ਖਰੜ ’ਚ ਮੋਟਰਸਾਈਕਲ ਸਵਾਰਾਂ ਨੇ ਸ਼ਰਾਬ ਠੇਕੇਦਾਰ ਦੇ ਮੈਨੇਜਰ ਤੋਂ 15 ਲੱਖ 30 ਹਜ਼ਾਰ ਰੁਪਏ ਲੁੱਟੇ

ਖਰੜ ’ਚ ਮੋਟਰਸਾਈਕਲ ਸਵਾਰਾਂ ਨੇ ਸ਼ਰਾਬ ਠੇਕੇਦਾਰ ਦੇ ਮੈਨੇਜਰ ਤੋਂ 15 ਲੱਖ 30 ਹਜ਼ਾਰ ਰੁਪਏ ਲੁੱਟੇ

ਸ਼ਸ਼ੀ ਪਾਲ ਜੈਨ

ਖਰੜ, 22 ਸਤੰਬਰ

ਅੱਜ ਸਵੇਰੇ ਦਿਨ-ਦਿਹਾੜੇ ਇਥੋਂ ਦੇ ਗੁਰਦੁਆਰਾ ਅਕਾਲੀ ਦਫਤਰ ਰੋਡ ਉਤੇ ਦੋ ਮੋਟਰਸਾਇਕਲਾਂ ’ਤੇ ਸਵਾਰ 4 ਲੁਟੇਰਿਆਂ ਨੇ ਸ਼ਰਾਬ ਦੇ ਠੇਕੇਦਾਰ ਦੇ ਮੈਨੇਜਰ ਤੋਂ 15 ਲੱਖ 30 ਹਜ਼ਾਰ ਰੁਪਏ ਲੁੱਟ ਲਏ। ਸ਼ਰਾਬ ਦੇ ਠੇਕੇਦਾਰਾਂ ਨੇ ਵਾਰਦਾਤ ਵਾਲੀ ਥਾਂ ਦੇ ਨਜ਼ਦੀਕ ਹੀ ਮਕਾਨ ਕਿਰਾਏ ’ਤੇ ਲਿਆ ਹੋਇਆ ਹੈ, ਜਿਸ ਵਿੱਚ ਠੇਕੇਦਾਰਾਂ ਦੇ ਮੁਲਾਜ਼ਮ ਰਹਿੰਦੇ ਹਨ। ਅੱਜ ਸਵੇਰੇ ਠੇਕੇਦਾਰਾਂ ਦਾ ਮੈਨੇਜਰ-ਕਮ-ਕੈਸ਼ੀਅਰ ਰਾਜੇਸ਼ ਕੁਮਾਰ ਸਕੂਟੀ ’ਤੇ ਕੈਸ਼ ਲੈ ਕੇ ਬੱਸ ਸਟੈਂਡ ਵੱਲ ਜਾ ਰਿਹਾ ਸੀ, ਜਿਥੇ ਕਿ ਉਨ੍ਹਾਂ ਦਾ ਦਫਤਰ ਹੈ। ਇਸੇ ਦੌਰਾਨ ਉਸ ਨੂੰ ਬੁਲੇਟ ਮੋਟਰਸਾਈਕਲ ’ਤੇ ਸਵਾਰ 2 ਲੁਟੇਰਿਆਂ ਨੇ ਉਸ ਦੇ ਡੰਡਾ ਮਾਰ ਕੇ ਬੈਗ ਖੋਹ ਲਿਆ। 2 ਹੋਰ ਲੁਟੇਰੇ ਹੋਰ ਮੋਟਰਸਾਈਕਲ ’ਤੇ ਅੱਗੇ ਖੜੇ ਸਨ। ਉਨ੍ਹਾਂ ਮੈਨੇਜਰ ਨੂੰ ਉਥੇ ਹੀ ਜ਼ਖ਼ਮੀ ਕਰਕੇ ਰਕਮ ਲੈ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਲੁਟੇਰਿਆਂ ਨੇ ਆਪਣੇ ਮੂੰਹ ਢਕੇ ਹੋਏ ਸਨ ਅਤੇ ਉਨ੍ਹਾਂ ਵੱਲੋਂ ਮੋਟਰ ਸਾਇਕਲ ਦੀਆਂ ਨੰਬਰ ਪਲੈਟਾਂ ਵੀ ਲੁਕੋਈਆ ਹੋਈਆ ਸਨ।

ਖਰੜ ਦੇ ਡੀਐਸਪੀ ਪਾਲ ਸਿੰਘ ਨੇ ਕਿਹਾ ਕਿ ਲੁਟੇਰਿਆਂ ਨੂੰ ਛੇਤੀ ਕਾਬੂ ਕਰ ਲਿਆ ਜਾਵੇਗਾ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All