ਨਗਰ ਨਿਗਮ ਵੱਲੋਂ ‘ਹਰ ਗੱਡੀ ਬਿਨ, ਹਰ ਗੱਡੀ ਬੈਗ’ ਯੋਜਨਾ ਸ਼ੁਰੂ : The Tribune India

ਨਗਰ ਨਿਗਮ ਵੱਲੋਂ ‘ਹਰ ਗੱਡੀ ਬਿਨ, ਹਰ ਗੱਡੀ ਬੈਗ’ ਯੋਜਨਾ ਸ਼ੁਰੂ

ਸ਼ਹਿਰ ਨੂੰ ਪਲਾਸਟਿਕ ਮੁਕਤ ਕਰਨ ਲਈ ਜੂਟ ਦੇ ਥੈਲੇ ਵਰਤਣ ਦੀ ਅਪੀਲ

ਨਗਰ ਨਿਗਮ ਵੱਲੋਂ ‘ਹਰ ਗੱਡੀ ਬਿਨ, ਹਰ ਗੱਡੀ ਬੈਗ’ ਯੋਜਨਾ ਸ਼ੁਰੂ

‘ਹਰ ਗੱਡੀ ਬਿਨ, ਹਰ ਗੱਡੀ ਬੈਗ’ ਯੋਜਨਾ ਸ਼ੁਰੂ ਕਰਦੇ ਹੋਏ ਅਨਿੰਦਿਤਾ ਮਿਤਰਾ।

ਮੁਕੇਸ਼ ਕੁਮਾਰ

ਚੰਡੀਗੜ੍ਹ, 25 ਜੂਨ

ਨਗਰ ਨਿਗਮ ਚੰਡੀਗੜ੍ਹ ਨੇ ਜਨਤਕ ਥਾਵਾਂ ’ਤੇ ਕੂੜਾ ਸੁੱਟਣ ਅਤੇ ਇੱਕ ਵਾਰ ਵਰਤੋਂ ਵਿੱਚ ਆਉਣ ਵਾਲੇ ਪਲਾਸਟਿਕ ਦੇ ਸਾਮਾਨ ’ਤੇ ਪਾਬੰਦੀ ਸਬੰਧੀ ਨਾਗਰਿਕਾਂ ਨੂੰ ਜਾਗਰੂਕ ਕਰਨ ਲਈ ‘ਹਰ ਗੱਡੀ ਬਿਨ, ਹਰ ਗੱਡੀ ਬੈਗ’ ਯੋਜਨਾ ਸ਼ੁਰੂ ਕੀਤੀ ਹੈ। 

