ਕੈਂਪ ਦੌਰਾਨ 700 ਤੋਂ ਵੱਧ ਮਰੀਜ਼ਾਂ ਦੀ ਜਾਂਚ
ਬਲਵਿੰਦਰ ਰੈਤ ਨੰਗਲ, 20 ਮਈ ਪਿੰਡ ਪੱਸੀਵਾਲ ਵਿੱਚ ‘ਇਨਸਾਨੀਅਤ ਪਹਿਲਾਂ’ ਵੱਲੋਂ ਸਿਹਤ ਜਾਂਚ ਕੈਂਪ ਲਾਇਆ ਗਿਆ। ਇਸ ਵਿੱਚ 700 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਹ ਕੈਂਪ ਸੰਤ ਗੁਪਤਾ ਨੰਦ ਦੀ ਬਰਸੀ ਨੂੰ ਸਮਰਪਿਤ ਕੀਤਾ ਗਿਆ। ਕੈਂਪ ਦਾ ਪ੍ਰਬੰਧ...
Advertisement
ਬਲਵਿੰਦਰ ਰੈਤ
ਨੰਗਲ, 20 ਮਈ
Advertisement
ਪਿੰਡ ਪੱਸੀਵਾਲ ਵਿੱਚ ‘ਇਨਸਾਨੀਅਤ ਪਹਿਲਾਂ’ ਵੱਲੋਂ ਸਿਹਤ ਜਾਂਚ ਕੈਂਪ ਲਾਇਆ ਗਿਆ। ਇਸ ਵਿੱਚ 700 ਤੋਂ ਵੱਧ ਮਰੀਜ਼ਾਂ ਦੀ ਜਾਂਚ ਕੀਤੀ ਗਈ। ਇਹ ਕੈਂਪ ਸੰਤ ਗੁਪਤਾ ਨੰਦ ਦੀ ਬਰਸੀ ਨੂੰ ਸਮਰਪਿਤ ਕੀਤਾ ਗਿਆ। ਕੈਂਪ ਦਾ ਪ੍ਰਬੰਧ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਸੰਸਥਾ ਮੁੱਖੀ ਅਜੈਵੀਰ ਸਿੰਘ ਲਾਲਪੁਰਾ ਦੀ ਅਗਵਾਈ ਹੇਠ ਕੀਤਾ ਗਿਆ। ਇਸ ਮੌਕੇ ਗੋਪਾਲਾ ਨੰਦ ਨੇ ਸੰਗਤ ਨੂੰ ਆਸ਼ੀਰਵਾਦ ਦਿੱਤਾ। ਇਸ ਦੌਰਾਨ ਟੈਸਟ ਤੋਂ ਇਲਾਵਾ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਅੱਖਾਂ ਦੇ ਮਰੀਜ਼ਾਂ ਨੂੰ ਜਾਂਚ ਮਗਰੋਂ ਐਨਕਾਂ ਵੀ ਦਿੱਤੀਆਂ ਗਈਆਂ। ਸ੍ਰੀ ਲਾਲਪੁਰਾ ਨੇ ਕਿਹਾ ਸੇਵਾ ਹੀ ਸਭ ਤੋਂ ਵੱਡਾ ਧਰਮ ਹੈ।
ਉਨ੍ਹਾਂ ਨੇ ਵਿਸ਼ੇਸ ਤੌਰ ’ਤੇ ਸਤਵੀਰ ਰਾਣਾ, ਕੰਵਰ ਪੋਸਵਾਲ, ਡਾ. ਜੀਵਨ, ਪਰਮਜੀਤ ਸਿੰਘ ਰੌਲੂਮਾਜਰਾ, ਵਿਸ਼ਨੂੰ ਭਟਨਾਗਰ ਅਜੈ ਸਿੰਘ ਪਲਾਸੀ, ਅਰਜਿੱਤ ਸੈਣੀ, ਮਹੇਸ਼ ਕਾਲੀਆ, ਕ੍ਰਿਸ਼ਨ ਅੱਤਰੀ, ਰਜਿੰਦਰ ਪਾਲ ਸੈਣੀ, ਬਲਵਿੰਦਰ ਸੈਣੀ, ਲਖਨ ਸੈਣੀ, ਅਜੈ ਸਿੰਘ ਅਤੇ ਰਾਜੇਸ਼ ਕੁਮਾਰ ਸਣੇ ਸਾਰੇ ਵਰਕਰਾਂ ਦਾ ਧੰਨਵਾਦ ਕੀਤਾ।
Advertisement
×