DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

NEET UG 2026: ਚੰਡੀਗੜ੍ਹ ਦੇ ਛੇ ਕੇਂਦਰਾਂ ’ਤੇ ਹੋਈ ਨੀਟ ਦੀ ਪ੍ਰੀਖਿਆ

2776 ਪ੍ਰੀਖਿਆਰਥੀਆਂ ਨੇ ਦਿੱਤੀ ਪ੍ਰੀਖਿਆ; ਏਡੀਸੀ ਤੇ ਐੱਸਡੀਐੱਮ ਵੱਲੋਂ ਜਾਇਜ਼ਾ

  • fb
  • twitter
  • whatsapp
  • whatsapp
Advertisement

NEET-UG 2026: ਯੂਟੀ ਵਿੱਚ ਨੈਸ਼ਨਲ ਟੈਸਟਿੰਗ ਏਜੰਸੀ (ਐੱਨਟੀਏ) ਵੱਲੋਂ ਨੀਟ-2026 ਦੀ ਪ੍ਰੀਖਿਆ ਛੇ ਕੇਂਦਰਾਂ ਵਿਚ ਕਰਵਾਈ ਗਈ।

Advertisement

ਇਸ ਦੌਰਾਨ ਕੁੱਲ 2854 ਰਜਿਸਟਰਡ ਵਿਦਿਆਰਥੀਆਂ ਵਿੱਚੋਂ 2776 ਵਿਦਿਆਰਥੀ ਪ੍ਰੀਖਿਆ ਦੇਣ ਪੁੱਜੇ। ਇਸ ਮੌਕੇ ਚੰਡੀਗੜ੍ਹ ਪ੍ਰਸ਼ਾਸਨ ਤੇ ਸਿੱਖਿਆ ਵਿਭਾਗ ਨੇ ਪ੍ਰਬੰਧ ਮੁਕੰਮਲ ਕੀਤੇ। ਚੰਡੀਗੜ੍ਹ ਵਿਚ ਵਿੱਚ ਰਜਿਸਟਰਡ ਪ੍ਰੀਖਿਆਰਥੀਆਂ ਵਿਚੋਂ 97 ਫੀਸਦੀ ਤੋਂ ਜ਼ਿਆਦਾ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ।

Advertisement

ਇਸ ਮੌਕੇ ਚੰਡੀਗੜ੍ਹ ਦੇ ਏਡੀਸੀ ਅਮਨਦੀਪ ਸਿੰਘ ਭੱਟੀ, ਐੱਸਡੀਐੱਮ ਸਾਊਥ ਈਸ਼ਾ ਕੰਬੋਜ ਤੇ ਹੋਰ ਅਧਿਕਾਰੀਆਂ ਨੇ ਪ੍ਰੀਖਿਆ ਕੇਂਦਰਾਂ ਦਾ ਜਾਇਜ਼ਾ ਲਿਆ ਤੇ ਪ੍ਰਬੰਧ ਦੇਖੇ।

ਐੱਨਟੀਏ ਦੇ ਸਿਟੀ ਕੋਆਰਡੀਨੇਟਰ ਅਤੇ ਕੇਂਦਰੀ ਵਿਦਿਆਲਾ ਸੈਕਟਰ -47, ਚੰਡੀਗੜ੍ਹ ਦੇ ਪ੍ਰਿੰਸੀਪਲ ਵੀਰੇਂਦਰ ਸਿੰਘ ਨੇ ਸਾਰੀਆਂ ਧਿਰਾਂ ਵਲੋਂ ਸਹਿਯੋਗ ਕਰਨ ਲਈ ਧੰਨਵਾਦ ਕੀਤਾ। ਪ੍ਰੀਖਿਆ ਨੂੰ ਪਾਰਦਰਸ਼ੀ ਅਤੇ ਨਿਰਪੱਖ ਬਣਾਉਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ।

ਇਹ ਪ੍ਰੀਖਿਆ ਦੁਪਹਿਰ 2 ਵਜੇ ਤੋਂ ਸ਼ਾਮ 5:20 ਵਜੇ ਤੱਕ ਕਰਵਾਈ ਗਈ ਤੇ ਪ੍ਰੀਖਿਆਰਥੀਆਂ ਨੂੰ ਸਵੇਰੇ 11 ਵਜੇ ਤੋਂ ਕੇਂਦਰਾਂ ’ਤੇ ਪਹੁੰਚਣ ਦੀ ਹਦਾਇਤ ਦਿੱਤੀ ਗਈ ਸੀ ਅਤੇ ਦੁਪਹਿਰ 1:30 ਵਜੇ ਐਂਟਰੀ ਬੰਦ ਕਰ ਦਿੱਤੀ ਗਈ ਹੈ।

ਇਸ ਦੌਰਾਨ ਬਾਇਓਮੀਟ੍ਰਿਕ ਹਾਜ਼ਰੀ ਯਕੀਨੀ ਬਣਾਈ ਗਈ। ਮੋਬਾਈਲ, ਸਮਾਰਟ ਵਾਚ, ਬਲੂਟੁੱਥ, ਪੈੱਨ ਡਰਾਈਵ ਅਤੇ ਕਿਸੇ ਵੀ ਤਰ੍ਹਾਂ ਦੇ ਇਲੈਕਟ੍ਰਾਨਿਕ ਗੈਜੇਟ ’ਤੇ ਪੂਰੀ ਤਰ੍ਹਾਂ ਪਾਬੰਦੀ ਸੀ।

ਜ਼ਿਕਰਯੋਗ ਹੈ ਕਿ ਇਸ ਪ੍ਰੀਖਿਆ ਦੇ 200 ਪ੍ਰਸ਼ਨਾਂ ਵਿੱਚੋਂ 180 ਹੱਲ ਕਰਨੇ ਲਾਜ਼ਮੀ ਹਨ। ਇਸ ਪ੍ਰੀਖਿਆ ਦੀ ਪ੍ਰੋਵਿਜ਼ਨਲ ਉੱਤਰ ਕੁੰਜੀ ਜੂਨ ਦੇ ਪਹਿਲੇ ਹਫ਼ਤੇ ਜਾਰੀ ਹੋਣ ਦੀ ਉਮੀਦ ਹੈ। ਨੀਟ 2026 ਦਾ ਅੰਤਿਮ ਨਤੀਜਾ ਜੂਨ 2026 ਦੇ ਅੱਧ ਤੱਕ ਐਲਾਨਿਆ ਜਾ ਸਕਦਾ ਹੈ, ਜਿਸ ਤੋਂ ਬਾਅਦ ਕਾਉਂਸਲਿੰਗ ਪ੍ਰਕਿਰਿਆ ਸ਼ੁਰੂ ਹੋਵੇਗੀ।

Advertisement
×