DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੁਹਾਲੀ: ਤਿੰਨ ਏਕੜ ’ਚ ਬਣੇਗਾ ਬਿਰਧ ਆਸ਼ਰਮ

ਹਾਈ ਕੋਰਟ ਦੇ ਦਖ਼ਲ ਨਾਲ 11 ਸਾਲ ਦੀ ਮਿਹਨਤ ਨੂੰ ਬੂਰ ਪਿਆ: ਬੇਦੀ

  • fb
  • twitter
  • whatsapp
  • whatsapp
featured-img featured-img
ਮੁਹਾਲੀ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦਸਤਾਵੇਜ਼ ਵਿਖਾਉਂਦੇ ਹੋਏ। -ਫੋਟੋ: ਚਿੱਲਾ
Advertisement

ਸ਼ਹਿਰ ਦੇ ਬਜ਼ੁਰਗਾਂ ਲਈ ਓਲਡ ਏਜ਼ ਹੋਮ (ਬਿਰਧ ਆਸ਼ਰਮ) ਬਣਾਉਣ ਦੀ ਲੰਬੇ ਸਮੇਂ ਤੋਂ ਚੱਲ ਰਹੀ ਮੰਗ ਹੁਣ ਹਕੀਕਤ ਬਣਨ ਲੱਗੀ ਹੈ। ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਦੀ ਲਗਾਤਾਰ ਕਾਨੂੰਨੀ ਪੈਰਵੀ ਅਤੇ ਮਿਹਨਤ ਨੂੰ ਕਾਮਯਾਬੀ ਮਿਲੀ ਹੈ। ਹਾਈ ਕੋਰਟ ਵਿੱਚ ਚੱਲੀ 11 ਸਾਲ ਦੀ ਲੜਾਈ ਅਤੇ ਪੇਸ਼ੀਆਂ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ ਮੁਹਾਲੀ ਵਿੱਚ ਅਧੁਨਿਕ ਓਲਡ ਏਜ਼ ਹੋਮ ਬਣਾਉਣ ਦੀ ਪ੍ਰਕਿਰਿਆ ਨੂੰ ਹਰੀ ਝੰਡੀ ਮਿਲ ਗਈ ਹੈ।ਅੱਜ ਪ੍ਰੈੱਸ ਕਾਨਫਰੰਸ ’ਚ ਕੁਲਜੀਤ ਬੇਦੀ ਨੇ ਕਿਹਾ ਕਿ ਬਜ਼ੁਰਗਾਂ ਦੀ ਸੁਰੱਖਿਆ, ਸਨਮਾਨ ਅਤੇ ਸੰਭਾਲ ਲਈ ਸ਼ੁਰੂ ਕੀਤਾ ਗਿਆ ਇਹ ਸੰਘਰਸ਼ ਹੁਣ ਜ਼ਮੀਨੀ ਪੱਧਰ ’ਤੇ ਅਮਲ ਵੱਲ ਵਧ ਰਿਹਾ ਹੈ, ਜੋ ਮੁਹਾਲੀ ਦੇ ਬਜ਼ੁਰਗਾਂ ਲਈ ਵੱਡੀ ਰਾਹਤ ਸਾਬਤ ਹੋਵੇਗਾ। ਉਨ੍ਹਾਂ ਦੱਸਿਆ ਕਿ ਤਪਾ ਵਿੱਚ ਬਣੇ ਓਲਡ ਏਜ ਹੋਮ ਦੇ ਮਾਡਲ ਨੂੰ ਧਿਆਨ ਵਿੱਚ ਰੱਖਦੇ ਹੋਏ ਮੁਹਾਲੀ ’ਚ ਗਮਾਡਾ ਵੱਲੋਂ ਤਿੰਨ ਏਕੜ ਜ਼ਮੀਨ ਮੁਫ਼ਤ ਮੁਹੱਈਆ ਕਰਵਾਈ ਜਾਵੇਗੀ। ਇੱਥੇ ਕਰੀਬ 150 ਬਜ਼ੁਰਗਾਂ ਲਈ ਰਿਹਾਇਸ਼ ਦੀ ਸੁਵਿਧਾ ਹੋਵੇਗੀ, ਜਿੱਥੇ ਉਨ੍ਹਾਂ ਨੂੰ ਪਰਿਵਾਰਕ ਮਾਹੌਲ ਦੇ ਨਾਲ ਸਿਹਤ ਅਤੇ ਰੋਜ਼ਾਨਾ ਦੀਆਂ ਸਾਰੀਆਂ ਲੋੜੀਂਦੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਇਸ ਕੇਂਦਰ ਵਿੱਚ ਚੌਵੀ ਘੰਟੇ ਐਂਬੂਲੈਂਸ ਸੇਵਾ, ਐਮਰਜੈਂਸੀ ਮੈਡੀਕਲ ਸਹੂਲਤਾਂ, ਨਿਯਮਿਤ ਡਾਕਟਰੀ ਜਾਂਚ ਅਤੇ ਫਿਜ਼ੀਓਥੈਰਪੀ ਦੀ ਵਿਵਸਥਾ ਹੋਵੇਗੀ।

Advertisement
Advertisement
×