DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Mohali Sirhind highway: ਮੁਹਾਲੀ-ਸਰਹਿੰਦ ਕੌਮੀ ਮਾਰਗ ਦੀ ਉਸਾਰੀ ਮੁਕੰਮਲ

ਛੇਤੀ ਹੀ ਹਾਈਵੇਅ ਆਵਾਜਾੲੀ ਲੲੀ ਖੁੱਲ੍ਹੇਗਾ 25 ਤੋਂ 30 ਮਿੰਟ ਦਾ ਰਹਿ ਜਾਵੇਗਾ ਮੁਹਾਲੀ-ਸਰਹਿੰਦ ਦਾ ਸਫ਼ਰ

  • fb
  • twitter
  • whatsapp
  • whatsapp
featured-img featured-img
ਮੁਹਾਲੀ ਤੋਂ ਸਰਹਿੰਦ ਲਈ ਨਵੇਂ ਬਣੇ ਕੌਮੀ ਮਾਰਗ ਦਾ ਸਾਈਨ ਬੋਰਡ ਅਤੇ ਆਵਾਜਾਈ ਨੂੰ ਲੰਘਣ ਤੋਂ ਰੋਕਣ ਲਈ ਲਾਏ ਗਏ ਪੱਥਰ।
Advertisement
Mohali Sirhind Highway: ਲਾਂਡਰਾਂ ਤੋਂ ਬਨੂੜ ਨੂੰ ਜਾਂਦੇ ਕੌਮੀ ਮਾਰਗ ਤੋਂ ਪਿੰਡ ਭਾਗੋਮਾਜਰਾ ਨੇੜਿਉਂ ਨਵੇਂ ਬਣੇ 205 ਏ ਜੀ ਮੁਹਾਲੀ-ਸਰਹਿੰਦ ਛੇ ਲਾਈਨ ਕੌਮੀ ਸ਼ਾਹਰਾਹ ਦੀ ਉਸਾਰੀ ਮੁਕੰਮਲ ਹੋ ਗਈ ਹੈ। ਤਕਰੀਬਨ ਸਾਢੇ 27 ਕਿਲੋਮੀਟਰ ਲੰਮੇ ਲਾਂਘੇ ਉੱਤੇ ਕਰੀਬ 1500 ਕਰੋੜ ਰੁਪਏ ਦੀ ਲਾਗਤ ਆਈ ਹੈ। ਇਸ ਦੇ ਸਤੰਬਰ ਦੇ ਅਖੀਰ ਤੱਕ ਆਵਾਜਾਈ ਲਈ ਖੁੱਲ੍ਹਣ ਦੀ ਸੰਭਾਵਨਾ ਹੈ। ਕੌਮੀ ਮਾਰਗ ਸ਼ੁਰੂ ਹੋਣ ਨਾਲ ਮੁਹਾਲੀ, ਚੰਡੀਗੜ੍ਹ, ਪੰਚਕੂਲਾ ਆਦਿ ਦੇ ਵਸਨੀਕਾਂ ਨੂੰ ਫ਼ਤਿਹਗੜ੍ਹ ਸਾਹਿਬ ਅਤੇ ਨੇੜਲੇ ਖੇਤਰਾਂ ਤੱਕ ਜਾਣ ਲਈ ਸਿੱਧਾ ਰਸਤਾ ਹਾਸਲ ਹੋ ਜਾਵੇਗਾ। ਇਸ ਸੜਕ ’ਤੇ ਮੁਹਾਲੀ ਤੋਂ ਸਰਹਿੰਦ ਜਾਣ ਲਈ ਮਹਿਜ਼ 25 ਤੋਂ 30 ਮਿੰਟ ਲੱਗਣਗੇ।

ਜਾਣਕਾਰੀ ਅਨੁਸਾਰ ਦੋ ਫੇਜ਼ਾਂ ’ਚ ਉਸਰਨ ਵਾਲਾ ਇਹ ਮਾਰਗ ਮੁਹਾਲੀ ਤੋਂ ਸ਼ਹਿਣਾ (ਬਰਨਾਲਾ) ਤੱਕ ਜਾਣਾ ਹੈ ਜਿਸ ਨਾਲ ਮਾਨਸਾ ਤੇ ਬਠਿੰਡਾ ਖੇਤਰਾਂ ਦਾ ਸਿੱਧਾ ਸੰਪਰਕ ਮੁਹਾਲੀ ਨਾਲ ਜੁੜੇਗਾ। ਪਹਿਲੇ ਫੇਜ਼ ਅਧੀਨ ਮੁਹਾਲੀ-ਸਰਹਿੰਦ ਛੇ ਮਾਰਗੀ ਸੜਕ ਦਾ ਕੰਮ ਮੁਕੰਮਲ ਹੋ ‌ਗਿਆ ਹੈ। ਇਹ ਮਾਰਗ ਸਰਹਿੰਦ ਤੋਂ ਰਾਜਪੁਰਾ-ਅੰਬਾਲਾ ਨੂੰ ਜਾ ਰਹੇ ਕੌਮੀ ਮਾਰਗ ਨਾਲ ਜੁੜਦਾ ਹੈ।

