ਮੁਹਾਲੀ ਕਰੇਗਾ 1244 ਸਫ਼ਾਈ ਸੇਵਕਾਂ ਦੀ ਸਿੱਧੀ ਭਰਤੀ

ਮੁਹਾਲੀ ਕਰੇਗਾ 1244 ਸਫ਼ਾਈ ਸੇਵਕਾਂ ਦੀ ਸਿੱਧੀ ਭਰਤੀ

ਮੁਹਾਲੀ ਨਗਰ ਨਿਗਮ ਦੀ ਮੀਟਿੰਗ ਵਿੱਚ ਵਿਕਾਸ ਦੇ ਮੁੱਦੇ ’ਤੇ ਬਹਿਸ ਕਰਦੀਆਂ ਹੋਈਆਂ ਬੀਬੀਆਂ।

ਦਰਸ਼ਨ ਸਿੰਘ ਸੋਢੀ

ਐਸ.ਏ.ਐਸ. ਨਗਰ (ਮੁਹਾਲੀ), 3 ਅਗਸਤ

ਇੱਥੇ ਅੱਜ ਬਾਅਦ ਦੁਪਹਿਰ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਦੀ ਪ੍ਰਧਾਨਗੀ ਹੇਠ ਹੋਈ ਮੁਹਾਲੀ ਨਗਰ ਨਿਗਮ ਮੀਟਿੰਗ ਵਿੱਚ 1244 ਸਫ਼ਾਈ ਸੇਵਕਾਂ, 19 ਸੈਨੇਟਰੀ ਜਮਾਦਾਰਾਂ ਅਤੇ 67 ਸੀਵਰਮੈਨਾਂ ਦੀ ਠੇਕੇ ’ਤੇ ਸਿੱਧੀ ਭਰਤੀ ਦਾ ਮਤਾ ਪਾਸ ਕੀਤਾ ਗਿਆ। ਜਾਣਕਾਰੀ ਮੁਤਾਬਕ ਸਫ਼ਾਈ ਸੇਵਕਾਂ ਦੀਆਂ 884 ਅਤੇ ਸੈਨੇਟਰੀ ਜਮਾਦਾਰਾਂ ਦੀਆਂ 17 ਹੋਰ ਅਸਾਮੀਆਂ ਨੂੰ ਮਨਜ਼ੂਰੀ ਦੇ ਕੇ ਲੋੜ ਅਨੁਸਾਰ ਕਰਮਚਾਰੀ ਭਰਤੀ ਕੀਤੇ ਜਾਣਗੇ। ਮੇਅਰ ਨੇ ਐਲਾਨ ਕੀਤਾ ਕਿ ਸੀਵਰੇਜ ਲਾਈਨ ਦੀ ਸਫ਼ਾਈ ਦੌਰਾਨ ਵਾਪਰੇ ਹਾਦਸੇ ਵਿੱਚ ਮਾਰੇ ਗਏ ਸੀਵਰਮੈਨਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਗਰਾਂਟ ਦਿੱਤੀ ਜਾਵੇਗੀ।