ਇਸ ਨਵੀਂ ਪਹਿਲਕਦਮੀ ਨੂੰ ਸਾਂਝਾ ਕਰਦਿਆਂ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿੱਤਰਾ ਨੇ ਕਿਹਾ ਕਿ ਜੇ ਹਰ ਨਾਗਰਿਕ ਆਪਣੀ ਕਾਰ ਵਿੱਚ ਇੱਕ ਸ਼ਾਪਿੰਗ ਬੈਗ ਰੱਖੇ ਤਾਂ ਪਲਾਸਟਿਕ ਦੇ ਪਾਬੰਦੀਸ਼ੁਦਾ ਥੈਲਿਆਂ ਦੀ ਵਰਤੋਂ ਨੂੰ ਸ਼ਹਿਰ ਦੀਆਂ ਤਮਾਮ ਮਾਰਕੀਟਾਂ ਵਿੱਚੋਂ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਹਰੇਕ ਕਾਰ ਵਿੱਚ ਕੂੜਾਦਾਨ ਹੋਵੇ ਅਤੇ ਨਾਗਰਿਕ ਆਪਣਾ ਕੂੜਾ ਉਸੇ ਵਿੱਚ ਹੀ ਪਾ ਦੇਣ ਤਾਂ ਕੂੜਾ-ਕਰਕਟ ਨੂੰ ਕਾਫ਼ੀ ਹੱਦ ਤੱਕ ਘਟਾਇਆ ਜਾ ਸਕਦਾ ਹੈ। ਕਮਿਸ਼ਨਰ ਨੇ ਕਿਹਾ ਕਿ ਨਗਰ ਨਿਗਮ ਅਤੇ ਪ੍ਰਸ਼ਾਸਨ ਦੇ ਰਜਿਸਟਰੇਸ਼ਨ ਤੇ ਲਾਇਸੈਂਸਿੰਗ ਅਥਾਰਿਟੀ (ਆਰਐੱਲਏ) ਨੇ ਸ਼ਹਿਰ ਦੇ ਕਾਰ ਡੀਲਰਾਂ ਨਾਲ ਸਮਝੌਤਾ ਕੀਤਾ ਹੈ ਕਿ ਨਵੀਂ ਕਾਰ ਦੀ ਵਿਕਰੀ ਤੇ ਸਰਵਿਸ ਵੇਲੇ ਗਾਹਕ ਨੂੰ ਇੱਕ ਡਸਟਬਿਨ ਤੇ ਇੱਕ ਸ਼ਾਪਿੰਗ ਬੈਗ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਰਐੱਲਏ ਵੱਲੋਂ ਆਪਣੀ ਰਜਿਸਟ੍ਰੇਸ਼ਨ ਰੀਨਿਊ ਕਰਵਾਉਣ ਆਉਣ ਵਾਲੇ ਨਾਗਰਿਕਾਂ ਲਈ ਵਾਹਨਾਂ ਵਿੱਚ ਡਸਟਬਿਨ ਲਗਾਉਣ ਅਤੇ ਕੱਪੜੇ/ਜੂਟ ਦੇ ਸ਼ਾਪਿੰਗ ਬੈਗ ਰੱਖਣੇ ਲਾਜ਼ਮੀ ਕੀਤੇ ਜਾਣਗੇ। ਅਨਿੰਦਿਤਾ ਮਿੱਤਰਾ ਨੇ ਕਿਹਾ ਕਿ ਨਗਰ ਨਿਗਮ ਨੇ ਸੈਲਫੀ ਵਿਦ ਸ਼ਾਪਿੰਗ ਬੈਗ/ਸੈਲਫੀ ਵਿਦ ਬੌਟਲ (ਪਾਣੀ ਦੀਆਂ ਪਲਾਸਟਿਕ ਡਿਸਪੋਜ਼ੇਬਲ ਬੋਤਲਾਂ ਦੀ ਵਰਤੋਂ ਨੂੰ ਘਟਾਉਣ ਲਈ) ਦੀ ਵੀ ਸ਼ੁਰੂਆਤ ਕੀਤੀ ਹੈ, ਜਿਸ ਵਿੱਚ ਨਾਗਰਿਕਾਂ ਨੂੰ ਨਗਰ ਨਿਗਮ ਦੇ ਸੋਸ਼ਲ ਮੀਡੀਆ ਹੈਂਡਲਜ਼ ਨੂੰ ਟੈਗ ਕਰਨ ਲਈ ਕਿਹਾ ਗਿਆ ਹੈ। 

ਵੈੱਲਫੇਅਰ ਐਸੋਸੀਏਸ਼ਨਾਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਨੇ ਪ੍ਰੋਗਰਾਮ

