DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Municipal Council Election: ਆਨੰਦਪੁਰ ਸਾਹਿਬ ਕੌਂਸਲ ਦੇ ਮੁੜ ਪ੍ਰਧਾਨ ਬਣੇ ਜੀਤਾ

ਜਤਿਨ ਕੌਸ਼ਲ ਸੀਨੀਅਰ ਮੀਤ ਪ੍ਰਧਾਨ ਤੇ ਹਰਪਾਲ ਕੌਰ ਮੀਤ ਪ੍ਰਧਾਨ ਚੁਣੇ

  • fb
  • twitter
  • whatsapp
  • whatsapp
featured-img featured-img
ਨਗਰ ਕੌਂਸਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ ਅਤੇ ਕੌਂਸਲਰਾਂ ਨਾਲ ਮੰਤਰੀ ਹਰਜੋਤ ਸਿੰਘ ਬੈਂਸ।
Advertisement

ਨਗਰ ਕੌਂਸਲ ਸ੍ਰੀ ਆਨੰਦਪੁਰ ਸਾਹਿਬ ਦੀ ਪ੍ਰਧਾਨਗੀ ਤੀਜੀ ਵਾਰ ਹਰਜੀਤ ਸਿੰਘ ਜੀਤਾ ਦੇ ਹਿੱਸੇ ਆਈ ਹੈ। ਇਸ ਦੇ ਨਾਲ ਹੀ ਜਤਿਨ ਕੌਸ਼ਲ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਹਰਪਾਲ ਕੌਰ ਨੂੰ ਸਰਬਸੰਮਤੀ ਨਾਲ ਮੀਤ ਪ੍ਰਧਾਨ ਚੁਣਿਆ ਗਿਆ। ਇਸ ਚੋਣ ਲਈ ਅੱਜ ਨਗਰ ਕੌਂਸਲ ਦਫ਼ਤਰ ਵਿੱਚ ਕਨਵੀਨਰ-ਕਮ-ਐੱਸ ਡੀ ਐੱਮ ਸੁਖਪਾਲ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਮੀਟਿੰਗ ਹੋਈ। ਇਸ ਮੌਕੇ ਵਿਧਾਇਕ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ। ਮੀਟਿੰਗ ਦੌਰਾਨ ਸਭ ਤੋਂ ਪਹਿਲਾਂ ਨਵੇਂ ਚੁਣੇ ਕੌਂਸਲਰਾਂ ਨੂੰ ਸਹੁੰ ਚੁਕਾਈ ਗਈ। ਇਸ ਤੋਂ ਬਾਅਦ ਪ੍ਰਧਾਨ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਪ੍ਰਕਿਰਿਆ ਸ਼ੁਰੂ ਕੀਤੀ ਗਈ। ਪ੍ਰਧਾਨਗੀ ਲਈ ਹਰਜੀਤ ਸਿੰਘ ਜੀਤਾ ਦਾ ਨਾਮ ਪੇਸ਼ ਕੀਤਾ ਗਿਆ, ਜਿਸ ਨੂੰ ਬਹੁਮਤ ਕੌਂਸਲਰਾਂ ਦਾ ਸਮਰਥਨ ਪ੍ਰਾਪਤ ਹੋਇਆ। ਕੌਂਸਲ ਚੋਣਾਂ ਵਿੱਚ 13 ਵਿੱਚੋਂ 11 ਕੌਂਸਲਰ ‘ਆਪ’ ਦੇ ਜਿੱਤੇ ਸਨ।

ਸ੍ਰੀ ਜੀਤਾ ਨੇ ਸਮੂਹ ਕੌਂਸਲਰਾਂ, ਸ਼ਹਿਰ ਵਾਸੀਆਂ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਪਾਰਟੀ ਆਗੂਆਂ ਦਾ ਧੰਨਵਾਦ ਕੀਤਾ। ਉਹ ਟੀਮ ਸਣੇ ਤਖ਼ਤ ਕੇਸਗੜ੍ਹ ਸਾਹਿਬ ਨਤਮਸਤਕ ਹੋਏ।

Advertisement

ਇਸ ਮੌਕੇ ਸਮੂਹ ਕੌਂਸਲਰ, ਥਾਣਾ ਮੁਖੀ ਜਤਿਨ ਕਪੂਰ, ਕਮਲਜੀਤ ਸਿੰਘ, ਜਸਪ੍ਰੀਤ ਸਿੰਘ ਅਰੋੜਾ, ਇੰਦਰਜੀਤ ਕੌਸ਼ਲ, ਵਿਜੇ ਗਰਚਾ, ਗੁਰਸ਼ੇਰ ਸਿੰਘ, ਪ੍ਰਦੀਪ ਲੋਧੀਪੁਰ, ਮਨਜੀਤ ਸਿੰਘ ਰਿੰਕਾ ਆਦਿ ਹਾਜ਼ਰ ਸਨ।

Advertisement

ਮੰਤਰੀ ਬੈਂਸ ਨੇ ਵਧਾਈ ਦਿੱਤੀ

ਇਸ ਮੌਕੇ ਮੰਤਰੀ ਹਰਜੀਤ ਸਿੰਘ ਬੈਂਸ ਨੇ ਸ੍ਰੀ ਆਨੰਦਪੁਰ ਸਾਹਿਬ ਨਗਰ ਕੌਂਸਲ ਦੀ ਨਵੀਂ ਚੁਣੀ ਗਈ ਟੀਮ ਨੂੰ ਮੁਬਾਰਕਾਂ ਦਿੰਦਿਆਂ ਆਖਿਆ ਕਿ ਸ੍ਰੀ ਆਨੰਦਪੁਰ ਸਾਹਿਬ ਦੇ ਵਿਕਾਸ ਲਈ ਪੈਸੇ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਦਾ ਮਕਸਦ ਸ਼ਹਿਰ ਦੀ ਤਰੱਕੀ ਕਰਨਾ ਹੈ।

Advertisement
×