DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

NEET-UG TOP 10 TOPPERS: ਜਾਣੋਂ ਕੌਣ ਹਨ ਪਹਿਲੇ 10 ਸਥਾਨ ਹਾਸਲ ਕਰਨ ਵਾਲੇ ਹੋਣਹਾਰ ਵਿਦਿਆਰਥੀ 

ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਨੀਟ ਯੂਜੀ ਦੇ ਨਤੀਜੇ ਐਲਾਨੇ; ਦੇਸ਼ ਭਰ ਵਿੱਚੋਂ 11.21 ਲੱਖ ਤੋਂ ਵੱਧ ਪ੍ਰੀਖਿਆਰਥੀ ਹੋਏ ਸਫਲ, ਕੁੜੀਆਂ ਨੇ ਫਿਰ ਮਾਰੀ ਬਾਜੀ

  • fb
  • twitter
  • whatsapp
  • whatsapp
featured-img featured-img
ਨੀਟ ਪ੍ਰੀਖਿਆ ਦੇਣ ਮਗਰੋਂ ਸੈਂਟਰ ਵਿੱਚੋਂ ਬਾਹਰ ਆਉਂਦੇ ਹੋਏ ਵਿਦਿਆਰਥੀ। -ਫੋਟੋ: ਅਸ਼ਵਨੀ ਧੀਮਾਨ
Advertisement

NEET-UG TOP 10 TOPPERS: ਨੈਸ਼ਨਲ ਟੈਸਟਿੰਗ ਏਜੰਸੀ (NTA) ਵੱਲੋਂ ਅੱਜ ਦੇਸ਼ ਦੀ ਸਭ ਤੋਂ ਵੱਕਾਰੀ ਮੈਡੀਕਲ ਪ੍ਰਵੇਸ਼ ਪ੍ਰੀਖਿਆ 'ਨੀਟ ਯੂਜੀ 2026' (NEET UG 2026) ਦੇ ਨਤੀਜੇ ਐਲਾਨ ਦਿੱਤੇ ਗਏ ਹਨ। ਇਸ ਵਾਰ ਦੇ ਨਤੀਜਿਆਂ ਵਿੱਚ ਉੱਤਰੀ ਭਾਰਤ ਦਾ ਦਬਦਬਾ ਦੇਖਣ ਨੂੰ ਮਿਲਿਆ ਹੈ। ਪੰਜਾਬ ਦੇ ਆਰੀਅਨ ਗੁਪਤਾ ਅਤੇ ਹਰਿਆਣਾ ਦੇ ਪਾਂਸ਼ੁਲ ਬਾਂਸਲ ਨੇ 720 ਵਿੱਚੋਂ 715 ਅੰਕ ਪ੍ਰਾਪਤ ਕਰਕੇ ਸਾਂਝੇ ਤੌਰ 'ਤੇ ਆਲ ਇੰਡੀਆ ਰੈਂਕ (AIR) 1 ਹਾਸਲ ਕਰਦਿਆਂ ਸੂਬਿਆਂ ਦਾ ਨਾਂ ਪੂਰੇ ਦੇਸ਼ ਵਿੱਚ ਰੌਸ਼ਨ ਕੀਤਾ ਹੈ।

ਦੇਸ਼ ਦੇ ਟੌਪ 10 (Top 10) ਹੋਣਹਾਰਾਂ ਦੀ ਪੂਰੀ ਸੂਚੀ:

ਏ.ਆਈ.ਆਰ.  ਰੈਂਕ (AIR)ਉਮੀਦਵਾਰ ਦਾ ਨਾਮਪਰਸੈਂਟਾਈਲ (Percentile) %    ਰਾਜ (State)
1ਆਰੀਅਨ ਗੁਪਤਾ99.9999ਪੰਜਾਬ
2ਪਾਂਸ਼ੁਲ ਬਾਂਸਲ99.9999ਹਰਿਆਣਾ
3ਉਪਲਕਸ਼ਯ ਗੋਇਲ99.99985ਰਾਜਸਥਾਨ
4ਆਯੁਸ਼ ਭਲੋਟੀਆ99.99965ਬਿਹਾਰ
5ਕੁਡਾਲੇ ਸ਼੍ਰਾਵਣੀ ਕ੍ਰਿਸ਼ਨਾ99.99965ਮਹਾਰਾਸ਼ਟਰ
6ਰੀਆ ਰੰਜਨ99.99965ਬਿਹਾਰ
7ਆਰੀਅਨ ਦੂਬੇ99.99965ਉੱਤਰ ਪ੍ਰਦੇਸ਼
8ਗੀਤਾਂਸ਼ ਸਰੀਨ99.99915ਪੰਜਾਬ
9ਗੌਰਵ ਸਿੰਘ ਮੋਹਨੀਸ਼99.99915ਰਾਜਸਥਾਨ
10ਮਾਰੂਤੀ ਭੋਸਲੇ99.99915ਮਹਾਰਾਸ਼ਟਰ

