ਚੰਡੀਗੜ੍ਹ ਵਿੱਚ ਪਾਰਾ 12 ਡਿਗਰੀ ਡਿੱਗਿਆ

ਚੰਡੀਗੜ੍ਹ ਵਿੱਚ ਪਾਰਾ 12 ਡਿਗਰੀ ਡਿੱਗਿਆ

ਆਤਿਸ਼ ਗੁਪਤਾ

ਚੰਡੀਗੜ੍ਹ, 24 ਅਕਤੂਬਰ

ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ’ਚ ਸਵੇਰ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਦਿਨ ’ਚ ਹਨੇਰਾ ਛਾਇਆ ਰਿਹਾ। ਉੱਧਰ ਤੇਜ਼ ਮੀਂਹ ਅਤੇ ਹਨੇਰੀ ਕਾਰਨ ਪਾਰਾ ਵੀ ਆਮ ਨਾਲੋਂ 12 ਡਿਗਰੀ ਸੈਲਸੀਅਸ ਹੇਠਾਂ ਡਿੱਗ ਗਿਆ ਜਿਸ ਕਾਰਨ ਠੰਢ ਨੇ ਆਮ ਨਾਲੋਂ 15 ਦਿਨ ਪਹਿਲਾਂ ਹੀ ਦਸਤਕ ਦੇ ਦਿੱਤੀ। ਸਵੇਰ ਤੋਂ ਪੈ ਰਹੇ ਮੀਂਹ ਕਾਰਨ ਸੈਕਟਰ 39 ਸਥਿਤ ਅਨਾਜ ਮੰਡੀ ’ਚ ਝੋਨਾ ਭਿੱਜਦਾ ਰਿਹਾ। ਜਿੱਥੇ ਕੁਝ ਬੋਰੀਆਂ ’ਤੇ ਤਰਪਾਲ ਢੱਕੀ ਹੋਈ ਸੀ। ਜਦਕਿ ਜ਼ਿਆਦਾਤਰ ਬੋਰੀਆਂ ਮੀਂਹ ’ਚ ਭਿੱਜਦੀਆਂ ਰਹੀਆਂ।

ਸਵੇਰ ਤੋਂ ਮੀਂਹ ਕਰਕੇ ਮੌਸਮ ’ਚ ਅਚਾਨਕ ਆਏ ਬਦਲਾਅ ਕਾਰਨ ਅੱਜ ਕਰਵਾ ਚੌਥ ਦੇ ਤਿਉਹਾਰ ਵਾਲੇ ਦਿਨ ਵੀ ਬਾਜ਼ਾਰਾਂ ’ਚ ਸੁੰਨ ਪਸਰੀ ਰਹੀ। ਮਿਟੀ ਦੇ ਭਾਂਡੇ ਅਤੇ ਹੋਰ ਦੁਕਾਨਾਂ ਤੇ ਫੜ੍ਹੀਆਂ ’ਚ ਇਕਾ-ਦੁੱਕਾ ਗਾਹਕ ਦੀ ਦਿਖਾਈ ਦੇ ਰਿਹਾ ਸੀ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਚੰਡੀਗੜ੍ਹ ’ਚ 27 ਐੱਮਐੱਮ ਮੀਂਹ ਦਰਜ ਕੀਤਾ ਗਿਆ। ਇਸ ਦੇ ਨਾਲ ਹੀ ਸ਼ਹਿਰ ਦਾ ਵੱਧ ਤੋਂ ਵੱਧ ਤਾਪਮਾਨ 19.3 ਡਿਗਰੀ ਸੈਲਸੀਅਸ ਸੀ ਜੋ ਕਿ ਆਮ ਨਾਲੋਂ 12 ਡਿਗਰੀ ਸੈਲਸੀਅਸ ਘੱਟ ਸੀ। ਜਦਕਿ ਘੱਟ ਤੋਂ ਘੱਟ ਤਾਪਮਾਨ 16.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਦੇ ਅਧਿਕਾਰੀ ਨੇ ਦੱਸਿਆ ਕਿ ਪਹਾੜੀ ਖੇਤਰ ’ਚ ਹੋਈ ਬਰਫ਼ਬਾਰੀ ਕਾਰਨ ਚੰਡੀਗੜ੍ਹ ਅਤੇ ਆਲੇ-ਦੁਆਲੇ ਦੇ ਇਲਾਕੇ ’ਚ ਮੌਸਮ ਪ੍ਰਭਾਵਿਤ ਹੋਇਆ ਹੈ। ਇਸੇ ਕਰਕੇ ਠੰਢ ਵੀ ਆਮ ਨਾਲੋਂ 15 ਦਿਨ ਪਹਿਲਾਂ ਮਹਿਸੂਸ ਕੀਤੀ ਜਾ ਰਹੀ ਹੈ।

