ਨਾਟ ਉਤਸਵ: ਨਾਟਕ ‘ਬੁੱਲ੍ਹਾ ਕੀ ਜਾਣੇ ਮੈਂ ਕੌਣ’ ਖੇਡਿਆ
ਸੁਚੇਤਕ ਰੰਗਮੰਚ ਵੱਲੋਂ ਕਰਵਾਏ ਗਏ ਗੁਰਸ਼ਰਨ ਸਿੰਘ ਨਾਟ ਉਤਸਵ ਦੇ ਅੱਜ ਦੂਜੇ ਦਿਨ ਰਾਜਵਿੰਦਰ ਸਮਰਾਲਾ ਦੀ ਨਿਰਦੇਸ਼ਨਾ ਹੇਠ ਅਕਸ ਰੰਗਮੰਚ ਸਮਰਾਲਾ ਵੱਲੋਂ ‘ਬੁੱਲ੍ਹਾ ਕੀ ਜਾਣੇ ਮੈਂ ਕੌਣ’ ਨਾਟਕ ਦਾ ਮੰਚਨ ਹੋਇਆ, ਜਿਸ ਵਿਚ ਕਿੰਨਰ ਦੀ ਸਮਾਜਿਕ ਹੋਂਦ ਦਾ ਸਵਾਲ ਚੁੱਕਿਆ...
Advertisement
ਸੁਚੇਤਕ ਰੰਗਮੰਚ ਵੱਲੋਂ ਕਰਵਾਏ ਗਏ ਗੁਰਸ਼ਰਨ ਸਿੰਘ ਨਾਟ ਉਤਸਵ ਦੇ ਅੱਜ ਦੂਜੇ ਦਿਨ ਰਾਜਵਿੰਦਰ ਸਮਰਾਲਾ ਦੀ ਨਿਰਦੇਸ਼ਨਾ ਹੇਠ ਅਕਸ ਰੰਗਮੰਚ ਸਮਰਾਲਾ ਵੱਲੋਂ ‘ਬੁੱਲ੍ਹਾ ਕੀ ਜਾਣੇ ਮੈਂ ਕੌਣ’ ਨਾਟਕ ਦਾ ਮੰਚਨ ਹੋਇਆ, ਜਿਸ ਵਿਚ ਕਿੰਨਰ ਦੀ ਸਮਾਜਿਕ ਹੋਂਦ ਦਾ ਸਵਾਲ ਚੁੱਕਿਆ ਗਿਆ।
ਅਨੀਤਾ ਸਬਦੀਸ਼ ਨੇ ਦੱਸਿਆ ਕਿ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਹੋਏ ਨਾਟਕ ਦੀ ਕਹਾਣੀ ਇੱਕ ਪਰਿਵਾਰ ਦੁਆਲੇ ਘੁੰਮਦੀ ਹੈ, ਜਿਸ ਦੇ ਘਰ ਕਈ ਸਾਲਾਂ ਬਾਅਦ ਔਲਾਦ ਹੁੰਦੀ ਹੈ। ਕਿੰਨਰ ਦਾ ਜਨਮ ਹੀ ਪਤੀ-ਪਤਨੀ ਵਿਚਾਲੇ ਤਣਾਅ ਦੀ ਵਜ੍ਹਾ ਬਣ ਜਾਂਦਾ ਹੈ। ਇਹ ਨਾਟਕ ਸਮਾਜ ਸੰਗ ਸੰਵਾਦ ਛੇੜਦਾ ਹੈ; ਉਸ ਦੀ ਪਛੜੀ ਸੋਚ ’ਤੇ ਸਵਾਲ ਚੁੱਕਦਾ ਹੈ ਅਤੇ ਥਰਡ ਜੈਂਡਰ ਨੂੰ ਮਰਦ-ਔਰਤ ਵਾਂਗ ਬਰਾਬਰ ਮੰਨਣ ’ਤੇ ਜ਼ੋਰ ਦਿੰਦਾ ਹੈ, ਜਿਸ ਨੂੰ ਕਾਨੂੰਨੀ ਮਾਨਤਾ ਵੀ ਮਿਲ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਇਸ ਨਾਟਕ ਵਿੱਚ ਕਮਲਜੀਤ ਕੌਰ, ਕੁਨਾਲ ਅਭੈਜੀਤ ਸਿੰਘ, ਉਦੈਵੀਰ ਸਿੰਘ, ਈਸ਼ਾ, ਵੰਸ਼ ਜਾਂਗੜਾ, ਪਰਮਿੰਦਰ ਸਿੰਘ, ਰਾਜਵਿੰਦਰ ਸਮਰਾਲਾ ਤੇ ਕੋਮਲ ਸਣੇ 18 ਕਲਾਕਾਰ ਸ਼ਾਮਲ ਸਨ। ਇਸ ਦਾ ਸੰਗੀਤ ਅਬਦੁਲ ਖਾਨ ਨੇ ਤਿਆਰ ਕੀਤਾ, ਜਦਕਿ ਲਾਈਟਿੰਗ ਦੀ ਜ਼ਿੰਮੇਵਾਰੀ ਦਮਨ ਲੀਹਲ ਨੇ ਸੰਭਾਲੀ।
Advertisement
Advertisement