Advertisement

ਇਸ ਮਾਰਗ ਦਾ ਨਿਰਮਾਣ ਤਿੰਨ ਵਰ੍ਹੇ ਪਹਿਲਾਂ ਆਰੰਭ ਹੋਇਆ ਸੀ ਅਤੇ ਵੀ ਸੀ ਐੱਲ ਕੰਸਟਰੱਕਸ਼ਨ ਕੰਪਨੀ ਵੱਲੋਂ ਉਸਾਰੀ ਮੁਕੰਮਲ ਕੀਤੀ ਜਾ ਚੁੱਕੀ ਹੈ। ਕੰਪਨੀ ਦੇ ਮੈਨੇਜਰ ਨਾਗਾ ਅਰਜੁਨ ਨੇ ਦੱਸਿਆ ਕਿ ਸੜਕ ਦੀ ਟੈਸਟਿੰਗ ਹੋ ਚੁੱਕੀ ਹੈ। ਲਾਈਟਾਂ ਲਈ ਇੱਕ-ਦੋ ਦਿਨਾਂ ’ਚ ਬਿਜਲੀ ਕੁਨੈਕਸ਼ਨ ਵੀ ਮਿਲ ਜਾਵੇਗਾ। ਸੜਕ ’ਤੇ ਮੱਛਲੀ ਕਲਾਂ ਨੇੜੇ ਟੌਲ ਪਲਾਜ਼ਾ ਸਥਾਪਤ ਕੀਤਾ ਗਿਆ ਹੈ ਜਦੋਂ ਕਿ ਸਰਵਿਸ ਰੋਡਾਂ ’ਤੇ ਵੀ ਦੋ ਥਾਵਾਂ ਉਪਰ ਟੌਲ ਲਗਾਏ ਗਏ ਹਨ ਜੋ ਕੋਰੀਡੋਰ ਤੋਂ ਉਤਰਨ ਵਾਲੇ ਵਾਹਨਾਂ ਲਈ ਹੋਣਗੇ।

Advertisement

ਇਸ ਮਾਰਗ ਉੱਤੇ ਚਾਰ ਵੱਡੇ ਪੁਲ, ਦੋ ਫਲਾਈਓਵਰ, 18 ਅੰਡਰ ਪਾਸ, ਰੇਲਵੇ ਲਾਈਨਾਂ ’ਤੇ ਦੋ ਪੁਲ ਬਣਾਉਣ ਤੋਂ ਇਲਾਵਾ 23 ਕਿਲੋਮੀਟਰ ਦੇ ਕਰੀਬ ਸਰਵਿਸ/ਸਲਿੱਪ ਰੋਡ ਵੀ ਬਣਾਈ ਗਈ ਹੈ। ਮੁਹਾਲੀ ਤੋਂ ਇਲਾਵਾ ਝੰਜੇੜੀ, ਹੰਸਾਲੀ ਸਾਹਿਬ, ਦੌਲਤਪੁਰ ਆਦਿ ਤੋਂ ਵੀ ਇਸ ਮਾਰਗ ’ਤੇ ਚੜ੍ਹਿਆ-ਉਤਰਿਆ ਜਾ ਸਕੇਗਾ।

ਮੁਹਾਲੀ ਦੇ ਅੰਦਰੂਨੀ ਹਿੱਸੇ ਦਾ ਕੰਮ ਸ਼ੁਰੂ ਨਹੀਂ ਹੋਇਆ

ਕੌਮੀ ਮਾਰਗ ਨੇ ਮੁਹਾਲੀ ਦੇ ਸੈਕਟਰ 106-107 ਨੂੰ ਹੋ ਕੇ ਅੰਦਰੂਨੀ ਸੈਕਟਰਾਂ ਨਾਲ ਜੁੜਨਾ ਹੈ। ਗਮਾਡਾ ਵੱਲੋਂ ਕੁੱਝ ਮਹੀਨੇ ਪਹਿਲਾਂ ਸਬੰਧਤ ਮਾਰਗ ਨਾਲ ਜੁੜਨ ਵਾਲੀ ਡੇਢ-ਦੋ ਕਿਲੋਮੀਟਰ ਦੇ ਕਰੀਬ ਬਣਨ ਵਾਲੀ ਸੜਕ ਲਈ ਭਾਗੋਮਾਜਰਾ ਅਤੇ ਮਾਣਕਮਾਜਰਾ ਦੀ ਜ਼ਮੀਨ ਐਕੁਆਇਰ ਕਰ ਲਈ ਸੀ ਪਰ ਹਾਲੇ ਤੱਕ ਸੜਕ ਦੀ ਉਸਾਰੀ ਆਰੰਭ ਨਹੀਂ ਹੋਈ ਹੈ।

ਪੰਜਾਬੀ ਸ਼ਬਦ ਜੋੜਾਂ ਦੀਆਂ ਗ਼ਲਤੀਆਂ

ਮਾਰਗ ’ਚ ਸਰਹਿੰਦ ਨੇੜੇ ਜਾ ਕੇ ਲਾਏ ਸਾਈਨ ਬੋਰਡਾਂ ਵਿਚ ਪੰਜਾਬੀ ਸ਼ਬਦਾਵਲੀ ਦੀਆਂ ਗ਼ਲਤੀਆਂ ਮੌਜੂਦ ਹਨ। ਸੜਕ ਉਪਰ ਤਿੰਨ ਥਾਵਾਂ ’ਤੇ ਲਗਾਏ ਗਏ ਬੋਰਡਾਂ ਉੱਤੇ ਪੰਜਾਬੀ ’ਚ ਅੰਬਾਲਾ ਦੀ ਅਮਬਾਲਾ ਲਿਖਿਆ ਹੋਇਆ ਹੈ। ਕਿਸਾਨ ਆਗੂ ਬਲਜਿੰਦਰ ਸਿੰਘ ਭਾਗੋਮਾਜਰਾ ਨੇ ਬੋਰਡਾਂ ਉੱਤੇ ਪੰਜਾਬੀ ਨਾਵਾਂ ’ਚ ਗ਼ਲਤੀਆਂ ਤੁਰੰਤ ਠੀਕ ਕਰਨ ਦੀ ਮੰਗ ਕੀਤੀ ਹੈ।

Advertisement
×