ਸਿਟੀ ਬਿਊਟੀਫੁਲ ’ਚ ਮੌਨਸੂਨ ਦੀ ਦਸਤਕ

ਸਿਟੀ ਬਿਊਟੀਫੁਲ ’ਚ ਮੌਨਸੂਨ ਦੀ ਦਸਤਕ

ਚੰਡੀਗਡ਼੍ਹ ਦੇ ਸੈਕਟਰ-22 ਵਿੱਚ ਝੱਖਡ਼ ਕਾਰਨ ਟੁੱਟੇ ਦਰੱਖ਼ਤ ਦੀ ਤਸਵੀਰ। ਫੋਟੋ: ਪ੍ਰਦੀਪ ਤਿਵਾਡ਼ੀ

ਆਤਿਸ਼ ਗੁਪਤਾ
ਚੰਡੀਗੜ੍ਹ, 5 ਜੁਲਾਈ

ਸਿਟੀ ਬਿਊਟੀਫੁਲ ਵਿੱਚ ਲੰਘੀ ਰਾਤ ਪਏ ਮੀਂਹ ਦੇ ਨਾਲ ਮੌਨਸੂਨ ਨੇ ਦਸਤਕ ਦੇ ਦਿੱਤੀ ਹੈ। ਅੱਧੀ ਰਾਤ ਪਏ ਮੌਨਸੂਨ ਦੇ ਮੀਂਹ ਨੇ ਮੌਸਮ ਖੁਸ਼ਗਵਾਰ ਕਰ ਦਿੱਤਾ ਹੈ। ਜਿਸ ਨਾਲ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਰਾਹਤ ਮਿਲਣ ਦੀ ਆਸ ਬੱਝ ਗਈ ਹੈ। ਮੌਸਮ ਵਿਭਾਗ ਅਨੁਸਾਰ ਅਗਲੇ 4 ਦਿਨ ਮੀਂਹ ਪੈਣ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਰਾਤ 11.30 ਦੇ ਕਰੀਬ ਤੇਜ਼ ਹਵਾਵਾਂ ਚੱਲਣ ਤੋਂ ਬਾਅਦ ਮੀਂਹ ਪਿਆ ਜੋ ਸਾਰੀ ਰਾਤ ਪੈਂਦਾ ਰਿਹਾ। ਜਿਸ ਨਾਲ ਸ਼ਹਿਰ ਦੀਆਂ ਸੜਕਾਂ ਵੀ ਪਾਣੀ ਵਿੱਚ ਡੁੱਬ ਗਈਆਂ।

ਮੌਸਮ ਵਿਭਾਗ ਅਨੁਸਾਰ ਲੰਘੀ ਰਾਤ 46 ਐੱਮਐੱਮ ਮੀਂਹ ਦਰਜ ਕੀਤਾ ਗਿਆ ਹੈ ਪਰ ਇਸ ਦੇ ਨਾਲ ਹੀ ਪਾਰਾ 2 ਡਿਗਰੀ ਡਿੱਗ ਗਿਆ ਹੈ। ਅੱਜ ਘੱਟੋਂ-ਘੱਟ ਤਾਪਮਾਨ 23 ਅਤੇ ਵਧ ਤੋਂ ਵਧ ਤਾਪਮਾਨ 35 ਦਰਜ ਕੀਤਾ ਹੈ। ਇਸ ਤੋਂ ਇਲਾਵਾ ਮੌਸਮ ਵਿੱਚ ਨਮੀ ਦੀ ਮਾਤਰਾ 61 ਫ਼ੀਸਦ ਦਰਜ ਕੀਤਾ ਹੈ। ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਅਗਲੇ 4-5 ਦਿਨ ਤੇਜ਼ ਮੀਂਹ ਪੈ ਸਕਦਾ ਹੈ ਤੇ ਉਸ ਤੋਂ ਬਾਅਦ ਵੀ ਮੀਂਹ ਅਤੇ ਬਿਜਲੀ ਗੱਜਣ ਦੇ ਆਸਾਰ ਹਨ। ਰਾਤ ਪਏ ਭਾਰੀ ਮੀਂਹ ਤੋਂ ਬਾਅਦ ਸਵੇਰ ਦਾ ਮੌਸਮ ਖੁਸ਼ਗਵਾਰ ਰਿਹਾ। ਜਿਸ ਕਰਕੇ ਸ਼ਹਿਰ ਦੀ ਸੁਖਨਾ ਝੀਲ, ਰੋਜ਼ ਗਾਰਡਨ ਸਮੇਤ ਵੱਖ ਵੱਖ ਪਾਰਕਾਂ ਵਿੱਚ ਸੈਰ ਕਰਨ ਵਾਲੇ ਲੋਕ ਗਰਮੀ ਤੋਂ ਰਾਹਤ ਮਹਿਸੂਸ ਕਰਦੇ ਵਿਖਾਈ ਦਿੱਤੇ। ਪਰ ਦਿਨ ਵਿੱਚ ਪਈ ਅਤਿ ਦੀ ਗਰਮੀ ਨੇ ਲੋਕਾਂ ਦੀ ਮੁਸ਼ਕਿਲਾਂ ਵਧਾ ਦਿੱਤੀਆਂ ਹਨ।

ਚੰਡੀਗੜ੍ਹ ਵਿੱਚ ਪਏ ਮੀਂਹ ਤੇ ਤੇਜ਼ ਹਨੇਰੀ ਕਰਕੇ ਕਈ ਥਾਂ ਪੁਰਾਣੇ ਦਰਖ਼ਤ ਡਿੱਗਣ ਦੀ ਸੂਚਨਾ ਪ੍ਰਾਪਤ ਹੋਈ ਹੈ। ਇਸੇ ਦੌਰਾਨ ਚੰਡੀਗੜ੍ਹ ਪ੍ਰਸ਼ਾਸਨ ਦੀਆਂ ਮੌਨਸੂਨ ਦੌਰਾਨ ਪਾਣੀ ਦੇ ਵੱਡੇ ਵਹਾਅ ਨਾਲ ਨਜਿੱਠਣ ਦੀਆਂ ਤਿਆਰੀਆਂ ਅਧੂਰੀਆਂ ਜਾਪਦੀਆਂ ਹਨ, ਜਿਨ੍ਹਾਂ ਨੂੰ ਪ੍ਰਸ਼ਾਸਨ ਵੱਲੋਂ ਤੇਜ਼ੀ ਨਾਲ ਪੁਰਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All