Netanyahu AI Controversy: ਅਸਲੀਅਤ ਜਾਂ ‘ਏ.ਆਈ.’ ਦਾ ਭੁਲੇਖਾ? ਨੇਤਨਯਾਹੂ ਦੀ ਉਂਗਲ ’ਚੋਂ ‘ਗ਼ਾਇਬ’ ਹੋਈ ਮੁੰਦਰੀ ਨੇ ਛੇੜੀ ਨਵੀਂ ਚਰਚਾ
ਮੌਤ ਦੀਆਂ ਅਫ਼ਵਾਹਾਂ ਦਰਮਿਆਨ ਇਜ਼ਰਾਇਲੀ ਪ੍ਰਧਾਨ ਮੰਤਰੀ ਦੀ ਨਵੀਂ ਵੀਡੀਓ ਵਾਇਰਲ; ਸੋਸ਼ਲ ਮੀਡੀਆ ’ਤੇ ‘ਡੀਪਫੇਕ’ ਹੋਣ ਦੇ ਦਾਅਵੇ
Netanyahu AI Controversy:ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੀ ਸਿਹਤ ਅਤੇ ਉਨ੍ਹਾਂ ਦੀ ਮੌਤ ਬਾਰੇ ਫੈਲ ਰਹੀਆਂ ਅਫ਼ਵਾਹਾਂ ਨੇ ਅੱਜ ਉਸ ਸਮੇਂ ਨਵਾਂ ਮੋੜ ਲੈ ਲਿਆ ਜਦੋਂ ਉਨ੍ਹਾਂ ਦੇ ਅਧਿਕਾਰ ‘ਐਕਸ’ ਖਾਤੇ ਤੋਂ ਸਾਂਝੀ ਕੀਤੀ ਗਈ ਇੱਕ ਵੀਡੀਓ ਵਿੱਚ ਉਨ੍ਹਾਂ ਦੀ ਉਂਗਲ ’ਚੋਂ ਮੁੰਦਰੀ ਅਚਾਨਕ ‘ਗ਼ਾਇਬ’ ਹੁੰਦੀ ਦਿਖਾਈ ਦਿੱਤੀ। ਇਸ ‘ਡਿਜੀਟਲ ਗਲਿੱਚ’ (ਤਕਨੀਕੀ ਨੁਕਸ) ਨੇ ਸੋਸ਼ਲ ਮੀਡੀਆ ’ਤੇ ਇਹ ਬਹਿਸ ਛੇੜ ਦਿੱਤੀ ਹੈ ਕਿ ਕੀ ਇਹ ਵੀਡੀਓ ਅਸਲੀ ਹੈ ਜਾਂ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਰਾਹੀਂ ਤਿਆਰ ਕੀਤੀ ਗਈ ਹੈ। ਵਾਇਰਲ ਹੋ ਰਹੀ ਇਸ ਵੀਡੀਓ ਵਿੱਚ ਨੇਤਨਯਾਹੂ ਯੇਰੂਸ਼ਲਮ ਦੀਆਂ ਸੜਕਾਂ ’ਤੇ ਸੈਰ ਕਰਦੇ ਅਤੇ ਸਥਾਨਕ ਲੋਕਾਂ ਨਾਲ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ।
ਵੀਡੀਓ ਦੇ ਇੱਕ ਹਿੱਸੇ ਵਿੱਚ ਜਦੋਂ ਉਹ ਆਪਣਾ ਹੱਥ ਹਿਲਾਉਂਦੇ ਹਨ, ਤਾਂ ਉਨ੍ਹਾਂ ਦੀ ਉਂਗਲ ਵਿੱਚ ਪਾਈ ਮੁੰਦਰੀ ਇੱਕ ਪਲ ਲਈ ਗ਼ਾਇਬ ਹੁੰਦੀ ਜਾਪਦੀ ਹੈ। ਇੰਟਰਨੈੱਟ ਵਰਤੋਂਕਾਰਾਂ ਨੇ ਇਸ ਨੂੰ ‘100 ਫ਼ੀਸਦੀ ਏ.ਆਈ. ਜਨਰੇਟਿਡ’ ਦੱਸਦਿਆਂ ਦਾਅਵਾ ਕੀਤਾ ਹੈ ਕਿ ਇਜ਼ਰਾਈਲ ਸਰਕਾਰ ਨੇਤਨਯਾਹੂ ਦੀ ਮੌਤ ਦੀ ਖ਼ਬਰ ਛੁਪਾਉਣ ਲਈ ਨਕਲੀ ਵੀਡੀਓਜ਼ ਦਾ ਸਹਾਰਾ ਲੈ ਰਹੀ ਹੈ।
I slowed it down frame by frame!
Benjamin Netanyahu’s ring seems to just disappear while he is moving his hand 😳
This is 100% real footage that I screen-recorded directly from the video he posted today.
Starting to freak me out…
Analyze this @grok and tell us if it is AI pic.twitter.com/BbPf9ljbdU
— Matt Wallace (@MattWallace888) March 16, 2026
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਨੇਤਨਯਾਹੂ ਦੀ ਵੀਡੀਓ ਸਵਾਲਾਂ ਦੇ ਘੇਰੇ ਵਿੱਚ ਆਈ ਹੋਵੇ। ਇਸ ਤੋਂ ਪਹਿਲਾਂ ਜਾਰੀ ਕੀਤੀ ਗਈ ਇੱਕ ਪ੍ਰੈੱਸ ਕਾਨਫਰੰਸ ਦੀ ਵੀਡੀਓ ਵਿੱਚ ਉਨ੍ਹਾਂ ਦੇ ਸੱਜੇ ਹੱਥ ਦੀਆਂ ਛੇ ਉਂਗਲਾਂ ਦਿਖਾਈ ਦੇਣ ਦਾ ਦਾਅਵਾ ਕੀਤਾ ਗਿਆ ਸੀ। ਐਤਵਾਰ ਨੂੰ ਨੇਤਨਯਾਹੂ ਨੇ ਇੱਕ ਕੈਫੇ ਵਿੱਚ ਬੈਠ ਕੇ ਵੀਡੀਓ ਜਾਰੀ ਕੀਤੀ ਸੀ, ਜਿਸ ਵਿੱਚ ਉਨ੍ਹਾਂ ਨੇ ਮਜ਼ਾਕੀਆ ਲਹਿਜ਼ੇ ਵਿੱਚ ਕਿਹਾ, “ਮੈਂ ਮਰ ਗਿਆ ਹਾਂ... ਪਰ ਸਿਰਫ਼ ਕੌਫ਼ੀ ਲਈ।” ਉਨ੍ਹਾਂ ਨੇ ਆਪਣੇ ਦੋਵੇਂ ਹੱਥ ਕੈਮਰੇ ਵੱਲ ਕਰਕੇ ਉਂਗਲਾਂ ਗਿਣਨ ਦੀ ਚੁਣੌਤੀ ਵੀ ਦਿੱਤੀ ਸੀ।

