Mukh Mantri Sehat Yojana: ਵਿਧਾਇਕ ਨੇ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਵੰਡੇ
ਵਿਧਾਇਕ ਕੁਲਵੰਤ ਸਿੰਘ ਨੇ ਪਿੰਡ ਸੁਹਾਣਾ ਅਤੇ ਕੁੰਬੜਾ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਲੋਕਾਂ ਨੂੰ ਸਿਹਤ ਬੀਮਾ ਕਾਰਡ ਵੰਡੇ। ਉਨ੍ਹਾਂ ਕਿਹਾ ਕਿ ਸਿਹਤ ਬੀਮਾ ਕਾਰਡ ਲੋਕਾਂ ਲਈ ਮੁਸ਼ਕਲ ਸਮੇਂ ਵਿੱਚ ਵੱਡਾ ਸਹਾਰਾ ਬਣ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ...
ਵਿਧਾਇਕ ਕੁਲਵੰਤ ਸਿੰਘ ਨੇ ਪਿੰਡ ਸੁਹਾਣਾ ਅਤੇ ਕੁੰਬੜਾ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਲੋਕਾਂ ਨੂੰ ਸਿਹਤ ਬੀਮਾ ਕਾਰਡ ਵੰਡੇ। ਉਨ੍ਹਾਂ ਕਿਹਾ ਕਿ ਸਿਹਤ ਬੀਮਾ ਕਾਰਡ ਲੋਕਾਂ ਲਈ ਮੁਸ਼ਕਲ ਸਮੇਂ ਵਿੱਚ ਵੱਡਾ ਸਹਾਰਾ ਬਣ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਲਗਪਗ 1.80 ਲੱਖ ਰਜਿਸਟਰੇਸ਼ਨਾਂ ਹੋ ਚੁੱਕੀਆਂ ਹਨ ਜਦੋਂਕਿ ਇਨ੍ਹਾਂ ਵਿੱਚੋਂ 42 ਹਜ਼ਾਰ ਸਿਹਤ ਬੀਮਾ ਕਾਰਡ ਬਣ ਕੇ ਪ੍ਰਾਪਤ ਹੋ ਚੁੱਕੇ ਹਨ, ਜੋ ਲਾਭਪਾਤਰੀਆਂ ਨੂੰ ਵੰਡੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਬਾਕੀ ਰਜਿਸਟਰੇਸ਼ਨਾਂ ਦੀ ਪ੍ਰਕਿਰਿਆ ਵੀ ਜਾਰੀ ਹੈ।
ਇਸ ਮੌਕੇ ਐੱਸ ਐੱਮ ਓ ਘੜੂੰਆਂ ਡਾ. ਪ੍ਰੀਤ ਮੋਹਨ, ਸੀਨੀਅਰ ਡਿਪਟੀ ਮੇਅਰ ਆਰ ਪੀ ਸ਼ਰਮਾ, ਡਿਪਟੀ ਮੇਅਰ ਨਗਰ ਨਿਗਮ ਹਰਪਾਲ ਸਿੰਘ ਚੰਨਾ, ਕੌਂਸਲਰ ਸ਼ਰਨਜੀਤ ਕੌਰ, ਕੌਂਸਲਰ ਹਰਜੀਤ ਸਿੰਘ ਭੋਲੂ, ਕੌਂਸਲਰ ਰਮਨਪ੍ਰੀਤ ਕੌਰ, ਤਰਲੋਚਨ ਸਿੰਘ ਮਟੌਰ, ਕੁਲਦੀਪ ਸਿੰਘ ਸਾਮਣਾ, ਅਕਵਿੰਦਰ ਸਿੰਘ ਗੋਸਲ, ਦਰਸ਼ਨ ਸਿੰਘ ਮਟੌਰ, ਪਰਵਿੰਦਰ ਸਿੰਘ ਸੋਹਣਾ, ਅਮਰਜੀਤ ਸਿੰਘ ਸਿੱਧੂ, ਜਸਪਾਲ ਸਿੰਘ ਮਟੌਰ, ਭੁਪਿੰਦਰ ਸਿੰਘ ਮਾਸਟਰ, ਤਰਨਜੀਤ ਕੌਰ, ਜਸਵੀਰ ਕੌਰ, ਗੁਰਵਿੰਦਰ ਕੌਰ, ਮੀਨਾਕਸ਼ੀ, ਜਸਮੇਰ ਸਿੰਘ, ਬਲਦੇਵ ਸਿੰਘ ਅਤੇ ਕਰਨੈਲ ਸਿੰਘ ਸਮੇਤ ਹੋਰ ਪਤਵੰਤੇ ਹਾਜ਼ਰ ਸਨ।