ਪੰਚਕੂਲਾ ਵਿੱਚ ਜਲ-ਥਲ

ਪੰਚਕੂਲਾ (ਪੱਤਰ ਪੇ੍ਰਕ): ਪੰਚਕੂਲਾ ਵਿੱਚ ਅੱਜ ਸਵੇਰੇ ਤੋਂ ਭਾਰੀ ਬਰਸਾਤ ਪੈ ਰਹੀ ਜਿਸ ਨਾਲ ਸ਼ਹਿਰ ਦਾ ਜਨ-ਜੀਵਨ ਠੱਪ ਰਿਹਾ। ਚੌਕਾਂ ਚੌਰਾਹਿਆਂ ਉੱਤੇ ਐਨਾ ਪਾਣੀ ਖੜ੍ਹਾ ਹੋ ਗਿਆ ਕਿ ਲੋਕਾ ਦੇ ਵਾਹਨ ਇਸ ਪਾਣੀ ਵਿੱਚ ਖੜ੍ਹ ਗਏ। ਬਰਸਾਤ ਕਾਰਨ ਮਾਰਕੀਟਾਂ ਖਾਲੀ ਸਨ। ਜਦਕਿ ਕਰਵਾਚੌਥ ਦੌਰਾਨ ਮਾਰਕੀਟਾਂ ਵਿੱਚ ਕਾਫੀ ਰੌਣਕਾਂ ਹੁੰਦੀਆਂ ਸਨ। ਸੈਕਟਰ-20 ਦੀਆਂ ਕਈ ਹਾਊਸਿੰਗ ਸੁਸਾਇਟੀਆਂ ਵਿੱਚ ਪਾਣੀ ਚਲਾ ਗਿਆ ਹੈ। ਸੈਕਟਰ-19, 20 ਵਿੱਚ ਕਈ ਥਾਵਾਂ ਵਿੱਚ ਬਰਸਾਤ ਕਾਰਨ ਪਾਣੀ ਓਵਰਫਲੋ ਹੋ ਗਿਆ। ਘੱਗਰ ਦਰਿਆ, ਕੁਸ਼ੱਲਿਆ ਡੈਮ, ਸੀਸਵਾਂ ਨਦੀ ਅਤੇ ਮੋਰਨੀ ਵੱਲੋਂ ਆਉਂਦੇ ਛੋਟੇ ਛੋਟੇ ਨਾਲੇ ਬਰਸਾਤੀ ਪਾਣੀ ਨਾਲ ਭਰੇ ਰਹੇ। ਸੈਕਟਰ-19 ਪੰਚਕੂਲਾ, ਮਹੇਸ਼ਪੁਰ, ਬੁੱਢਣਪੁਰ, ਇੰਦਰਾਂ ਕਲੋਨੀ, ਰਾਜੀਵ ਕਲੋਨੀ ਭਾਰੀ ਬਰਸਾਤ ਕਾਰਨ ਲੋਕਾਂ ਦੇ ਘਰਾਂ ਵਿੱਚ ਪਾਣੀ ਚਲਾ ਗਿਆ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਗ਼ੈਰ-ਜ਼ਿੰਮੇਵਾਰਾਨਾ ਬਿਆਨ