ਬਠਿੰਡਾ ਦੇ ਕ੍ਰਿਸ਼ ਗੁਪਤਾ ਨੇ ਦੇਸ਼ ਭਰ ਨੇ ਵੀ ਹਾਸਲ ਕੀਤਾ 15ਵਾਂ ਰੈਂਕ

ਬਠਿੰਡਾ ਦੇ ਹੋਣਹਾਰ ਵਿਦਿਆਰਥੀ ਕ੍ਰਿਸ਼ ਗੁਪਤਾ ਨੇ ਦੇਸ਼ ਦੇ ਸਰਵੋਤਮ ਵਿਦਿਆਰਥੀਆਂ ਵਿੱਚ ਆਪਣੀ ਥਾਂ ਬਣਾਉਂਦਿਆਂ ਆਲ ਇੰਡੀਆ ਰੈਂਕ 15 ਹਾਸਲ ਕੀਤਾ ਹੈ।
ਬਠਿੰਡਾ ਦੇ ਹੋਣਹਾਰ ਵਿਦਿਆਰਥੀ ਕ੍ਰਿਸ਼ ਗੁਪਤਾ ਨੇ ਦੇਸ਼ ਦੇ ਸਰਵੋਤਮ ਵਿਦਿਆਰਥੀਆਂ ਵਿੱਚ ਆਪਣੀ ਥਾਂ ਬਣਾਉਂਦਿਆਂ ਆਲ ਇੰਡੀਆ ਰੈਂਕ 15 ਹਾਸਲ ਕੀਤਾ ਹੈ।

ਨੀਟ-ਯੂਜੀ 2026 ਦੇ ਨਤੀਜਿਆਂ ਵਿੱਚ ਬਠਿੰਡਾ ਦੇ ਹੋਣਹਾਰ ਵਿਦਿਆਰਥੀ ਕ੍ਰਿਸ਼ ਗੁਪਤਾ ਨੇ ਦੇਸ਼ ਦੇ ਸਰਵੋਤਮ ਵਿਦਿਆਰਥੀਆਂ ਵਿੱਚ ਆਪਣੀ ਥਾਂ ਬਣਾਉਂਦਿਆਂ ਆਲ ਇੰਡੀਆ ਰੈਂਕ 15 ਹਾਸਲ ਕੀਤਾ ਹੈ। 720 ਵਿੱਚੋਂ 705 ਅੰਕ ਪ੍ਰਾਪਤ ਕਰਨ ਵਾਲੇ ਕ੍ਰਿਸ਼ ਨੇ ਜਨਰਲ ਵਰਗ ਵਿੱਚ ਪੰਜਾਬ ਵਿੱਚ ਤੀਜਾ ਸਥਾਨ ਵੀ ਆਪਣੇ ਨਾਮ ਕੀਤਾ ਹੈ।   ਕਾਰੋਬਾਰੀ ਪਿਤਾ ਅਮਿਤ ਗਰਗ ਅਤੇ ਮਾਤਾ ਰੀਨਾ ਰਾਣੀ ਦੇ ਪੁੱਤਰ ਕ੍ਰਿਸ਼ ਨੇ ਆਪਣੀ ਇਸ ਕਾਮਯਾਬੀ ਦਾ ਸਿਹਰਾ ਆਪਣੇ ਮਾਤਾ-ਪਿਤਾ ਨੂੰ ਦਿੱਤਾ ਹੈ ਅਤੇ ਕਿਹਾ ਕਿ ਉਸ ਦਾ ਸੁਪਨਾ ਇੱਕ ਕਾਬਲ ਡਾਕਟਰ ਬਣ ਕੇ ਸਮਾਜ ਦੀ ਸੇਵਾ ਕਰਨਾ ਹੈ। -ਮਨੋਜ ਟ੍ਰਿਬਿਊਨ

