DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

MoU signing: Desh Bhagat University ਅਤੇ Chandigarh Management Association ਵਿਚਾਲੇ ਸਮਝੌਤਾ

ਅਕਾਦਮਿਕ ਜਗਤ ਅਤੇ ਉਦਯੋਗ ਦਰਮਿਆਨ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਦੇਸ਼ ਭਗਤ ਯੂਨੀਵਰਸਿਟੀ ਅਤੇ ਚੰਡੀਗੜ੍ਹ ਮੈਨੇਜਮੈਂਟ ਐਸੋਸੀਏਸ਼ਨ ਨੇ ਖੋਜ, ਮਾਰਗਦਰਸ਼ਨ, ਨਵੀਨਤਾ ਅਤੇ ਉਦਯੋਗ-ਆਧਾਰਿਤ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਸਮਝੌਤਾ ਸਹਿਮਤੀ ਪੱਤਰ ’ਤੇ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ....

  • fb
  • twitter
  • whatsapp
  • whatsapp
featured-img featured-img
ਚਾਂਸਲਰ ਡਾ. ਜ਼ੋਰਾ ਸਿੰਘ, ਡਾ. ਤਜਿੰਦਰ ਕੌਰ ਅਤੇ ਇੰਜ. ਅਭਿਸ਼ੇਕ ਗੁਪਤਾ ਸਮਝੌਤਾ ਪੱਤਰ ਦਿਖਾਉਂਦੇ ਹੋਏ।
Advertisement

