ਨੈਨਸੀ ਨਰਸਿੰਗ ਅਫ਼ਸਰ ਨਿਯੁਕਤ
ਨੂਰਪੁਰ ਬੇਦੀ: ਮਧੂਵਨ ਵਾਟਿਕਾ ਪਬਲਿਕ ਸਕੂਲ, ਅਸਮਾਨਪੁਰ ਦੀ ਸਾਬਕਾ ਵਿਦਿਆਰਥਣ ਅਤੇ ਪਿੰਡ ਖੇੜੀ ਦੇ ਸੁਰਿੰਦਰ ਪਾਲ ਸ਼ਰਮਾ ਅਤੇ ਰੀਤਾ ਸ਼ਰਮਾ ਦੀ ਪੁੱਤਰੀ ਨੈਨਸੀ ਸ਼ਰਮਾ ਨੇ ਏਮਸ ਬਠਿੰਡਾ ਵਿੱਚ ਨਰਸਿੰਗ ਅਫ਼ਸਰ ਵਜੋਂ ਨਿਯੁਕਤ ਹੋ ਕੇ ਆਪਣੇ ਸਕੂਲ, ਪਰਿਵਾਰ ਅਤੇ ਸਾਰਾ ਇਲਾਕਾ...
Advertisement
ਨੂਰਪੁਰ ਬੇਦੀ: ਮਧੂਵਨ ਵਾਟਿਕਾ ਪਬਲਿਕ ਸਕੂਲ, ਅਸਮਾਨਪੁਰ ਦੀ ਸਾਬਕਾ ਵਿਦਿਆਰਥਣ ਅਤੇ ਪਿੰਡ ਖੇੜੀ ਦੇ ਸੁਰਿੰਦਰ ਪਾਲ ਸ਼ਰਮਾ ਅਤੇ ਰੀਤਾ ਸ਼ਰਮਾ ਦੀ ਪੁੱਤਰੀ ਨੈਨਸੀ ਸ਼ਰਮਾ ਨੇ ਏਮਸ ਬਠਿੰਡਾ ਵਿੱਚ ਨਰਸਿੰਗ ਅਫ਼ਸਰ ਵਜੋਂ ਨਿਯੁਕਤ ਹੋ ਕੇ ਆਪਣੇ ਸਕੂਲ, ਪਰਿਵਾਰ ਅਤੇ ਸਾਰਾ ਇਲਾਕਾ ਮਾਣ ਵਧਾਇਆ ਹੈ। ਆਲ ਇੰਡੀਆ ਰੈਂਕ 98 ਮਿਲਣ ਤੋਂ ਬਾਅਦ ਨੈਨਸੀ ਨੇ ਏਮਸ ਬਠਿੰਡਾ ਵਿੱਚ ਨਰਸਿੰਗ ਅਫਸਰ ਵਜੋਂ ਨਿਯੁਕਤੀ ਮਗਰੋਂ ਜੁਆਇਨ ਕਰ ਲਿਆ ਹੈ। ਅੱਜ ਸਕੂਲ ਪਹੁੰਚਣ ’ਤੇ ਚੇਅਰਮੈਨ ਅਮਿਤ ਚੱਢਾ, ਮੈਨੇਜਿੰਗ ਡਾਇਰੈਕਟਰ ਕੇਸ਼ਵ ਕੁਮਾਰ, ਦੀਪਿਕਾ ਪੁਰੀ, ਅਨੂੰ ਕੋਸਲ ਅਤੇ ਪ੍ਰਿੰਸੀਪਲ ਰੋਜੀ ਮਹਿਤਾ ਨੇ ਨੈਨਸੀ ਦਾ ਸਨਮਾਨ ਕੀਤਾ। ਇਸ ਮੌਕੇ ਸੁਰੇਖਾ ਰਾਣਾ ਅਤੇ ਅਵਿਨਾਸ਼ ਕੁਮਾਰ ਹਾਜ਼ਰ ਸਨ। -ਪੱਤਰ ਪ੍ਰੇਰਕ
Advertisement