DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮਾਵਾਂ-ਧੀਆਂ ਸਤਿਕਾਰ ਯੋਜਨਾ: ਜਾਤ ਸਰਟੀਿਫਕੇਟ ਲਈ ਕਤਾਰਾਂ ਲੱਗੀਆਂ

ਰਜਿਸਟ੍ਰੇਸ਼ਨ ਕਰਵਾਉਣ ਲਈ ਜ਼ਰੂਰੀ ਹੈ ਸਰਟੀਫ਼ਿਕੇਟ

  • fb
  • twitter
  • whatsapp
  • whatsapp
featured-img featured-img
ਸਰਟੀਫ਼ਿਕੇਟ ਬਣਵਾਉਣ ਲਈ ਸੇਵਾ ਕੇਂਦਰ ਅੱਗੇ ਲੱਗੀ ਕਤਾਰ। -ਫੋਟੋ: ਚਿੱਲਾ
Advertisement

ਪੰਜਾਬ ਸਰਕਾਰ ਵੱਲੋਂ ਜਨਰਲ ਵਰਗ ਦੀਆਂ ਮਹਿਲਾਵਾਂ ਲਈ 1000 ਰੁਪਏ ਅਤੇ ਅਨੁਸੂਚਿਤ ਜਾਤੀਆਂ ਦੀਆਂ ਮਹਿਲਾਵਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦੇਣ ਲਈ ਐਲਾਨੀ ‘ਮਾਵਾਂ-ਧੀਆਂ ਸਤਿਕਾਰ’ ਯੋਜਨਾ ਦਾ ਲਾਭ ਹਾਸਲ ਕਰਨ ਲਈ ਸਰਟੀਫਿਕੇਟ ਵਾਸਤੇ ਸੇਵਾ ਕੇਂਦਰਾਂ ਅੱਗੇ ਮਹਿਲਾਵਾਂ ਦੀਆਂ ਵੱਡੀਆਂ ਕਤਾਰਾਂ ਲੱਗਣ ਲੱਗੀਆਂ ਹਨ। ਬਨੂੜ ਦੇ ਇੱਕਲੌਤੇ ਸੇਵਾ ਕੇਂਦਰ ਵਿੱਚ ਸਵੇਰੇ 9 ਵਜੇ ਆਰੰਭ ਹੁੰਦੀ ਟੋਕਨ ਵੰਡ ਤੋਂ ਪਹਿਲਾਂ 7 ਵਜੇ ਹੀ ਔਰਤਾਂ ਆ ਕੇ ਕਤਾਰਾਂ ਵਿਚ ਲੱਗ ਜਾਂਦੀਆਂ ਹਨ। ਕਈ ਔਰਤਾਂ ਦੇ ਪਤੀ ਜਾਂ ਪੁੱਤਰ ਲਾਈਨਾਂ ਵਿਚ ਖੜ੍ਹ ਕੇ ਟੋਕਨ ਪ੍ਰਾਪਤ ਕਰਦੇ ਹਨ ਤੇ ਫ਼ਿਰ ਫਾਰਮ ਜਮ੍ਹਾਂ ਕਰਾਉਣ ਲਈ ਨਿਰਧਾਰਿਤ ਸਮੇਂ ਅਨੁਸਾਰ ਔਰਤਾਂ ਖ਼ੁਦ ਆ ਜਾਂਦੀਆਂ ਹਨ। ਪੰਜਾਬ ਸਰਕਾਰ ਵੱਲੋਂ ਸਕੀਮ ਸਬੰਧੀ ਕੀਤੇ ਨੋਟੀਫ਼ਿਕੇਸ਼ਨ ਵਿੱਚ ਵੀ ਐੱਸ ਸੀ ਵਰਗ ਦੀਆਂ ਮਹਿਲਾਵਾਂ ਲਈ ਜਾਤ ਦਾ ਸਰਟੀਫਿਕੇਟ ਬਣਾਉਣਾ ਲਾਜ਼ਮੀ ਹੈ। ਸਕੀਮ ਦੀ ਰਜਿਸਟ੍ਰੇਸ਼ਨ 13 ਅਪਰੈਲ ਤੋਂ ਆਰੰਭ ਹੋਣੀ ਹੈੇ। ਜਾਣਕਾਰੀ ਅਨੁਸਾਰ ਬਨੂੜ ਦੇ ਸੇਵਾ ਕੇਂਦਰ ਵਿਚ ਰੋਜ਼ਾਨਾ 40 ਤੋਂ 50 ਮਹਿਲਾਵਾਂ ਸਿਰਫ਼ ਜਾਤ ਦਾ ਸਰਟੀਫਿਕੇਟ ਬਣਾਉਣ ਲਈ ਪਹੁੰਚ ਰਹੀਆਂ ਹਨ। ਇਸ ਸਰਟੀਫਿਕੇਟ ਦੀ ਫੀਸ 70 ਰੁਪਏ ਹੈ, ਜਿਸ ਨੂੰ ਬਣਨ ’ਚ 15 ਤੋਂ 20 ਦਿਨ ਲੱਗਦੇ ਹਨ। ਸੇਵਾ ਕੇਂਦਰ ’ਤੇ ਭੀੜ ਕਾਰਨ ਬਾਕੀ ਸੇਵਾਵਾਂ ਲੈਣ ਵਾਲਿਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਪਿੰਡ ਪੱਧਰ ਉੱਤੇ ਮਹਿਲਾਵਾਂ ਦਾ ਜਾਤੀ ਸਰਟੀਫਿਕੇਟ ਬਣਾਉਣ ਦਾ ਪ੍ਰਬੰਧ ਕਰੇ।

Advertisement
Advertisement
×