ਸ੍ਰੀ ਗੌਰੀ ਸ਼ੰਕਰ ਸੇਵਾ ਦਲ ਨੂੰ ਪ੍ਰਤੀ ਜਾਨਵਰ 22 ਰੁਪਏ ਦੇਣ ਦਾ ਮਤਾ ਪਾਸ ਗਿਆ। ਪੰਜਾਬ ਅਰਬਨ ਇਨਵਾਇਰਨਮੈਂਟ ਇੰਪਰੂਵਮੈਂਟ ਪ੍ਰੋਗਰਾਮ ਅਧੀਨ ਪ੍ਰਾਪਤ ਹੋਣ ਵਾਲੀ ਸਾਢੇ ਚਾਰ ਕਰੋੜ ਰੁਪਏ ਦੀ ਗਰਾਂਟ ’ਚੋਂ ਕਰਵਾਏ ਜਾਣ ਵਾਲੇ ਕੰਮਾਂ ’ਤੇ 5 ਕਰੋੜ 41 ਲੱਖ ਰੁਪਏ ਦੇ ਖਰਚੇ ਦਾ ਮਤਾ ਪਾਸ ਕੀਤਾ ਗਿਆ ਜਦੋਂਕਿ ਗਰਾਂਟ ਤੋਂ ਵੱਧ ਹੋਣ ਵਾਲਾ ਖਰਚਾ ਨਿਗਮ ਵੱਲੋਂ ਕੀਤਾ ਜਾਵੇਗਾ। ਆਵਾਰਾ ਕੁੱਤਿਆਂ ਦੀ ਨਸਬੰਦੀ ਕਰਨ ਲਈ ਟੈਂਡਰ ਜਾਰੀ ਕਰਨ ਸਮੇਤ ਗਊਸ਼ਾਲਾ ਵਿੱਚ ਪਸ਼ੂਆਂ ਦੀ ਗਿਣਤੀ ਵਧਣ ਕਾਰਨ 300 ਪਸ਼ੂ ਬਾਲ ਗੋਪਾਲ ਗਊ ਬਸੇਰਾ ਵੈੱਲਫੇਅਰ ਸੁਸਾਇਟੀ ਵਿੱਚ ਸ਼ਿਫ਼ਟ ਕਰਨ ਸਮੇਤ ਸੁਸਾਇਟੀਆਂ ਦੇ ਵਿਕਾਸ ਕੰਮਾਂ ਦੇ ਤਖ਼ਮੀਨਿਆਂ ਨੂੰ ਪ੍ਰਵਾਨਗੀ ਦੇਣ ਅਤੇ ਸਨਅਤੀ ਖੇਤਰ ਫੇਜ਼-8ਬੀ ਦੀਆਂ ਸੜਕਾਂ ਦੀ ਉਸਾਰੀ ਲਈ ਢਾਈ ਕਰੋੜ ਰੁਪਏ ਦਾ ਮਤਾ ਪਾਸ ਕੀਤਾ ਗਿਆ। ਇਸ ਦੌਰਾਨ ਇੱਕ ਹੋਰ ਮਤਾ ਪਾਸ ਕਰ ਕੇ ਸ਼ਹਿਰ ਨੂੰ ਜ਼ੋਨਾਂ ਵਿੱਚ ਵੰਡਿਆ ਗਿਆ। ਜ਼ੋਨ ਨੰਬਰ-1 (ਉੱਤਰੀ) ਵਿੱਚ ਵਾਰਡ ਨੰਬਰ-1, 3, 4, 5, 7, 41 ਅਤੇ 43 ਤੋਂ 50 ਤੱਕ ਦਾ ਇਲਾਕਾ ਸ਼ਾਮਲ ਕੀਤਾ ਜਾਵੇਗਾ ਜਦੋਂਕਿ ਜ਼ੋਨ ਨੰਬਰ 2 (ਪੂਰਬੀ) ਵਿੱਚ ਵਾਰਡ ਨੰਬਰ-2, 6, 8, 9 ਤੋਂ 12, 29, 34 ਤੋਂ 39 ਅਤੇ 42 ਦਾ ਖੇਤਰ ਹੋਵੇਗਾ। ਜ਼ੋਨ ਨੰਬਰ-3 (ਦੱਖਣੀ) ਵਿੱਚ ਵਾਰਡ ਨੰਬਰ-13 ਤੋਂ 28 ਅਤੇ 30 ਨੂੰ ਸ਼ਾਮਲ ਕੀਤਾ ਗਿਆ ਹੈ। ਜ਼ੋਨ ਨੰਬਰ-4 (ਪੱਛਮੀ) ਵਿੱਚ ਵਾਰਡ ਨੰਬਰ-31 ਤੋਂ 33, ਵਾਰਡ ਨੰਬਰ-40 ਤੇ 41 ਦਾ ਇਲਾਕਾ ਸ਼ਾਮਲ ਹੈ।

ਵਿਰੋਧੀ ਧਿਰ ਦੀਆਂ ਮਹਿਲਾ ਕੌਂਸਲਰਾਂ ਨੇ ਲਾਇਆ ਪੱਖਪਾਤ ਦਾ ਦੋਸ਼

ਇਸ ਮੌਕੇ ਵਿਰੋਧੀ ਧਿਰ ਦੀ ਕੌਂਸਲਰ ਗੁਰਮੀਤ ਕੌਰ ਅਤੇ ਰਮਨਪ੍ਰੀਤ ਕੌਰ ਕੁੰਭੜਾ ਨੇ ਉਨ੍ਹਾਂ ਦੇ ਵਾਰਡਾਂ ਨੂੰ ਅਣਗੌਲਿਆ ਕਰਨ ਦਾ ਦੋਸ਼ ਲਾਇਆ। ਇਸ ਦੇ ਜਵਾਬ ਵਿੱਚ ਮੇਅਰ ਨੇ ਕਿਹਾ ਕਿ ਵਿਕਾਸ ਪੱਖੋਂ ਕਿਸੇ ਵਾਰਡ ਦੀ ਅਣਦੇਖੀ ਨਹੀਂ ਕੀਤੀ ਜਾਵੇਗੀ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All