ਮੁੱਖ ਮੰਤਰੀ ਦੇ ਉਮੀਦਵਾਰ

ਮੁੱਖ ਮੰਤਰੀ ਦੇ ਉਮੀਦਵਾਰ

ਨੈਤਿਕ ਪਤਨ

ਨੈਤਿਕ ਪਤਨ

ਸਿਆਸਤ ਦਾ ਅਪਰਾਧੀਕਰਨ

ਸਿਆਸਤ ਦਾ ਅਪਰਾਧੀਕਰਨ

ਪੰਜਾਬ ਵਿਚ ਦਲ-ਬਦਲੀ ਦੀ ਸਿਆਸਤ

ਪੰਜਾਬ ਵਿਚ ਦਲ-ਬਦਲੀ ਦੀ ਸਿਆਸਤ

ਬੈਂਕਿੰਗ, ਵਿਕਾਸ ਅਤੇ ਸਿਆਸਤ

ਬੈਂਕਿੰਗ, ਵਿਕਾਸ ਅਤੇ ਸਿਆਸਤ

ਸੁਪਰੀਮ ਕੋਰਟ ਦਾ ਫ਼ੈਸਲਾ

ਸੁਪਰੀਮ ਕੋਰਟ ਦਾ ਫ਼ੈਸਲਾ

ਮੁੱਖ ਖ਼ਬਰਾਂ

ਪੰਜਾਬ ਚੋਣਾਂ: ਹੁਣ 20 ਫਰਵਰੀ ਨੂੰ ਪੈਣਗੀਆਂ ਵੋਟਾਂ

ਪੰਜਾਬ ਚੋਣਾਂ: ਹੁਣ 20 ਫਰਵਰੀ ਨੂੰ ਪੈਣਗੀਆਂ ਵੋਟਾਂ

ਚੋਣ ਕਮਿਸ਼ਨ ਨੇ ਗੁਰੂ ਰਵਿਦਾਸ ਜੈਅੰਤੀ ਦੇ ਹਵਾਲੇ ਨਾਲ ਤਰੀਕ ਅੱਗੇ ਪਾਈ

ਆਪਣੇ ਨਾਰਾਜ਼ ਭਰਾ ਨੂੰ ਮਨਾ ਲਵਾਂਗਾ: ਚੰਨੀ

ਆਪਣੇ ਨਾਰਾਜ਼ ਭਰਾ ਨੂੰ ਮਨਾ ਲਵਾਂਗਾ: ਚੰਨੀ

ਫ਼ਿਰੋਜ਼ਪੁਰ ਦਿਹਾਤੀ ਤੋਂ ‘ਆਪ’ ਉਮੀਦਵਾਰ ਆਸ਼ੂ ਬੰਗੜ ਕਾਂਗਰਸ ’ਚ ਸ਼ਾਮਲ

ਬਿਹਾਰ ’ਚ ਦਾਨ ਨਾ ਦੇਣ ’ਤੇ ਸਿੱਖ ਸ਼ਰਧਾਲੂਆਂ ਉੱਤੇ ਪਥਰਾਅ

ਬਿਹਾਰ ’ਚ ਦਾਨ ਨਾ ਦੇਣ ’ਤੇ ਸਿੱਖ ਸ਼ਰਧਾਲੂਆਂ ਉੱਤੇ ਪਥਰਾਅ

ਛੇ ਸ਼ਰਧਾਲੂ ਜ਼ਖ਼ਮੀ; ਪਟਨਾ ਸਾਹਿਬ ਤੋਂ ਮੁਹਾਲੀ ਪਰਤ ਰਹੇ ਸਨ ਸ਼ਰਧਾਲੂ

ਸ਼ਹਿਰ

View All