DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Mission Clean Punjab Flops: ਡੇਰਾਬੱਸੀ ’ਚ ਮਿਸ਼ਨ ਕਲੀਨ ਪੰਜਾਬ ਦੀ ਫੂਕ ਨਿਕਲੀ

ਮੁੱਖ ਹਾਈਵੇਅ ’ਤੇ ਸਬਜ਼ੀ ਮੰਡੀ ਬਾਹਰ ਰੋਜ਼ਾਨਾ ਲਗਦੈ ਕੂੜੇ ਦਾ ਢੇਰ

  • fb
  • twitter
  • whatsapp
  • whatsapp
featured-img featured-img
ਮੁੱਖ ਸੜਕ ’ਤੇ ਸਬਜ਼ੀ ਮੰਡੀ ਬਾਹਰ ਲੱਗੇ ਕੂੜੇ ਦੇ ਢੇਰ। -ਫੋਟੋ: ਰੂਬਲ
Advertisement

ਸਰਕਾਰ ਵੱਲੋ ਸ਼ੁਰੂ ਕੀਤੀ ‘ਮਿਸ਼ਨ ਕਲੀਨ ਪੰਜਾਬ’ ਇੱਕ ਰਾਜ-ਪੱਧਰੀ ਸਫ਼ਾਈ ਮੁਹਿੰਮ ਡੇਰਾਬੱਸੀ ਵਿੱਚ ਬੈਨਰਾਂ ਤਕ ਸੀਮਤ ਹੋ ਕੇ ਰਹਿ ਗਈ ਹੈ। ਅੰਬਾਲਾ-ਚੰਡੀਗੜ੍ਹ ਮੁੱਖ ਸੜਕ ’ਤੇ ਸਬਜ਼ੀ ਮੰਡੀ ਦੇ ਬਾਹਰ ਰੋਜ਼ਾਨਾ ਸਵੇਰੇ ਲਗਦੇ ਕੂੜੇ ਦਾ ਢੇਰ ਇਸ ਮੁਹਿੰਮ ਦੀ ਪੋਲ ਖੋਲ੍ਹ ਰਹੇ ਹਨ। ਇਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਸ਼ਹਿਰ ਵਾਸੀਆ ਨੇ ਰੋਸ ਪ੍ਰਗਟ ਕਰਦਿਆ ਕਿਹਾ ਕਿ ਪ੍ਰਸ਼ਾਸਨ ਇੱਧਰ ਕੋਈ ਧਿਆਨ ਨਹੀਂ ਦੇ ਰਿਹਾ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਬੱਸ ਅੱਡੇ ’ਤੇ ਨਗਰ ਕੌਂਸਲ ਅਧਿਕਾਰੀਆ ਵੱਲੋਂ ਮਿਸ਼ਨ ਕਲੀਨ ਪੰਜਾਬ ਮੁਹਿੰਮ ਡੇਰਾਬੱਸੀ ਵਿੱਚ ਸ਼ੁਰੂ ਕਰਵਾਈ ਗਈ ਸੀ। ਹਰ ਪਾਸੇ ਵੱਡੇ ਵੱਡੇ ਬੈਨਰ ਲਗਵਾ ਹਲਕਾ ਵਿਧਾਇਕ ਕੋਲੋਂ ਉਦਘਾਟਨ ਕਰਵਾਇਆ ਸੀ। ਇਸ ਦੇ ਬਾਵਜੂਦ ਥਾਂ-ਥਾਂ ਕੂੜੇ ਦੇ ਢੇਰ ਲੱਗੇ ਰਹਿੰਦੇ ਹਨ, ਜੋ ਮੁਹਿੰਮ ਦੀ ਜ਼ਮੀਨੀ ਹਕੀਕਤ ਬਿਆਨ ਕਰਦੇ ਹਨ। ਨਗਰ ਕੌਂਸਲ ਦੇ ਕਾਰਜ ਸਾਧਕ ਅਫਸਰ ਰਵਨੀਤ ਸਿੰਘ ਨੇ ਕਿਹਾ ਕਿ ਰੋਜ਼ਾਨਾ ਸਫਾਈ ਕਾਰਵਾਈ ਜਾਂਦੀ ਹੈ। ਸਬਜ਼ੀ ਮੰਡੀ ਦੇ ਬਾਹਰ ਕੂੜੇ ਦੇ ਢੇਰਾਂ ਦੀ ਸਫ਼ਾਈ ਨਹੀਂ ਹੋ ਰਹੀ ਤਾਂ ਸਬੰਧਤ ਅਧਿਕਾਰੀ ਤੇ ਠੇਕੇਦਾਰ ਤੋਂ ਜਵਾਬਤਲਬੀ ਕੀਤੀ ਜਾਵੇਗੀ ਅਤੇ ਇਸ ਨੂੰ ਯਕੀਨੀ ਬਣਾਇਆ ਜਾਵੇਗਾ।

Advertisement
Advertisement
×