ਮੁਹਾਲੀ: ਬਲੌਂਗੀ ਨੇੜੇ ਉਸਾਰੀ ਅਧੀਨ ਮਾਲ ’ਚੋਂ ਨੌਜਵਾਨ ਦੀ ਲਾਸ਼ ਮਿਲੀ, ਮਾਪਿਆਂ ਨੂੰ ਕਤਲ ਦਾ ਸ਼ੱਕ : The Tribune India

ਮੁਹਾਲੀ: ਬਲੌਂਗੀ ਨੇੜੇ ਉਸਾਰੀ ਅਧੀਨ ਮਾਲ ’ਚੋਂ ਨੌਜਵਾਨ ਦੀ ਲਾਸ਼ ਮਿਲੀ, ਮਾਪਿਆਂ ਨੂੰ ਕਤਲ ਦਾ ਸ਼ੱਕ

ਮੁਹਾਲੀ: ਬਲੌਂਗੀ ਨੇੜੇ ਉਸਾਰੀ ਅਧੀਨ ਮਾਲ ’ਚੋਂ ਨੌਜਵਾਨ ਦੀ ਲਾਸ਼ ਮਿਲੀ, ਮਾਪਿਆਂ ਨੂੰ ਕਤਲ ਦਾ ਸ਼ੱਕ

ਦਰਸ਼ਨ ਸਿੰਘ ਸੋਢੀ

ਮੁਹਾਲੀ, 10 ਅਗਸਤ

ਮੁਹਾਲੀ ਦੀ ਜੂਹ ਵਿੱਚ ਬਲੌਂਗੀ ਨੇੜੇ ਉਸਾਰੀ ਅਧੀਨ ਮਾਲ ਦੀ ਬੇਸਮੈਂਟ (ਵਾਹਨ ਪਾਰਕਿੰਗ) 'ਚੋਂ ਨੌਜਵਾਨ ਦੀ ਲਾਸ਼ ਮਿਲੀ ਹੈ। ਮ੍ਰਿਤਕ ਦੀ ਪਛਾਣ ਮਨਜੋਤ ਸਿੰਘ ਪੁੱਤਰ ਦਲਜੀਤ ਸਿੰਘ (24) ਵਾਸੀ ਖਿਜਰਾਬਾਦ (ਜ਼ਿਲ੍ਹਾ ਮੁਹਾਲੀ) ਵਜੋਂ ਹੋਈ ਹੈ। ਮਾਪਿਆਂ ਨੇ ਆਪਣੇ ਪੁੱਤ ਦੇ ਕਤਲ ਦਾ ਸ਼ੱਕ ਪ੍ਰਗਟ ਕੀਤਾ ਹੈ। ਬਲੌਂਗੀ ਥਾਣਾ ਦੇ ਐੱਸਐੱਚਓ ਪੀਐੱਸ ਗਰੇਵਾਲ ਤੁਰੰਤ ਮੌਕੇ 'ਤੇ ਪਹੁੰਚ ਗਏ ਅਤੇ ਘਟਨਾ ਦਾ ਜਾਇਜ਼ਾ ਲਿਆ। ਪੁਲੀਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ। ਮਨਜੋਤ ਸਿੰਘ ਸੋਮਵਾਰ ਤੋਂ ਲਾਪਤਾ ਸੀ। ਉਸ ਨੂੰ ਚੰਡੀਗੜ੍ਹ ਦੇ ਗੋਲਡੀ ਨਾਂ ਦੇ ਵਿਅਕਤੀ ਰਾਹੀਂ ਦਿੱਲੀ ਦੀ ਇੱਕ ਕੰਪਨੀ ਨੇ ਹਾਇਰ ਕੀਤਾ ਸੀ। ਹੁਣ ਗੋਲਡੀ ਫ਼ਰਾਰ ਹੈ ਅਤੇ ਉਸ ਦਾ ਮੋਬਾਈਲ ਵੀ ਬੰਦ ਹੈ। ਇਨੀਂ ਦਿਨੀਂ ਬਲੌਂਗੀ ਦੇ ਮਾਲ ਵਿੱਚ ਸ਼ੂਟਿੰਗ ਚੱਲ ਰਹੀ ਸੀ। ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਮਾਮਲੇ ਦੀ ਵੱਖ-ਵੱਖ ਪਹਿਲੂਆਂ 'ਤੇ ਜਾਂਚ ਕਰ ਰਹੀ ਹੈ। ਮੁੱਢਲੀ ਜਾਂਚ ਮਾਪਿਆਂ ਦੇ ਬਿਆਨ ਅਤੇ ਪੋਸਟ ਮਾਰਟਮ ਰਿਪੋਰਟ ਮਿਲਣ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲੀਸ ਨੇ ਨੌਜਵਾਨ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਪੰਜਾਬ: ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਧਾਨ ਸਭਾ ਦਾ ਸੈਸ਼ਨ ਸੱਦਣ ਲਈ ਸਹਿਮਤ

ਪੰਜਾਬ: ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਿਧਾਨ ਸਭਾ ਦਾ ਸੈਸ਼ਨ ਸੱਦਣ ਲਈ ਸਹਿਮਤ

ਰਾਜਪਾਲ ਤੇ ਪੰਜਾਬ ਸਰਕਾਰ ਦਰਮਿਆਨ ਖਿੱਚੋਤਾਣ ਰੁਕੀ; 27 ਸਤੰਬਰ ਨੂੰ ਸਵੇ...

ਲੁਧਿਆਣਾ ’ਚ ਏਸੀਪੀ ਵਲੋਂ ਦੁਕਾਨਦਾਰ ਦੀ ਕੁੱਟਮਾਰ, ਵੀਡੀਓ ਵਾਇਰਲ

ਲੁਧਿਆਣਾ ’ਚ ਏਸੀਪੀ ਵਲੋਂ ਦੁਕਾਨਦਾਰ ਦੀ ਕੁੱਟਮਾਰ, ਵੀਡੀਓ ਵਾਇਰਲ

ਸਲੇਮ ਟਾਬਰੀ ਨੇੜੇ ਸ਼ਗਨ ਬੀਕਾਨੇਰ ਸਵੀਟਸ ਬਾਹਰ ਵਾਪਰੀ ਘਟਨਾ

ਸ਼ਹਿਰ

View All