ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਮੁਹਾਲੀ ਵਿੱਚ ਕੌਮੀ ਡਾਕਟਰ ਦਿਵਸ ਮਨਾਇਆ

ਖੇਤਰੀ ਪ੍ਰਤੀਨਿਧ ਐੱਸਏਐੱਸ ਨਗਰ(ਮੁਹਾਲੀ), 1 ਜੁਲਾਈ ਡਾ. ਬੀਆਰ ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਮੁਹਾਲੀ ਵਿੱਚ ਕੌਮੀ ਡਾਕਟਰ ਦਿਵਸ ਮਨਾਇਆ ਗਿਆ। ਇਸ ਮੌਕੇ ਮਹਾਨ ਡਾਕਟਰ, ਸਿੱਖਿਆ ਸ਼ਾਸਤਰੀ ਅਤੇ ਆਜ਼ਾਦੀ ਘੁਲਾਟੀਏ ਡਾ. ਬਿਧਾਨ ਚੰਦਰ ਰਾਏ ਦੇ ਜਨਮ ਅਤੇ ਮੌਤ ਦੀ ਵਰ੍ਹੇਗੰਢ...
Advertisement

ਖੇਤਰੀ ਪ੍ਰਤੀਨਿਧ

ਐੱਸਏਐੱਸ ਨਗਰ(ਮੁਹਾਲੀ), 1 ਜੁਲਾਈ

Advertisement

ਡਾ. ਬੀਆਰ ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼, ਮੁਹਾਲੀ ਵਿੱਚ ਕੌਮੀ ਡਾਕਟਰ ਦਿਵਸ ਮਨਾਇਆ ਗਿਆ। ਇਸ ਮੌਕੇ ਮਹਾਨ ਡਾਕਟਰ, ਸਿੱਖਿਆ ਸ਼ਾਸਤਰੀ ਅਤੇ ਆਜ਼ਾਦੀ ਘੁਲਾਟੀਏ ਡਾ. ਬਿਧਾਨ ਚੰਦਰ ਰਾਏ ਦੇ ਜਨਮ ਅਤੇ ਮੌਤ ਦੀ ਵਰ੍ਹੇਗੰਢ ਵੀ ਮਨਾਈ ਗਈ।

ਸੰਸਥਾ ਦੀ ਡਾਇਰੈਕਟਰ ਪਿੰਸੀਪਲ ਡਾ. ਭਵਨੀਤ ਭਾਰਤੀ ਦੀ ਅਗਵਾਈ ਹੇਠ ਹੋਏ ਸਮਾਗਮ ਦਾ ਆਰੰਭ ਡਾ. ਯਤਨ, ਭਾਰਤ, ਸਿਮਰਨ, ਸੁਖਵੰਸ਼ ਅਤੇ ਨਿਤੀਕਾ ਦੀ ਪੇਸ਼ਕਾਰੀ ਨਾਲ ਹੋਇਆ। ਡਾ. ਭਾਰਤੀ ਨੇ ਡਾ. ਰਾਏ ਦੀ ਜੀਵਨੀ ਉੱਤੇ ਚਾਨਣਾ ਪਾਇਆ। ਇਸ ਮੌਕੇ ਕਰਾਏ ਰੀਲ ਆਫ ਦੇਅਰ ਡੇਅ ਮੁਕਾਬਲੇ ਵਿੱਚ ਕਾਲਜ ਦੇ ਸਾਰੇ ਵਿਭਾਗਾਂ ਨੇ ਹਿੱਸਾ ਲਿਆ। ਮੈਡੀਸਨ ਵਿਭਾਗ ਨੇ ਪਹਿਲਾ ਇਨਾਮ ਪ੍ਰਾਪਤ ਕੀਤਾ। ਇਸ ਮੌਕੇ ਫੈਕਲਟੀ ਮੈਂਬਰਾਂ ਡਾ. ਕੋਮਲਦੀਪ, ਡਾ. ਕਿਰਨਪ੍ਰੀਤ ਅਤੇ ਡਾ. ਅਲਕਾ ਨੇ ਵੀ ਆਪਣੇ ਵਿਚਾਰ ਰੱਖੇ।

ਇਸੇ ਤਰ੍ਹਾਂ ਮੁਹਾਲੀ ਦੇ ਫੇਜ਼ ਛੇ ਦੇ ਜ਼ਿਲ੍ਹਾ ਹਸਪਤਾਲ ਵਿੱਚ ਵੀ ਕੌਮੀ ਡਾਕਟਰ ਦਿਵਸ ਮਨਾਇਆ ਗਿਆ। ਇਸ ਮੌਕੇ ਸਿਵਲ ਸਰਜਨ ਡਾ. ਸੰਗੀਤਾ ਜੈਨ, ਐੱਸਐੱਮਓ ਡਾ. ਐੱਸਐੱਸ ਚੀਮਾ ਅਤੇ ਡਾ. ਪਰਮਿੰਦਰਪਾਲ ਸਿੰਘ ਵੀ ਹਾਜ਼ਰ ਸਨ।

Advertisement