DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਛੇ ਕੇਂਦਰਾਂ ’ਤੇ ਨੀਟ ਪ੍ਰੀਖਿਆ

ਯੂ ਟੀ ਵਿੱਚ ਨੈਸ਼ਨਲ ਟੈਸਟਿੰਗ ਏਜੰਸੀ (ਐੱਨ ਟੀ ਏ) ਵੱਲੋਂ ਨੀਟ-2026 ਦੀ ਪ੍ਰੀਖਿਆ ਛੇ ਕੇਂਦਰਾਂ ਵਿਚ ਕਰਵਾਈ ਗਈ। ਇਸ ਦੌਰਾਨ ਕੁੱਲ 2854 ਰਜਿਸਟਰਡ ਵਿਦਿਆਰਥੀਆਂ ਵਿੱਚੋਂ 2776 ਵਿਦਿਆਰਥੀ ਪ੍ਰੀਖਿਆ ਦੇਣ ਪੁੱਜੇ। ਇਸ ਮੌਕੇ ਚੰਡੀਗੜ੍ਹ ਪ੍ਰਸ਼ਾਸਨ ਤੇ ਸਿੱਖਿਆ ਵਿਭਾਗ ਨੇ ਪ੍ਰਬੰਧ ਮੁਕੰਮਲ...

  • fb
  • twitter
  • whatsapp
  • whatsapp
Advertisement

ਯੂ ਟੀ ਵਿੱਚ ਨੈਸ਼ਨਲ ਟੈਸਟਿੰਗ ਏਜੰਸੀ (ਐੱਨ ਟੀ ਏ) ਵੱਲੋਂ ਨੀਟ-2026 ਦੀ ਪ੍ਰੀਖਿਆ ਛੇ ਕੇਂਦਰਾਂ ਵਿਚ ਕਰਵਾਈ ਗਈ। ਇਸ ਦੌਰਾਨ ਕੁੱਲ 2854 ਰਜਿਸਟਰਡ ਵਿਦਿਆਰਥੀਆਂ ਵਿੱਚੋਂ 2776 ਵਿਦਿਆਰਥੀ ਪ੍ਰੀਖਿਆ ਦੇਣ ਪੁੱਜੇ। ਇਸ ਮੌਕੇ ਚੰਡੀਗੜ੍ਹ ਪ੍ਰਸ਼ਾਸਨ ਤੇ ਸਿੱਖਿਆ ਵਿਭਾਗ ਨੇ ਪ੍ਰਬੰਧ ਮੁਕੰਮਲ ਕੀਤੇ। ਚੰਡੀਗੜ੍ਹ ਵਿੱਚ ਰਜਿਸਟਰਡ ਪ੍ਰੀਖਿਆਰਥੀਆਂ ਵਿਚੋਂ 97 ਫੀਸਦੀ ਤੋਂ ਵੱਧ ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ। ਚੰਡੀਗੜ੍ਹ ਦੇ ਏ ਡੀ ਸੀ ਅਮਨਦੀਪ ਸਿੰਘ ਭੱਟੀ, ਐੱਸ ਡੀ ਐੱਮ ਸਾਊਥ ਈਸ਼ਾ ਕੰਬੋਜ ਤੇ ਹੋਰ ਅਧਿਕਾਰੀਆਂ ਨੇ ਪ੍ਰੀਖਿਆ ਕੇਂਦਰਾਂ ਦਾ ਜਾਇਜ਼ਾ ਲਿਆ। ਐੱਨ ਟੀ ਏ ਦੇ ਸਿਟੀ ਕੋਆਰਡੀਨੇਟਰ ਅਤੇ ਕੇਂਦਰੀ ਵਿਦਿਆਲਾ ਸੈਕਟਰ 47 ਚੰਡੀਗੜ੍ਹ ਦੇ ਪ੍ਰਿੰਸੀਪਲ ਵੀਰੇਂਦਰ ਸਿੰਘ ਨੇ ਸਾਰੀਆਂ ਧਿਰਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ। ਇਹ ਪ੍ਰੀਖਿਆ ਦੁਪਹਿਰ 2 ਵਜੇ ਤੋਂ ਸ਼ਾਮ 5:20 ਵਜੇ ਤੱਕ ਕਰਵਾਈ ਗਈ।

Advertisement
Advertisement
×