ਅਕਾਦਮਿਕ ਜਗਤ ਅਤੇ ਉਦਯੋਗ ਦਰਮਿਆਨ ਸਹਿਯੋਗ ਨੂੰ ਹੋਰ ਮਜ਼ਬੂਤ ਕਰਨ ਲਈ ਦੇਸ਼ ਭਗਤ ਯੂਨੀਵਰਸਿਟੀ ਅਤੇ ਚੰਡੀਗੜ੍ਹ ਮੈਨੇਜਮੈਂਟ ਐਸੋਸੀਏਸ਼ਨ ਨੇ ਖੋਜ, ਮਾਰਗਦਰਸ਼ਨ, ਨਵੀਨਤਾ ਅਤੇ ਉਦਯੋਗ-ਆਧਾਰਿਤ ਸਿੱਖਿਆ ਨੂੰ ਉਤਸ਼ਾਹਿਤ ਕਰਨ ਲਈ ਸਮਝੌਤਾ ਸਹਿਮਤੀ ਪੱਤਰ ’ਤੇ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਰਸਮੀ ਤੌਰ ’ਤੇ ਹਸਤਾਖਰ ਕੀਤੇ। ਇਸ ਮੌਕੇ ਯੂਨੀਵਰਸਿਟੀ ਦੀ ਮੁੱਖ ਕਾਰਜਕਾਰੀ ਅਧਿਕਾਰੀ ਡਾ. ਤੁਲਿਕਾ ਮਹਿਤਾ ਵੀ ਹਾਜ਼ਰ ਸੀ। ਚੰਡੀਗੜ੍ਹ ਮੈਨੇਜਮੈਂਟ ਐਸੋਸੀਏਸ਼ਨ ਵੱਲੋਂ ਪ੍ਰੈਜ਼ੀਡੈਂਟ ਇੰਜੀ.ਅਭਿਸ਼ੇਕ ਗੁਪਤਾ ਅਤੇ ਜਨਰਲ ਸਕੱਤਰ ਡਾ. ਨਵਜੋਤ ਕੌਰ ਆਦਿ ਹਾਜ਼ਰ ਸਨ। ਦੋਵੇਂ ਸੰਸਥਾਵਾਂ ਸਾਂਝੇ ਖੋਜ ਪ੍ਰਾਜੈਕਟਾਂ ’ਤੇ ਕੰਮ, ਗਿਆਨ ਦੇ ਆਦਾਨ-ਪ੍ਰਦਾਨ ਨੂੰ ਉਤਸ਼ਾਹਿਤ, ਵਿਦਿਆਰਥੀ ਅਤੇ ਨੌਜਵਾਨ ਉਦਯੋਗਪਤੀਆਂ ਨੂੰ ਤਜਰਬੇਕਾਰ ਉਦਯੋਗਿਕ ਮਾਹਿਰਾਂ ਨਾਲ ਜੋੜਨ ਲਈ ਮਾਰਗਦਰਸ਼ਨ ਅਤੇ ਸੀ ਐਮ ਏ ਨਾਲ ਸਬੰਧਤ ਮੈਂਬਰ ਸੰਸਥਾਵਾਂ ਦੇ ਸਹਿਯੋਗ ਨਾਲ ਉਭਰਦੀਆਂ ਉਦਯੋਗਿਕ ਲੋੜਾਂ ਅਨੁਸਾਰ ਉਦਯੋਗ-ਆਧਾਰਿਤ ਪਾਠਕ੍ਰਮ ਵਿਕਸਿਤ ਕਰਨਗੀਆਂ। ਚਾਂਸਲਰ ਡਾ. ਜ਼ੋਰਾ ਸਿੰਘ ਨੇ ਕਿਹਾ ਕਿ ਇਹ ਭਾਈਵਾਲੀ ਅਕਾਦਮਿਕ ਖੇਤਰ ਅਤੇ ਉਦਯੋਗ ਵਿਚਕਾਰਲੇ ਫ਼ਰਕ ਨੂੰ ਘਟਾਉਣ ਵੱਲ ਮਹੱਤਵਪੂਰਨ ਮੀਲ ਪੱਥਰ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਸਹਿਯੋਗ ਰਾਹੀਂ ਵਿਦਿਆਰਥੀਆਂ ਨੂੰ ਵਿਹਾਰਕ ਗਿਆਨ, ਉਦਯੋਗਿਕ ਤਜਰਬਾ ਅਤੇ ਅਨੁਭਵ-ਆਧਾਰਿਤ ਸਿੱਖਿਆ ਦੇ ਵਿਆਪਕ ਮੌਕੇ ਪ੍ਰਾਪਤ ਹੋਣਗੇ ਜਿਸ ਨਾਲ ਉਹ ਭਵਿੱਖ ਲਈ ਤਿਆਰ ਪੇਸ਼ੇਵਰ ਤੇ ਨਵੀਨਤਾਕਾਰ ਬਣ ਸਕਣਗੇ। ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਕਿਹਾ ਕਿ ਯੂਨੀਵਰਸਿਟੀ ਹਮੇਸ਼ਾ ਪੇਸ਼ੇਵਰ ਸੰਸਥਾਵਾਂ ਨਾਲ ਅਰਥਪੂਰਨ ਭਾਈਵਾਲੀ ਸਥਾਪਤ ਕਰਨ ਲਈ ਵਚਨਬੱਧ ਰਹੀ ਹੈ ਤਾਂ ਜੋ ਅਕਾਦਮਿਕ ਪ੍ਰੋਗਰਾਮਾਂ ਨੂੰ ਹੋਰ ਸਮਰੱਥ ਬਣਾਇਆ ਜਾ ਸਕੇ ਅਤੇ ਵਿਦਿਆਰਥੀ ਅਤੇ ਅਧਿਆਪਕਾਂ ਵਿੱਚ ਖੋਜ, ਉਦਯੋਗਪਤੀ ਸੋਚ ਅਤੇ ਨਵੀਨਤਾ ਦੀ ਸੰਸਕ੍ਰਿਤੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਇਸ ਮੌਕੇ ਚੰਡੀਗੜ੍ਹ ਮੈਨੇਜਮੈਂਟ ਐਸੋਸੀਏਸ਼ਨ ਦੇ ਉਪ-ਪ੍ਰਧਾਨ ਡਾ. ਜਤਿੰਦਰ ਪਾਲ ਸਿੰਘ ਸਹਿਦੇਵ, ਸਕੱਤਰ ਸੁਖਵਿੰਦਰ ਸਿੰਘ ਭਾਟੀਆ, ਸੁਖਵਿੰਦਰ ਉੱਪਲ ਤੇ ਡਾ. ਲਾਭ ਸਿੰਘ ਆਦਿ ਹਾਜ਼ਰ ਸਨ।

Advertisement
Advertisement
×