕੂ ਪ੍ਰਬੰਧਾਂ ਦੇ ਨਾਂ ’ਤੇ ਕੀਤੀ ਜਾ ਰਹੀ ਡੀ-ਸਿਲਟਿੰਗ ਅਸਲ ਵਿੱਚ ਵਪਾਰਕ ਮਾਈਨਿੰਗ ਹੈ, ਜੋ ਨਦੀਆਂ ਦੇ ਵਾਤਾਵਰਣ ਅਤੇ ਜੈਵ-ਵਿਵਿਧਤਾ ਲਈ ਵੱਡਾ ਖ਼ਤਰਾ ਬਣ ਸਕਦੀ ਹੈ। ਅਗਲੀ ਸੁਣਵਾਈ ’ਚ ਸਾਰੀਆਂ ਧਿਰਾਂ ਵੱਲੋਂ ਆਪਣੇ ਜਵਾਬ ਪੂਰੇ ਕੀਤੇ ਜਾਣਗੇ, ਜਿਸ ਤੋਂ ਬਾਅਦ ਹੀ ਅਗਲਾ ਫੈਸਲਾ ਲਿਆ ਜਾਵੇਗਾ।

Advertisement
×