DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Moga SHO Bribe Case: ਪਹਿਲੀ ਪੇਸ਼ੀ ‘ਚ ‘ਆਲ ਇਜ਼ ਵੈੱਲ’ ਕਹਿਣ ਵਾਲੀ ਮਹਿਲਾ ਇੰਸਪੈਕਟਰ ਦੇ ਦੂਜੀ ਪੇਸ਼ੀ ’ਚ ਬਦਲੇ ਸੁਰ

ਦੋ ਦਿਨਾਂ ਬਾਅਦ ਹੀ ‘ਆਲ ਇਜ਼ ਵੈੱਲ’ ਤੋਂ ‘ਆਲ ਇਜ਼ ਇਨ ਦ ਵੈੱਲ’ ਵਿੱਚ ਬਦਲਿਆ; ਮੋਗਾ ਅਦਾਲਤ ’ਚ ਮੂੰਹ ਢੱਕ ਕੇ ਪੇਸ਼ ਹੋਈ ਇੰਸਪੈਕਟਰ ਸੁਨੀਤਾ ਰਾਣੀ

  • fb
  • twitter
  • whatsapp
  • whatsapp
featured-img featured-img
ਮਹਿਲਾ ਪੁਲੀਸ ਇੰਸਪੈਕਟਰ ਸੁਨੀਤਾ ਰਾਣੀ ਦੀ ਦੂਜੀ ਵਾਰ ਵਿਜੀਲੈਂਸ ਮੋਗਾ ਅਦਾਲਤ ਪੇਸ਼ ਕਰਨ ਲਿਜਾਂਦੀ ਹੋਈ, ਫੋਟੋ: ਹਰਦੀਪ ਸਿੰਘ
Advertisement

ਰਿਸ਼ਵਤ ਦੇ ਦੋਸ਼ਾਂ ਵਿੱਚ ਘਿਰੀ ਮਹਿਲਾ ਪੁਲੀਸ ਇੰਸਪੈਕਟਰ ਦਾ ਮਿਜ਼ਾਜ ਦੋ ਦਿਨਾਂ ਵਿੱਚ ਹੀ ਅਦਾਲਤ ਦੀ ਦੂਜੀ ਪੇਸ਼ੀ ਮੌਕੇ ਬਦਲਿਆ ਦਿਖਾਈ ਦਿੱਤਾ। ਲੰਘੇ ਕੱਲ੍ਹ ਜਦੋਂ ਉਸ ਨੂੰ ਵਿਜੀਲੈਂਸ ਅਧਿਕਾਰੀ ਮੋਗਾ ਅਦਾਲਤ ਵਿੱਚ ਪੇਸ਼ੀ ਲਈ ਲੈ ਕੇ ਆਏ ਤਾਂ ਉਸ ਨਾਲ ਇੱਕ ਦੋਸ਼ੀ ਵਾਲਾ ਵਿਹਾਰ ਨਜ਼ਰੀਂ ਪਿਆ। ਇੰਸਪੈਕਟਰ ਸੁਨੀਤਾ ਰਾਣੀ ਦਾ ਚਿਹਰਾ ਢੱਕਿਆ ਹੋਇਆ ਸੀ ਅਤੇ ਉਸ ਨੂੰ ਇੱਕ ਮੁਜਰਮ ਵਾਂਗ ਅਦਾਲਤ ਵਿੱਚ ਪੇਸ਼ ਕੀਤਾ ਗਿਆ।

ਦਿਲਚਸਪ ਗੱਲ ਇਹ ਰਹੀ ਕਿ ਵਿਜੀਲੈਂਸ ਵਾਲੇ ਉਸ ਨੂੰ ਮੀਡੀਆ ਤੋਂ ਬਚਾਉਂਦੇ ਨਜ਼ਰ ਆਏ। ਪੱਤਰਕਾਰਾਂ ਤੋਂ ਬਚਾਅ ਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਅਦਾਲਤੀ ਕਾਰਵਾਈ ਮੁਕੰਮਲ ਹੋਣ ਤੋਂ ਬਾਅਦ ਵੀ ਪੂਰਾ ਇੱਕ ਘੰਟਾ ਅਦਾਲਤ ਦੇ ਕਮਰੇ ਵਿੱਚ ਬਿਠਾਈ ਰੱਖਿਆ ਗਿਆ। ਜਦੋਂ ਤੇਜ਼ੀ ਨਾਲ ਅਧਿਕਾਰੀ ਉਸ ਨੂੰ ਗੱਡੀ ਵੱਲ ਲੈ ਕੇ ਆਏ ਤਾਂ ਪੱਤਰਕਾਰਾਂ ਨੇ ਉਸ ਉੱਪਰ ਸਵਾਲਾਂ ਦੀ ਬਰਸਾਤ ਕਰ ਦਿੱਤੀ। ਉਸ ਨੂੰ ਵਾਰ-ਵਾਰ ‘ਆਲ ਇਜ਼ ਵੈੱਲ’ ਬਾਰੇ ਪੁੱਛਿਆ ਗਿਆ, ਲੇਕਿਨ ਮਹਿਲਾ ਇੰਸਪੈਕਟਰ ਨੇ ਕੋਈ ਜਵਾਬ ਨਾ ਦਿੱਤਾ।

Advertisement

ਦੱਸਣਯੋਗ ਹੈ ਕਿ ਪਹਿਲੀ ਪੇਸ਼ੀ ਮੌਕੇ ਉਸ ਦੇ ਮਿਜ਼ਾਜ ਅਤੇ ਬੋਲਾਂ ਨੂੰ ਲੈ ਕੇ ਸੋਸ਼ਲ ਮੀਡੀਆ ਉੱਤੇ ਵੱਖ-ਵੱਖ ਵੀਡੀਓਜ਼ ਵਾਇਰਲ ਹੋਈਆਂ ਸਨ ਅਤੇ ਇਸ ਉੱਤੇ ਤਿੱਖੀ ਪ੍ਰਤੀਕਿਰਿਆ ਦੇਖਣ ਨੂੰ ਮਿਲੀ ਸੀ। ਇਸ ਸਭ ਦੇ ਚੱਲਦਿਆਂ ਦੂਜੀ ਪੇਸ਼ੀ ਮੌਕੇ ਵਿਜੀਲੈਂਸ ਵੱਲੋਂ ਪੂਰੀ ਕਾਨੂੰਨੀ ਪ੍ਰਕਿਰਿਆ ਨੂੰ ਅਪਣਾਇਆ ਗਿਆ। ਜਾਣਕਾਰੀ ਮੁਤਾਬਕ ਹੁਣ ਵਿਜੀਲੈਂਸ ਬਿਊਰੋ ਉਸ ਦੀ ਸਮੁੱਚੀ ਪੁਲੀਸ ਸੇਵਾ ਦਾ ਮੁਲਾਂਕਣ ਕਰਨ ਵਿੱਚ ਲੱਗੀ ਹੋਈ ਹੈ।

Advertisement

Advertisement
×