DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Nayan Gaon: ਚੋਣ ਜ਼ਾਬਤਾ ਲੱਗਣ ਦੇ ਬਾਵਜੂਦ ਕੰਮ ਜਾਰੀ

ਪਾਈਪ ਪਾਉਣ ਦੇ ਕੰਮ ਨੂੰ ਰੋਕਣ ਕੀਤੀ ਮੰਗ; ਕਾਰਜ ਸਾਧਕ ਅਫਸਰ ਵੱਲੋਂ ਕੋਈ ਸ਼ਿਕਾਇਤ ਨਾ ਪਹੁੰਚਣ ਦਾ ਦਾਅਵਾ

  • fb
  • twitter
  • whatsapp
  • whatsapp
featured-img featured-img
ਨਵਾਂ ਗਰਾਉਂ ਦੀ ਸਿੰਘਾ ਦੇਵੀ ਕਲੋਨੀ ਵਿੱਚ ਪਾਈ ਜਾ ਰਹੀ ਪਾਈਪ।
Advertisement

ਨਗਰ ਕੌਂਸਲ ਨਵਾਂ ਗਰਾਉਂ ਅਧੀਨ ਪੈਂਦੀ ਸਿੰਘਾ ਦੇਵੀ ਕਲੋਨੀ ਦੀ ਇੱਕ ਗਲੀ ਵਿੱਚ ਕਥਿਤ ਤੌਰ ਉਤੇ ਦੂਸ਼ਿਤ ਪਾਣੀ ਦੀ ਨਿਕਾਸੀ ਵਾਲੀ ਪਾਈਪ ਪਾਈ ਜਾ ਰਹੀ ਹੈ। ਇਸ ਸਬੰਧੀ ਔਰਤ ਸਿਮਰਨ ਦੇਵੀ ਨੇ ਦੱਸਿਆ ਕਿ ਜਲ ਸਪਲਾਈ ਵਿਭਾਗ, ਕਾਰਜ ਸਾਧਕ ਅਫਸਰ ਨਵਾਂ ਗਰਾਉਂ ਦੇ ਨਾਮ ’ਤੇ ਸਬੰਧਤ ਜੇ ਈ ਨੂੰ ਬੀਤੇ ਦਿਨੀਂ ਸ਼ਿਕਾਇਤ ਦਿੱਤੀ ਗਈ ਸੀ ਕਿ ਇੱਕ ਪਾਸੇ ਚੋਣ ਜ਼ਾਬਤਾ ਲੱਗਿਆ ਹੋਇਆ ਹੈ ਅਤੇ ਦੂਜੇ ਪਾਸੇ ਚੋਣ ਜ਼ਾਬਤੇ ਦੀ ਕੋਈ ਪ੍ਰਵਾਹ ਨਾ ਕਰਦਿਆਂ ਕੁੱਝ ਲੋਕਾਂ ਵੱਲੋਂ ਉਨ੍ਹਾਂ ਦੇ ਘਰ ਅੱਗੇ ਲੰਘਦੀ ਗਲੀ ਵਿੱਚ ਜੇ ਸੀ ਬੀ ਦੀ ਮਦਦ ਨਾਲ ਦੂਸ਼ਿਤ ਪਾਣੀ ਵਾਲੀ ਪਾਈਪ ਪਾਈ ਜਾ ਰਹੀ ਹੈ। ਸਿਮਰਨ ਦੇਵੀ ਨੇ ਅੱਗੇ ਦੱਸਿਆ ਕਿ ਜਦੋਂ ਉਸ ਨੇ ਇਸ ਚੱਲਦੇ ਕੰਮ ਸਬੰਧੀ ਸਬੰਧਤ ਲੋਕਾਂ ਕੋਲੋਂ ਜਾਣਕਾਰੀ ਜਾਂ ਮੰਨਜ਼ੂਰੀ ਮੰਗੀ ਤਾਂ ਲੋਕਾਂ ਨੇ ਉਸ ਨਾਲ ਕਥਿਤ ਬਦਸਲੂਕੀ ਕੀਤੀ। ਸਿਮਰਨ ਦੇਵੀ ਨੇ ਸ਼ਿਕਾਇਤ ਦੇਣ ਦੇ ਪੰਜ ਛੇ ਦਿਨ ਬੀਤਣ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਹੋਈ। ਸਿਮਰਨ ਦੇਵੀ ਨੇ ਮੁੱਖ ਮੰਤਰੀ ਤੋਂ ਮੰਗ ਕੀਤੀ ਕਿ ਚੋਣ ਜ਼ਾਬਤਾ ਲੱਗਣ ਦੇ ਬਾਵਜੂਦ ਚੱਲਦੇ ਪਾਈਪ ਲਾਈਨ ਦੇ ਕੰਮ ਨੂੰ ਰੁਕਵਾਇਆ ਜਾਵੇ। ਉਧਰ, ਕਾਰਜ ਸਾਧਕ ਅਫਸਰ ਵਿਜੈ ਜਿੰਦਲ ਦਾ ਕਹਿਣਾ ਹੈ ਕਿ ਉਸ ਕੋਲ ਕੋਈ ਸ਼ਿਕਾਇਤ ਨਹੀਂ ਪਹੁੰਚੀ। ਉਨ੍ਹਾਂ ਇਹ ਵੀ ਕਿਹਾ ਕਿ ਉਹ ਚੱਲਦੇ ਕੰਮ ਨੂੰ ਚੈੱਕ ਕਰਵਾ ਲੈਂਦੇ ਹਨ। ਜਦਕਿ ਦਿੱਤੀ ਹੋਈ ਸ਼ਿਕਾਇਤ ਵਿੱਚ ਸਬੰਧਤ ਕਿਸੇ ਜੇ ਈ ਵੱਲੋਂ ਸ਼ਿਕਾਇਤ ਰਸੀਵ ਕਰਨ ਦੇ ਹਸਤਾਖਰ ਵੀ ਕੀਤੇ ਹੋਏ ਹਨ।

Advertisement
Advertisement
×