DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭੈਰੋਮਾਜਰਾ ’ਚ ਨਗਰ ਕੀਰਤਨਾਂ ਦਾ ਸਵਾਗਤ

ਪਿੰਡ ਭੈਰੋਮਾਜਰਾ ਵਿਖੇ ਗੁਰਦੁਆਰਾ ਸ੍ਰੀ ਦਸਮੇਸ਼ਗੜ੍ਹ ਸਾਹਿਬ ਵਿਖੇ ਸੰਤ ਕਰਤਾਰ ਸਿੰਘ ਅਤੇ ਸੰਤ ਸਰਦੂਲ ਸਿੰਘ ਭੈਰੋਮਾਜਰਾ ਵਾਲਿਆਂ ਦੀ ਯਾਦ ਨੂੰ ਸਮਰਪਿਤ ਚੱਲ ਰਹੇ ਤਿੰਨ ਦਿਨਾ ਗੁਰਮਤਿ ਸਮਾਗਮ ਦੇ ਅੱਜ ਦੂਜੇ ਦਿਨ ਪਿੰਡ ਕਲਾਰਾਂ ਅਤੇ ਪਿੰਡ ਪਪਰਾਲਾ ਤੋਂ ਦੋ ਨਗਰ ਕੀਰਤਨ...

  • fb
  • twitter
  • whatsapp
  • whatsapp
featured-img featured-img
ਪਿੰਡ ਭੈਰੋਮਾਜਰਾ ਵਿੱਚ ਨਗਰ ਕੀਰਤਨ ਦੀ ਅਗਵਾਈ ਕਰਦੇ ਹੋਏ ਪੰਜ ਪਿਆਰੇ।
Advertisement
ਪਿੰਡ ਭੈਰੋਮਾਜਰਾ ਵਿਖੇ ਗੁਰਦੁਆਰਾ ਸ੍ਰੀ ਦਸਮੇਸ਼ਗੜ੍ਹ ਸਾਹਿਬ ਵਿਖੇ ਸੰਤ ਕਰਤਾਰ ਸਿੰਘ ਅਤੇ ਸੰਤ ਸਰਦੂਲ ਸਿੰਘ ਭੈਰੋਮਾਜਰਾ ਵਾਲਿਆਂ ਦੀ ਯਾਦ ਨੂੰ ਸਮਰਪਿਤ ਚੱਲ ਰਹੇ ਤਿੰਨ ਦਿਨਾ ਗੁਰਮਤਿ ਸਮਾਗਮ ਦੇ ਅੱਜ ਦੂਜੇ ਦਿਨ ਪਿੰਡ ਕਲਾਰਾਂ ਅਤੇ ਪਿੰਡ ਪਪਰਾਲਾ ਤੋਂ ਦੋ ਨਗਰ ਕੀਰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਗੁਰਦੁਆਰਾ ਸ੍ਰੀ ਦਸਮੇਸ਼ਗੜ੍ਹ ਸਾਹਿਬ ਵਿਖੇ ਪੁੱਜੇ। ਇਨ੍ਹਾਂ ਨਗਰ ਕੀਰਤਨਾਂ ਦਾ ਮੌਜੂਦਾ ਮੁਖੀ ਬਾਬਾ ਸੁਖਪਾਲ ਸਿੰਘ, ਸਾਬਕਾ ਸਰਪੰਚ ਗੁਰਮੁਖ ਸਿੰਘ ਲੌਗੀਆਂ, ਸਰਪੰਚ ਰਜਿੰਦਰ ਸਿੰਘ ਅਤੇ ਸਾਬਕਾ ਮੈਨੇਜਰ ਗੁਰਮੁੱਖ ਸਿੰਘ ਲੌਗੀਆਂ ਸਣੇ ਸੰਗਤ ਨੇ ਭਰਵਾਂ ਸਵਾਗਤ ਕੀਤਾ।

ਪਹਿਲਾ ਨਗਰ ਕੀਰਤਨ ਦੁਪਹਿਰ ਸਮੇਂ ਪਿੰਡ ਕਲਾਰਾਂ ਦੇ ਗੁਰਦੁਆਰਾ ਸ੍ਰੀ ਸਤਿਕਰਤਾਰ ਸਾਹਿਬ ਤੋਂ ਅਰੰਭ ਹੋ ਕੇ ਪਿੰਡ ਚੱਕਲਾਂ, ਲੁਠੇੜੀ, ਰੁੜਕੀ, ਪਿੱਪਲ ਮਾਜਰਾ, ਚਮਕੌਰ ਸਾਹਿਬ ਅਤੇ ਪਿੰਡ ਭੋਜੇਮਾਜਰਾ ਹੁੰਦਾ ਹੋਇਆ ਪਿੰਡ ਭੈਰੋਮਾਜਰਾ ਪੁੱਜਾ। ਇਸ ਨਗਰ ਕੀਰਤਨ ਦਾ ਪਹਿਲਾ ਚਮਕੌਰ ਸਾਹਿਬ ਪੁੱਜਣ ’ਤੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਨਿੱਘਾ ਸਵਾਗਤ ਕੀਤਾ। ਇਸੇ ਤਰ੍ਹਾਂ ਦੂਜਾ ਨਗਰ ਕੀਰਤਨ ਪਿੰਡ ਪਪਰਾਲਾ ਤੋਂ ਪੁੱਜਾ। ਗੁਰੂ ਗ੍ਰੰਥ ਸਾਹਿਬ ਲਈ ਰੁਮਾਲਾ ਸਾਹਿਬ ਤੇ ਪੰਜ ਪਿਆਰਿਆਂ ਨੂੰ ਸਿਰਪਾਓ ਭੇਟ ਕਰਕੇ ਸਨਮਾਨਿਆ।

Advertisement

Advertisement
Advertisement
×