DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Mohali news: ਨਾਈਪਰ ਦੇ ਗ਼ੈਰ-ਅਧਿਆਪਨ ਅਮਲੇ ਵੱਲੋਂ ਨਾਅਰੇਬਾਜ਼ੀ

ਨਿੱਜੀ ਤਰੱਕੀ ਸਕੀਮ ਦੀ ਬਹਾਲੀ ਮੰਗੀ: ਮੰਗਾਂ ਦੇ ਹੱਕ ਵਿਚ ਪ੍ਰਦਰਸ਼ਨ ਜਾਰੀ; ਕਮੇਟੀ ਨੇ ਰਿਪੋਰਟ ਡਾਇਰੈਕਟਰ ਨੂੰ ਸੌਂਪੀ

  • fb
  • twitter
  • whatsapp
  • whatsapp
featured-img featured-img
ਨਾਈਪਰ ਦਾ ਗ਼ੈਰ ਅਧਿਆਪਨ ਅਮਲਾ ਭੁੱਖ ਹੜਤਾਲ ਅਤੇ ਰੋਸ ਪ੍ਰਦਰਸ਼ਨ ਕਰਦਾ ਹੋਇਆ। -ਫੋਟੋ: ਚਿੱਲਾ
Advertisement
ਇੱਥੋਂ ਦੀ ਨਾਈਪਰ ਦੇ ਨਾਨ-ਟੀਚਿੰਗ ਸਟਾਫ਼ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਗ਼ੈਰ ਅਧਿਆਪਨ ਅਮਲੇ ਦੇ 130 ਕਰਮਚਾਰੀਆਂ ਲਈ ਨਿੱਜੀ ਤਰੱਕੀ ਸਕੀਮ (ਪੀ ਪੀ ਐੱਸ) ਦੀ ਬਹਾਲੀ ਲਈ ਚੱਲ ਰਿਹਾ ਸੰਘਰਸ਼ 43ਵੇਂ ਦਿਨ ਅਤੇ ਭੁੱਖ ਹੜਤਲ 8ਵੇਂ ਦਿਨ ’ਚ ਦਾਖਲ ਹੋ ਗਈ ਹੈ। ਕਰਮਚਾਰੀਆਂ ਨੇ ਅੱਜ ਭਰਵਾਂ ਰੋਸ ਪ੍ਰਦਰਸ਼ਨ ਕੀਤਾ ਅਤੇ ਆਪਣੀਆਂ ਮੰਗਾਂ ਦੇ ਹੱਕ ਵਿਚ ਨਾਅਰੇਬਾਜ਼ੀ ਕੀਤੀ।

ਪ੍ਰਦਰਸ਼ਨਕਾਰੀ ਮੁਲਾਜ਼ਮਾਂ ਨੇ ਕਿਹਾ ਕਿ ਬੋਰਡ ਆਫ ਗਵਰਨਰਜ਼ ਵੱਲੋਂ ਨਾਈਪਰ ਐਕਟ 1998 ਅਧੀਨ ਪੀ ਪੀ ਐੱਸ ਸਕੀਮ ਨੂੰ ਮਨਜ਼ੂਰੀ ਦਿੱਤੀ ਗਈ ਸੀ ਅਤੇ ਇਹ ਲਗਾਤਾਰ ਚੱਲ ਰਹੀ ਸੀ। ਉਨ੍ਹਾਂ ਕਿਹਾ ਕਿ 2021 ਵਿਚ ਬਿਨਾਂ ਕਿਸੇ ਕਾਰਨ ਤੋਂ ਇਹ ਸਕੀਮ ਬੰਦ ਕਰ ਦਿੱਤੀ ਗਈ। ਪਿਛਲੇ ਛੇ ਸਾਲਾਂ ਤੋਂ ਗ਼ੈਰ ਅਧਿਆਪਨ ਅਮਲੇ ਦੀਆਂ ਤਰੱਕੀਆਂ ਰੁਕੀਆਂ ਹੋਈਆਂ ਹਨ ਅਤੇ ਉਨ੍ਹਾਂ ਨੂੰ ਭਾਰੀ ਆਰਥਿਕ ਨੁਕਸਾਨ ਸਹਿਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਕੀਮ ਦੀ ਬਹਾਲੀ ਨਹੀਂ ਹੁੰਦੀ ਅਤੇ ਛੇ ਸਾਲਾਂ ਤੋਂ ਰੁਕੀਆਂ ਤਰੱਕੀ ਅਤੇ ਹੋਰ ਲਾਭ ਨਹੀਂ ਦਿੱਤੇ ਜਾਂਦੇ ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।

Advertisement

ਇਸੇ ਦੌਰਾਨ ਡਾਇਰੈਕਟਰ ਵੱਲੋਂ ਸਬੰਧਤ ਮਾਮਲੇ ਦੇ ਹੱਲ ਲਈ ਵੱਖ-ਵੱਖ ਵਿਭਾਗਾਂ ਦੇ ਮੁਖੀਆਂ ਦੀ ਬਣਾਈ ਗਈ ਕਮੇਟੀ ਨੇ ਆਪਣੀ ਰਿਪੋਰਟ ਡਾਇਰੈਕਟਰ ਨੂੰ ਸੌਂਪ ਦਿੱਤੀ ਹੈ। ਕਰਮਚਾਰੀਆਂ ਨੇ ਸਬੰਧਤ ਰਿਪੋਰਟ ਨੂੰ ਤੁਰੰਤ ਜਨਤਕ ਕਰਨ ਅਤੇ ਉਨ੍ਹਾਂ ਦੀ ਹੱਕੀ ਮੰਗ ਪੂਰੀ ਕਰਨ ਦੀ ਅਪੀਲ ਕੀਤੀ ਹੈ।

Advertisement

Advertisement
×