Mohali news: ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੇ ਮੁਕਾਬਲੇ
ਪਲੇਠੇ ਸੇਰੇਬ੍ਰਲ ਪਾਲਸੀ ਵ੍ਹੀਲਚੇਅਰ ਮੁਕਾਬਲੇ 33 ਬੱਚਿਆਂ ਨੇ ਹਿੱਸਾ ਲਿਆ
Advertisement
ਪੰਜਾਬ ਦਾ ਪਲੇਠਾ ਸੇਰੇਬ੍ਰਲ ਪਾਲਸੀ ਵ੍ਹੀਲਚੇਅਰ ਮੁਕਾਬਲਾ ਮੁਹਾਲੀ ਦੇ ਫੇਜ਼ ਨੇਬਰਹੁੱਡ ਪਾਰਕ, ਫੇਜ਼ 11, ਮੁਹਾਲੀ ’ਚ ਕਰਵਾਇਆ ਗਿਆ। ਸਾਬਕਾ ਮੁੱਖ ਕੌਮੀ ਕੋਚ ਹਰਕਮਲ ਸਿੰਘ ਅਤੇ ਐਥਲੈਟਿਕ ਕੋਚ ਬਬੀਤਾ ਦੀ ਅਗਵਾਈ ਵਿੱਚ ਹੋਏ ਮੁਕਾਬਲਿਆਂ ਵਿੱਚ ਗੁਰਦਾਸਪੁਰ, ਜਲੰਧਰ, ਮੋਗਾ, ਬਨੂੜ, ਚੰਡੀਗੜ੍ਹ, ਪ੍ਰਭ ਆਸਰਾ ਸੰਸਥਾ (ਕੁਰਾਲੀ) ਅਤੇ ਨਵਾਂ ਗਾਓਂ (ਮੁਹਾਲੀ) ਤੋਂ ਲਗਪਗ 33 ਬੱਚਿਆਂ ਨੇ ਹਿੱਸਾ ਲਿਆ। ਮੁਕਾਬਲੇ ਦੌਰਾਨ ਸੇਰੇਬ੍ਰਲ ਪਾਲਸੀ ਸਪੋਰਟਸ ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਰਾਜੇਸ਼ ਤੋਮਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਸੇਰੇਬ੍ਰਲ ਪਾਲਸੀ ਸਪੋਰਟਸ ਸੁਸਾਇਟੀ ਆਫ਼ ਪੰਜਾਬ ਦੇ ਚੇਅਰਮੈਨ ਸੁਖਦਰਸ਼ਨ ਲਿਖੀ ਨੇ ਸੁਸਾਇਟੀ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਸੁਸਾਇਟੀ ਦੇ ਪ੍ਰਧਾਨ ਡਾ. ਸਿਧਾਰਥ ਅਗਰਵਾਲ ਨੇ ਮੁਕਾਬਲੇ ਵਿੱਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਦੀ ਸ਼੍ਰੇਣੀਬੱਧਤਾ ਕੀਤੀ। ਸਾਰੇ ਬੱਚਿਆਂ ਨੂੰ ਤਗ਼ਮੇ ਅਤੇ ਸਰਟੀਫਿਕੇਟ ਦਿੱਤੇ ਗਏ।
Advertisement
Advertisement
×