ਕਮਿਸ਼ਨਰ ਨੇ ਦੱਸਿਆ ਕਿ ਹਾਲ ਹੀ ਵਿੱਚ ਸ਼ਹਿਰ ਦੀਆਂ ਮਾਰਕੀਟ ਵੈੱਲਫੇਅਰ ਐਸੋਸੀਏਸ਼ਨਾਂ (ਐੱਮਡਬਲਿਯੂਏ) ਦੇ ਨਾਲ ਲੜੀਵਾਰ ਪ੍ਰੋਗਰਾਮ ਕਰਵਾਏ ਗਏ, ਜਿਸ ਵਿੱਚ ਪੂਰੀ ਤਰ੍ਹਾਂ ਪਲਾਸਟਿਕ ਮੁਕਤ ਬਣਨ ਵਾਲੀ ਪਹਿਲੀ ਐੱਮਡਬਲਿਯੂਏ ਲਈ 1 ਲੱਖ ਰੁਪਏ ਦੇ ਨਕਦ ਇਨਾਮ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸੈਕਟਰ 46 ਵਰਗੇ ਪ੍ਰਗਤੀਸ਼ੀਲ  ਐਮਡਬਲਿਯੂਏ ਨੇ ਆਪਣੇ ਖੁਦ ਦੇ ਸ਼ਾਪਿੰਗ ਬੈਗ ਨਾਲ ਆਉਣ ਵਾਲੇ ਨਾਗਰਿਕਾਂ ਨੂੰ ਉੱਥੋਂ ਖਰੀਦਦਾਰੀ ਕਰਨ ਵਾਲੇ ਗ੍ਰਾਹਕਾਂ ਨੂੰ ਛੋਟ ਦੇਣੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਨਗਰ ਨਿਗਮ ਨੇ ਕੱਪੜੇ/ਜੂਟ ਦੇ ਬੈਗਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਅਤੇ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਰੋਕਣ ਲਈ ਸੈਕਟਰ 26 ਦੀ ਸਬਜ਼ੀ ਮੰਡੀ ਵਿੱਚ ਇੱਕ ਸਵੈ-ਸਹਾਇਤਾ ਸਮੂਹ ਦੁਆਰਾ ਸੰਚਾਲਿਤ ਇੱਕ ਕਲਾਥ ਬੈਗ ਆਊਟਲੈਟ ਦੀ ਸਥਾਪਨਾ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਅਤੇ ਚੰਡੀਗੜ੍ਹ ਪਾਲਿਊਸ਼ਨ ਕੰਟਰੋਲ ਸੈਂਟਰ (ਸੀਪੀਸੀਸੀ) ਦੀ ਸਮਰਪਿਤ ਸਾਂਝੀ ਟਾਸਕ ਫੋਰਸ ਉਨ੍ਹਾਂ ਸਾਰੀਆਂ ਥਾਵਾਂ ਦੀ ਜਾਂਚ ਕਰੇਗੀ, ਜਿੱਥੇ ਪਲਾਸਟਿਕ ਦੀ ਜਮ੍ਹਾਂਖੋਰੀ ਹੋ ਰਹੀ ਹੈ। ਉਨ੍ਹਾਂ ਦੱਸਿਆ ਕਿ ਪਿਛਲੇ 6 ਮਹੀਨਿਆਂ ਵਿੱਚ ਕੂੜਾ ਸੁੱਟਣ ਦੇ 935 ਚਲਾਨ ਅਤੇ ਪਾਬੰਦੀਸ਼ੁਦਾ ਪਲਾਸਟਿਕ ਦੀ ਵਰਤੋਂ ਦੇ 721 ਚਲਾਨ ਕੀਤੇ ਗਏ ਹਨ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਪੰਜਾਬ ਦੇ ਰਾਜਪਾਲ ਤੇ ਮੁੱਖ ਮੰਤਰੀ ਵਿਚਾਲੇ ਸ਼ਬਦੀ ਜੰਗ ਭਖੀ

ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਭਗਵੰਤ ਮਾਨ ਨੂੰ ਸੰਵਿਧਾਨ ਦੀਆਂ ਧਾਰਾ...

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਪੰਜਾਬ ਦੇ ਰਾਜਪਾਲ ਪੁਰੋਹਿਤ ਸੂਬੇ ਵਿੱਚ ‘ਅਪਰੇਸ਼ਨ ਲੋਟਸ’ ਨੂੰ ਲਾਗੂ ਕਰਨ ਲਈ ਭਾਜਪਾ ਦੇ ਇਸ਼ਾਰੇ ’ਤੇ ਕੰਮ ਕਰ ਰਹੇ: ‘ਆਪ’

ਕੈਬਨਿਟ ਮੰਤਰੀ ਅਮਨ ਅਰੋੜਾ ਨੇ ‘ਆਪ’ ਸਰਕਾਰ ਵਿਰੁੱਧ ਸਾਜ਼ਿਸ਼ ਰਚਣ ਦੇ ਦ...

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਖਰਾਬ ਮੌਸਮ ਕਾਰਨ ਪ੍ਰਧਾਨ ਮੰਤਰੀ ਦਾ ਮੰਡੀ ਦੌਰਾ ਰੱਦ

ਭਾਜਪਾ ਯੂਥ ਵਰਕਰਾਂ ਨੂੰ ਵੀਡੀਓ ਕਾਨਫਰੰਸਿੰਗ ਜ਼ਰੀਏ ਕੀਤਾ ਸੰਬੋਧਨ

ਸ਼ਹਿਰ

View All