DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Nagar Kirtan: ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਇਤਿਹਾਸਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਤੋਂ ਸਜਾਇਆ ਗਿਆ। ਇਹ ਨਗਰ ਕੀਰਤਨ ਦੁਪਹਿਰ ਕਰੀਬ 3 ਵਜੇ ਸ਼ੁਰੂ ਹੋਇਆ ਅਤੇ ਮੀਰੀ-ਪੀਰੀ ਚੌਕ, ਗੁਰਦੁਆਰਾ ਸੀਸ ਗੰਜ ਸਾਹਿਬ, ਗੁਰਦੁਆਰਾ ਬੇਗਮਪੁਰਾ ਸਾਹਿਬ,...

  • fb
  • twitter
  • whatsapp
  • whatsapp
featured-img featured-img
ਨਗਰ ਕੀਰਤਨ ਦਾ ਸਵਾਗਤ ਕਰਦੇ ਹੋਏ ਜਥੇਦਾਰ ਚਰਨਜੀਤ ਸਿੰਘ ਟੱਕਰ ਅਤੇ ਸਾਥੀ।
Advertisement

ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਇਤਿਹਾਸਕ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਤੋਂ ਸਜਾਇਆ ਗਿਆ। ਇਹ ਨਗਰ ਕੀਰਤਨ ਦੁਪਹਿਰ ਕਰੀਬ 3 ਵਜੇ ਸ਼ੁਰੂ ਹੋਇਆ ਅਤੇ ਮੀਰੀ-ਪੀਰੀ ਚੌਕ, ਗੁਰਦੁਆਰਾ ਸੀਸ ਗੰਜ ਸਾਹਿਬ, ਗੁਰਦੁਆਰਾ ਬੇਗਮਪੁਰਾ ਸਾਹਿਬ, ਜਗਾਧਰੀ ਗੇਟ, ਪਟੇਲ ਰੋਡ, ਸਰਾਫਾ ਬਾਜ਼ਾਰ, ਕੋਤਵਾਲੀ ਬਾਜ਼ਾਰ, ਤੰਦੂਰਾ ਬਾਜ਼ਾਰ, ਪੁਰਾਣੀ ਅਨਾਜ ਮੰਡੀ ਅਤੇ ਸਪਾਟੂ ਰੋਡ ਰਾਹੀਂ ਹੁੰਦਾ ਹੋਇਆ ਮੁੜ ਗੁਰਦੁਆਰਾ ਮੰਜੀ ਸਾਹਿਬ ਵਿਖੇ ਸੰਪੂਰਨ ਹੋਵੇਗਾ। ਇਸ ਦੌਰਾਨ ਜਥਿਆਂ ਨੇ ਗੁਰਬਾਣੀ ਕੀਰਤਨ ਕੀਤਾ ਤੇ ਨਿਹੰਗ ਸਿੰਘਾਂ ਨੇ ਗਤਕੇ ਦੇ ਜੌਹਰ ਦਿਖਾਏ।

ਗੁਰਦੁਆਰਾ ਸੀਸ ਗੰਜ ਸਾਹਿਬ ਵਿੱਚ ਅਕਾਲੀ ਆਗੂ ਜਥੇਦਾਰ ਚਰਨਜੀਤ ਸਿੰਘ ਟੱਕਰ ਨੇ ਸਾਥੀਆਂ ਸਣੇ ਨਗਰ ਕੀਰਤਨ ਦਾ ਸਵਾਗਤ ਕੀਤਾ। ਇਸ ਮੌਕੇ ਪ੍ਰਿਤਪਾਲ ਸਿੰਘ, ਅਮਰਪਾਲ ਸਿੰਘ ਪਾਲੀ, ਸਤਿੰਦਰਪਾਲ ਸਿੰਘ ਬੰਟੀ, ਸਰਬਜੀਤ ਸਿੰਘ ਉਬਰਾਏ, ਸੁਰਿੰਦਰਪਾਲ ਸਿੰਘ ਪੱਪੂ, ਸਿਮਰਪਾਲ ਸਿੰਘ, ਨਵਜੀਤ ਸਿੰਘ ਜਾਪ ਹਾਜ਼ਰ ਸਨ।

Advertisement

Advertisement

ਗੁਰਦੁਆਰਾ ਨਾਢਾ ਸਾਹਿਬ ’ਚ ਗੁਰਮਤਿ ਸਮਾਗਮ

ਪੰਚਕੂਲਾ (ਪੀ ਪੀ ਵਰਮਾ): ਗੁਰੂ ਹਰਗੋਬਿੰਦ ਸਾਹਿਬ ਦੇ ਪ੍ਰਕਾਸ਼ ਪੁਰਬ, ਭਗਤ ਕਬੀਰ ਦੇ ਪ੍ਰਕਾਸ਼ ਪੁਰਬ ਅਤੇ ਪੂਰਨਮਾਸ਼ੀ ਦੇ ਦਿਹਾੜੇ ਮੌਕੇ ਗੁਰਦੁਆਰਾ ਪਾਤਸ਼ਾਹੀ 10ਵੀਂ ਨਾਢਾ ਸਾਹਿਬ ਪੰਚਕੂਲਾ ਵਿੱਚ 29 ਜੂਨ ਦਿਨ ਸੋਮਵਾਰ ਨੂੰ ਗੁਰਮਿਤ ਸਮਾਗਮ ਕਰਵਾਏ ਗਏ। ਇਸ ਦੌਰਾਨ ਰਾਗੀ ਜਥੇ ਗੁਰਮੀਤ ਸਿੰਘ ਸ਼ਾਂਤ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਅਮਨਦੀਪ ਸਿੰਘ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਕੁਲਦੀਪ ਸਿੰਘ ਮੁਲਾਂਪੁਰ, ਅਰਵਿੰਦਰਜੀਤ ਸਿੰਘ ਚੰਡੀਗੜ੍ਹ ਵਾਲੇ, ਮਨਜੀਤ ਸਿੰਘ ਲੁਧਿਆਣਾ ਢਾਡੀ ਜਥਾ, ਮਲਕੀਤ ਸਿੰਘ ਢਾਡੀ ਜਥੇ ਨੇ ਸੰਗਤਾ ਨਾਲ ਗੁਰੂ ਇਤਿਹਾਸ ਨਾਲ ਜੋੜਿਆ। ਹੈੱਡ ਗ੍ਰੰਥੀ ਗੁਰਦੁਆਰਾ ਨਾਢਾ ਸਾਹਿਬ ਗਿਆਨੀ ਜਗਜੀਤ ਸਿੰਘ ਨੇ ਗੁਰਮਿਤ ਵਿਚਾਰਾਂ ਦੀ ਸਾਂਝ ਪਾਈ। ਮੈਨੇਜਰ ਪਰਮਜੀਤ ਸਿੰਘ ਸ਼ੇਰਗੜ੍ਹ ਨੇ ਸੰਗਤ ਨੂੰ ਵਧਾਈਆਂ ਦਿੱਤੀਆਂ।

Advertisement
×