ਮੁਹਾਲੀ ਪੁਲੀਸ ਨੇ ਤਿੰਨ ਲੁਟੇਰਾ ਗਰੋਹਾਂ ਦੇ 5 ਮੈਂਬਰ ਕਾਬੂ ਕੀਤੇ

ਮੁਹਾਲੀ ਪੁਲੀਸ ਨੇ ਤਿੰਨ ਲੁਟੇਰਾ ਗਰੋਹਾਂ ਦੇ 5 ਮੈਂਬਰ ਕਾਬੂ ਕੀਤੇ

ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 19 ਜਨਵਰੀ                                          

ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਨੇ ਪੰਜਾਬ ਤੇ ਗੁਆਂਢੀ ਸੂਬਿਆਂ ਵਿੱਚ ਲੁੱਟਾਂ-ਖੋਹਾਂ ਕਰਨ ਵਾਲੇ ਵੱਖ-ਵੱਖ ਤਿੰਨ ਗਰੋਹਾਂ ਦੇ ਪੰਜ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਵੱਡੀ ਮਾਤਰਾ ਵਿੱਚ ਨਾਜਾਇਜ਼ ਅਸਲਾ, ਜਾਅਲੀ ਕਰੰਸੀ ਅਤੇ ਚੋਰੀ ਦੇ ਵਾਹਨ ਬਰਾਮਦ ਕੀਤੇ ਗਏ ਹਨ। ਅੱਜ ਇੱਥੇ ਮੁਹਾਲੀ ਦੇ ਐੱਸਐੱਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਐਸਪੀ (ਡੀ) ਹਰਮਨਦੀਪ ਸਿੰਘ ਹਾਂਸ, ਡੀਐੱਸਪੀ (ਡੀ) ਗੁਰਚਰਨ ਸਿੰਘ ਅਤੇ ਜ਼ਿਲ੍ਹਾ ਸੀਆਈਏ ਸਟਾਫ਼ ਮੁਹਾਲੀ ਦੇ ਇੰਚਾਰਜ ਇੰਸਪੈਕਟਰ ਗੁਰਮੇਲ ਸਿੰਘ ਦੀ ਅਗਵਾਈ ਵਾਲੀ ਟੀਮ ਵੱਲੋਂ ਵੱਖ-ਵੱਖ ਥਾਵਾਂ ਤੋਂ ਵੱਡੀ ਮਾਤਰਾ ਵਿੱਚ ਅਸਲਾ ਐਮੋਨੀਸ਼ਨ, ਜਿਨ੍ਹਾਂ ਵਿੱਚ 5 ਪਿਸਤੌਲ ਸਮੇਤ 23 ਕਾਰਤੂਸ, 60 ਹਜ਼ਾਰ ਰੁਪਏ ਦੀ ਜਾਅਲੀ ਭਾਰਤੀ ਕਰੰਸੀ ਅਤੇ ਚੋਰੀ ਦੇ ਵਾਹਨਾਂ ਸਮੇਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸੀਆਈਏ ਸਟਾਫ਼ ਮੁਹਾਲੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਇੰਦਰਜੀਤ ਸਿੰਘ ਵਾਸੀ ਪਿੰਡ ਖਿਆਲੀ (ਮਾਨਸਾ) ਅਤੇ ਕਰਮਜੀਤ ਸਿੰਘ ਉਰਫ਼ ਕਾਲਾ ਵਾਸੀ ਪਿੰਡ ਮਾਣੂਕੇ (ਲੁਧਿਆਣਾ) ਨਾਜਾਇਜ਼ ਅਸਲਾ ਲੈ ਕੇ ਇੱਕ ਚੋਰੀ ਦੀ ਸਕੂਟਰੀ ’ਤੇ ਵਾਹਨ ਚੋਰੀ ਕਰਨ ਦੀ ਨੀਅਤ ਨਾਲ ਖਰੜ ਇਲਾਕੇ ਵਿੱਚ ਘੁੰਮ ਰਹੇ ਹਨ। ਪੁਲੀਸ ਨੇ ਇਨ੍ਹਾਂ ਦੋਵਾਂ ਨੂੰ ਲਾਂਡਰਾਂ-ਬਡਾਲਾ ਟੀ ਪੁਆਇੰਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਅਤੇ ਮੁਲਜ਼ਮਾਂ ਕੋਲੋਂ .32 ਬੋਰ ਦੇ 2 ਪਿਸਤੌਲ, 10 ਕਾਰਤੂਸ ਅਤੇ ਟੀਵੀਐੱਸ ਜੁਪੀਟਰ ਸਕੂਟਰੀ ਬਰਾਮਦ ਕੀਤੀ ਗਈ। ਮੁਲਜ਼ਮਾਂ ਨੇ ਪਿਛਲੇ ਕੁੱਝ ਅਰਸੇ ਦੌਰਾਨ ਮੁਹਾਲੀ ਦੇ ਵੱਖ-ਵੱਖ ਸੈਕਟਰਾਂ ’ਚੋਂ ਆਲਟੋ ਕਾਰ, ਮਾਰੂਤੀ ਕਾਰ ਅਤੇ ਮਾਰੂਤੀ ਕਾਰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਤੋਂ ਚੋਰੀ ਕੀਤੀ ਹੈ ਜਦੋਂਕਿ ਇੱਕ ਮਹਿੰਦਰਾ ਜੀਪ ਅਤੇ ਮਾਰੂਤੀ ਕਾਰ ਹਰਿਆਣਾ ਵਿੱਚ ਵੱਖ-ਵੱਖ ਥਾਵਾਂ ਤੋਂ ਆਪਣੇ ਦੋ ਹੋਰ ਸਾਥੀਆ ਨਾਲ ਮਿਲਕੇ ਚੋਰੀ ਕੀਤੀਆਂ ਹਨ। ਮੁਲਜ਼ਮ ਕਰਮਜੀਤ ਸਿੰਘ ਨੇ ਪੁੱਛਗਿੱਛ ਦੌਰਾਨ ਇਹ ਵੀ ਮੰਨਿਆ ਕਿ ਉਸ ਨੇ ਆਪਣੇ ਇੱਕ ਹੋਰ ਸਾਥੀ ਨਾਲ ਮਿਲਕੇ ਕਰੀਬ ਡੇਢ ਸਾਲ ਪਹਿਲਾਂ ਆਪਣੇ ਦੋਸਤ ਸੰਦੀਪ ਦੇ ਲੜਕੇ ਦਾ ਕਤਲ ਕਰਕੇ ਬੱਦੀ (ਕਾਲਕਾ ਰੋਡ) ਵਿਖੇ ਲੜਕੀ ਨਾਲ ਨਾਜਾਇਜ਼ ਸਬੰਧਾਂ ਨੂੰ ਲੈ ਕੇ ਰਾਤ ਦੇ ਸਮੇਂ ਪਹਾੜੀ ਦੇ ਖਤਾਨਾਂ ਵਿੱਚ ਉਸ ਦੀ ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਸੁੱਟ ਆਏ ਸੀ। ਸੰਦੀਪ ਦਾ ਵਾਹਨ ਟੀਵੀਐੱਸ ਜੁਪੀਟਰ ਖ਼ੁਦ ਹੀ ਵਰਤ ਰਹੇ ਸਨ, ਜੋ ਹੁਣ ਪੁਲੀਸ ਨੇ ਬਰਾਮਦ ਕਰ ਲਈ ਹੈ। ਸੀਆਈਏ ਸਟਾਫ਼ ਮੁਹਾਲੀ ਨੇ ਹੋਰ ਮਾਮਲੇ ਵਿੱਚ ਗੁਪਤ ਸੂਚਨਾ ਮਿਲੀ ਸੀ ਅਜੈ ਕੁਮਾਰ ਵਾਸੀ ਗੁਰੂ ਨਾਨਕ ਕਲੋਨੀ, ਅਤੇ ਰਵੀ ਕੁਮਾਰ ਵਾਸੀ ਨੇੜੇ ਵਾਲਮੀਕੀ ਮੰਦਰ, ਜਗਤਪੁਰਾ (ਮੁਹਾਲੀ) ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਗੁਰਦੁਆਰਾ ਬਾਉਲੀ ਸਾਹਿਬ ਢਕੋਲੀ ਨੇੜੇ ਖੜੇ ਹਨ। ਪੁਲੀਸ ਨੇ ਅਜੈ ਕੁਮਾਰ ਨੂੰ ਗ੍ਰਿਫ਼ਤਾਰ ਕਰ ਲਿਆ ਜਦੋਂਕਿ ਰਵੀ ਹਨੇਰੇ ਦਾ ਫਾਇਦਾ ਉਠਾ ਕੇ ਮੌਕੇ ਤੋਂ ਭੱਜ ਗਿਆ ਸੀ। ਪੁਲੀਸ ਨੇ ਅਜੈ ਕੋਲੋਂ .32 ਬੋਰ ਦਾ ਇੱਕ ਪਿਸਤੌਲ ਅਤੇ 4 ਕਾਰਤੂਸ ਬਰਾਮਦ ਕੀਤੇ ਹਨ। ਅ

 

 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਸ਼ਹਿਰ

View All