Advertisement

20 ਲੱਖ ਵਿਦਿਆਰਥੀਆਂ ਨੇ ਦਿੱਤੀ ਸੀ ਪ੍ਰੀਖਿਆ

ਇਸ ਸਾਲ ਦੀ ਪ੍ਰੀਖਿਆ ਵਿੱਚ ਦੇਸ਼ ਭਰ ਵਿੱਚੋਂ ਲਗਭਗ 20 ਲੱਖ ਉਮੀਦਵਾਰਾਂ ਨੇ ਹਿੱਸਾ ਲਿਆ ਸੀ, ਜਿਨ੍ਹਾਂ ਵਿੱਚੋਂ 11.21 ਲੱਖ ਪ੍ਰੀਖਿਆਰਥੀਆਂ ਨੇ MBBS, BDS, AYUSH ਅਤੇ ਹੋਰ ਅੰਡਰਗ੍ਰੈਜੂਏਟ ਮੈਡੀਕਲ ਕੋਰਸਾਂ ਵਿੱਚ ਦਾਖਲੇ ਲਈ ਕੁਆਲੀਫਾਈ ਕੀਤਾ ਹੈ। ਐਨ.ਟੀ.ਏ. (NTA) ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਇਸ ਵਾਰ ਮੁਕਾਬਲਾ ਕਾਫੀ ਸਖ਼ਤ ਰਿਹਾ, ਜਿਸ ਵਿੱਚ 138 ਉਮੀਦਵਾਰਾਂ ਨੇ 690 ਤੋਂ ਵੱਧ ਅੰਕ ਹਾਸਲ ਕੀਤੇ, ਜਦੋਂ ਕਿ 19 ਹੋਣਹਾਰ ਵਿਦਿਆਰਥੀਆਂ ਨੇ 700 ਅੰਕਾਂ ਦੀ ਹੱਦ ਨੂੰ ਪਾਰ ਕੀਤਾ। ਇਸ ਤੋਂ ਇਲਾਵਾ, ਕੁਆਲੀਫਾਈ ਕਰਨ ਵਾਲੇ ਕੁੱਲ ਉਮੀਦਵਾਰਾਂ ਵਿੱਚੋਂ 58% ਤੋਂ ਵੱਧ ਔਰਤਾਂ (ਕੁੜੀਆਂ) ਹਨ, ਜੋ ਮੈਡੀਕਲ ਖੇਤਰ ਵਿੱਚ ਉਨ੍ਹਾਂ ਦੀ ਮਜ਼ਬੂਤ ​​ਭਾਗੀਦਾਰੀ ਅਤੇ ਸ਼ਾਨਦਾਰ ਪ੍ਰਦਰਸ਼ਨ ਨੂੰ ਦਰਸਾਉਂਦੀਆਂ ਹਨ।

Advertisement

ਸ਼੍ਰੇਣੀਵਾਲ ਅੰਕੜਿਆਂ ’ਤੇ ਇੱਕ ਝਾਤ

ਜੇਕਰ ਸ਼੍ਰੇਣੀਵਾਰ (Category-wise) ਅੰਕੜਿਆਂ ਦੀ ਗੱਲ ਕਰੀਏ ਤਾਂ ਇਸ ਵਾਰ ਕੁੱਲ 11,21,185 ਉਮੀਦਵਾਰ ਸਫਲ ਰਹੇ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 5.12 ਲੱਖ ਉਮੀਦਵਾਰ ਓ.ਬੀ.ਸੀ.-ਐਨ.ਸੀ.ਐਲ. (OBC-NCL) ਸ਼੍ਰੇਣੀ ਨਾਲ ਸਬੰਧਤ ਹਨ। ਇਸ ਤੋਂ ਬਾਅਦ ਜਨਰਲ ਸ਼੍ਰੇਣੀ ਦੇ 2.91 ਲੱਖ, ਐਸ.ਸੀ. (SC) ਸ਼੍ਰੇਣੀ ਦੇ 1.59 ਲੱਖ, ਜਨਰਲ-ਈ.ਡਬਲਯੂ.ਐਸ. (Gen-EWS) ਦੇ 95,026, ਐਸ.ਟੀ. (ST) ਸ਼੍ਰੇਣੀ ਦੇ 63,716 ਅਤੇ ਪੀ.ਡਬਲਯੂ.ਬੀ.ਡੀ. (PwBD) ਸ਼੍ਰੇਣੀ ਦੇ 3,666 ਉਮੀਦਵਾਰਾਂ ਨੇ ਪ੍ਰੀਖਿਆ ਪਾਸ ਕੀਤੀ ਹੈ। ਵੱਖ-ਵੱਖ ਸ਼੍ਰੇਣੀਆਂ ਲਈ ਕੁਆਲੀਫਾਇੰਗ ਕੱਟ-ਆਫ ਵੀ ਵੱਖੋ-ਵੱਖਰੀ ਰਹੀ, ਜਿਸ ਵਿੱਚ ਜਨਰਲ ਸ਼੍ਰੇਣੀ ਦੀ ਕੱਟ-ਆਫ 715 ਤੋਂ 213 ਅੰਕਾਂ ਦੇ ਵਿਚਕਾਰ ਦਰਜ ਕੀਤੀ ਗਈ ਹੈ।

Advertisement
×