ਕੁਰਾਲੀ ਦੇ 100 ਤੋਂ ਵੱਧ ਹੋਣਹਾਰ ਵਿਦਿਆਥੀਆਂ ਦਾ ਸਨਮਾਨ
ਕੁਰਾਲੀ, 24 ਮਈ
ਸ਼ਹਿਰ ਦੇ ਦਸਵੀਂ ਅਤੇ ਬਾਰ੍ਹਵੀਂ ਜਮਾਤ ਵਿੱਚ ਸ਼ਹਿਰ ਦਾ ਨਾ ਰੋਸ਼ਨ ਕਰਨ ਵਾਲੇ ਵਿਦਿਆਥੀਆਂ ਨੂੰ ਸਨਮਾਨਿਤ ਕਰਨ ਲਈ ਇੱਕ ਸਮਾਗਮ ਸਥਾਨਕ ਨਗਰ ਕੌਂਸਲ ਵੱਲੋਂ ਮਿਉਂਸਿਪਲ ਭਵਨ ਵਿੱਚ ਕਰਵਾਇਆ ਗਿਆ। ਸਮਾਗਮ ਦੌਰਾਨ ਸ਼ਹਿਰ ਦੇ ਵੱਖ ਵੱਖ ਸਕੂਲਾਂ ਤੇ ਬੋਰਡਾਂ ਦੇ 90 ਫ਼ੀਸਦੀ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਸੌ ਤੋਂ ਵਧੇਰੇ ਵਿਦਿਆਰਥੀਆਂ ਨੂੰ ਸਨਮਾਨਿਆ ਗਿਆ।
ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਕੇਵਲ ਕੁਰਾਲੀ ਸ਼ਹਿਰ ਦਾ ਵਿਕਾਸ ਹੀ ਨਹੀਂ ਸਗੋਂ ਨੌਜਵਾਨ ਪੀੜ੍ਹੀ ਨੂੰ ਉਤਸ਼ਾਹਿਤ ਕਰਨਾ ਅਤੇ ਸਹੀ ਸੇਧ ਦੇਣੀ ਵੀ ਉਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਹੈ। ਇਸ ਮੌਕੇ ਜਸਵਿੰਦਰ ਸਿੰਘ ਗੋਲਡੀ, ਰਮਾਕਾਂਤ ਕਾਲੀਆ, ਧੀਰਜ ਧੀਮਾਨ, ਪਰਮਜੀਤ ਸਿੰਘ ਪੰਮੀ, ਲਖਬੀਰ ਸਿੰਘ ਲੱਕੀ, ਦੀਪਕ ਗੌਤਮ ਜੱਗੀ, ਸੰਜੂ ਰਾਣਾ ਚਨਾਲੋਂ, ਪ੍ਰੀਤਇੰਦਰ ਸਿੰਘ ਬਿੱਟਾ, ਦਿਨੇਸ਼ ਗੌਤਮ, ਅਸ਼ੋਕ ਕੌਸ਼ਲ, ਆਸ਼ੂ ਰਾਣਾ, ਅਰਵਿੰਦ ਜੋਸ਼ੀ, ਰਾਜਦੀਪ ਸਿੰਘ ਅਤੇ ਅਸ਼ੀਸ਼ ਗੋਪਾਲ ਤੋਂ ਇਲਾਵਾ ਵਿਦਿਆਰਥੀਆਂ ਦੇ ਮਾਪੇ, ਸਕੂਲਾਂ ਦੇ ਅਧਿਆਪਕ ਅਤੇ ਸਮਾਜ ਸੇਵੀ ਵੀ ਹਾਜ਼ਰ ਸਨ।