ਪੰਚਕੂਲਾ ਤੋਂ ਨਗਰ ਕੀਰਤਨ ਰਵਾਨਾ
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮੂਹ ਸੰਗਤ ਦੇ ਸਹਿਯੋਗ ਨਾਲ ਅੱਜ ਪੰਚਕੂਲਾ ਤੋਂ ਕੁਰੂਕਸ਼ੇਤਰ ਤੱਕ ਜਾਣ ਵਾਲਾ ਨਗਰ ਕੀਰਤਨ ਪੰਚਕੂਲਾ ਦੇ ਪਿੰਜੌਰ ਗੁਰਦੁਆਰਾ ਬਕਸ਼ੀਵਾਲਾ ਤੋਂ ਆਰੰਭ ਹੋ ਕੇ ਅੱਜ...
Advertisement
ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮੂਹ ਸੰਗਤ ਦੇ ਸਹਿਯੋਗ ਨਾਲ ਅੱਜ ਪੰਚਕੂਲਾ ਤੋਂ ਕੁਰੂਕਸ਼ੇਤਰ ਤੱਕ ਜਾਣ ਵਾਲਾ ਨਗਰ ਕੀਰਤਨ ਪੰਚਕੂਲਾ ਦੇ ਪਿੰਜੌਰ ਗੁਰਦੁਆਰਾ ਬਕਸ਼ੀਵਾਲਾ ਤੋਂ ਆਰੰਭ ਹੋ ਕੇ ਅੱਜ ਸ਼ਾਮ ਗੁਰਦੁਆਰਾ ਨਾਢਾ ਸਾਹਿਬ ਵਿਖੇ ਪਹੁੰਚਿਆ। ਗੁਰਦੁਆਰਾ ਨਾਢਾ ਸਾਹਿਬ ਦੇ ਹੈੱਡ ਗਰੰਥੀ ਭਾਈ ਜਗਜੀਤ ਸਿੰਘ ਦੱਸਿਆ ਕਿ ਇਹ ਨਗਰ ਕੀਰਤਨ 14 ਨਵੰਬਰ ਨੂੰ ਗੁਰਦੁਆਰਾ ਨਾਢਾ ਸਾਹਿਬ ਪੰਚਕੂਲਾ ਤੋਂ ਕੁਰੂਕਸ਼ੇਤਰ ਲਈ ਅੱਗੇ ਵਧੇਗਾ। ਉਹਨਾਂ ਦੱਸਿਆ ਕਿ ਅੱਜ ਇਹ ਮਹਾਨ ਨਗਰ ਕੀਰਤਨ ਹਿੰਮਸਿਖਾ, ਡੀਐਲਐਫ, ਅਮਰਾਵਤੀ, ਚੰਡੀਮੰਦਰ, ਮਾਜਰੀ ਚੌਕ ਤੋਂ ਹੁੰਦਾ ਹੋਇਆ ਗੁਰਦੁਆਰਾ ਨਾਢਾ ਸਾਹਿਬ ਪਹੁੰਚਿਆ।
Advertisement
Advertisement
