DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Mubarikpur Underpass Accident: ਮੁਬਾਰਿਕਪੁਰ ਅੰਡਰਪਾਥ ਦਾ ਓਵਰਹੈੱਡ ਬੈਰੀਕੇਡ ਟੁੱਟਿਆ

ਭਾਰੀ ਵਾਹਨ ਦੀ ਟੱਕਰ ਮਗਰੋਂ ਹਾਦਸੇ ਦਾ ਖ਼ਦਸ਼ਾ; ਆਵਾਜਾਈ ਪ੍ਰਭਾਵਿਤ

  • fb
  • twitter
  • whatsapp
  • whatsapp
Advertisement

Mubarikpur Underpass Accident: ਮੁਬਾਰਿਕਪੁਰ ਰੇਲਵੇ ਅੰਡਰਪਾਥ ਦੇ ਬਾਹਰ ਲੱਗਿਆ ਓਵਰਹੈੱਡ ਬੈਰੀਕੇਡ ਕਿਸੇ ਭਾਰੀ ਵਾਹਨ ਦੀ ਟੱਕਰ ਕਾਰਨ ਟੁੱਟ ਗਿਆ। ਬੈਰੀਕੇਡ ਦਾ ਇੱਕ ਹਿੱਸਾ ਹਵਾ ਵਿੱਚ ਲਟਕ ਰਿਹਾ ਹੈ ਜਿਸ ਕਾਰਨ ਰਾਹਗੀਰਾਂ ਅਤੇ ਵਾਹਨ ਚਾਲਕਾਂ ਲਈ ਹਾਦਸੇ ਦਾ ਖ਼ਤਰਾ ਬਣਿਆ ਹੋਇਆ ਹੈ। ਮੁਰੰਮਤ ਨਾ ਹੋਣ ਕਾਰਨ ਅੰਡਰਪਾਥ ਨੇੜੇ ਆਵਾਜਾਈ ਵੀ ਪ੍ਰਭਾਵਿਤ ਰਹੀ ਅਤੇ ਜਾਮ ਦੀ ਸਥਿਤੀ ਬਣੀ ਰਹੀ।

ਜ਼ਿਕਰਯੋਗ ਹੈ ਕਿ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਵੱਲੋਂ ਕਰੀਬ 1.66 ਕਰੋੜ ਰੁਪਏ ਦੀ ਲਾਗਤ ਨਾਲ ਅੰਡਰਪਾਥ ਦਾ ਨਵੀਨੀਕਰਨ ਕਰਵਾਇਆ ਗਿਆ ਸੀ। ਇਸ ਤੋਂ ਇਲਾਵਾ ਓਵਰਲੋਡ ਟਿੱਪਰਾਂ ਦੀ ਆਵਾਜਾਈ ਰੋਕਣ ਲਈ ਕਰੀਬ ਸਾਲ ਪਹਿਲਾਂ ਐੱਸ ਡੀ ਓ (ਡੇਰਾਬਸੀ) ਅਮਿਤ ਗੁਪਤਾ ਵੱਲੋਂ ਨਿਰਦੇਸ਼ ਜਾਰੀ ਕੀਤੇ ਗਏ ਸਨ।

Advertisement

ਸਥਾਨਕ ਵਸਨੀਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਲਟਕ ਰਹੇ ਬੈਰੀਕੇਡ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਭਾਰੀ ਵਾਹਨਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ।

Advertisement

Advertisement
×