Media Fest: Mata Gujri College ਦੇ ਵਿਦਿਆਰਥੀਆਂ ਨੇ ਜਿੱਤੀ ਓਵਰਆਲ ਟਰਾਫੀ
ਮਾਤਾ ਗੁਜਰੀ ਕਾਲਜ ਦੇ ਪੋਸਟ ਗਰੈਜੂਏਟ ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਦੇ ਵਿਦਿਆਰਥੀਆਂ ਨੇ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਕਰਵਾਏ ਨੈਸ਼ਨਲ ਮੀਡੀਆ ਫੈਸਟ ਵਿੱਚ ਲਗਾਤਾਰ ਦੂਜੀ ਵਾਰ ਓਵਰਆਲ ਟਰਾਫੀ ਜਿੱਤੀ ਹੈ। ਇਸ ਦੌਰਾਨ ਕੈਪਸ਼ਨ ਲਿਖਣ ਵਿੱਚ ਜਸਪਾਲ ਕੌਰ, ‘ਐਡ ਮੈਡ’ ਵਿੱਚ ਕ੍ਰਿਸ਼ਨਾ, ਦਲਜੀਤ...
ਮਾਤਾ ਗੁਜਰੀ ਕਾਲਜ ਦੇ ਪੋਸਟ ਗਰੈਜੂਏਟ ਪੱਤਰਕਾਰੀ ਅਤੇ ਜਨ-ਸੰਚਾਰ ਵਿਭਾਗ ਦੇ ਵਿਦਿਆਰਥੀਆਂ ਨੇ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਕਰਵਾਏ ਨੈਸ਼ਨਲ ਮੀਡੀਆ ਫੈਸਟ ਵਿੱਚ ਲਗਾਤਾਰ ਦੂਜੀ ਵਾਰ ਓਵਰਆਲ ਟਰਾਫੀ ਜਿੱਤੀ ਹੈ। ਇਸ ਦੌਰਾਨ ਕੈਪਸ਼ਨ ਲਿਖਣ ਵਿੱਚ ਜਸਪਾਲ ਕੌਰ, ‘ਐਡ ਮੈਡ’ ਵਿੱਚ ਕ੍ਰਿਸ਼ਨਾ, ਦਲਜੀਤ ਸਿੰਘ, ਜਸਲੀਨ ਕੌਰ, ਕੋਮਲਪ੍ਰੀਤ ਕੌਰ ਤੇ ਮਨਰੀਤ ਕੌਰ ਅਤੇ ਨੁੱਕੜ ਨਾਟਕ ਵਿੱਚ ਪਾਰਸ, ਹਰਜੱਸ ਸਿੰਘ, ਸਿਮਰਨਜੋਤ ਸਿੰਘ, ਰੱਜੀ, ਸ਼ੈਲਜਾ, ਜਸਨੂਰ ਸਿੰਘ ਤੇ ਜਸ਼ਨਪ੍ਰੀਤ ਸਿੰਘ ਦੀ ਟੀਮ ਨੇ ਪਹਿਲਾ ਸਥਾਨ ਹਾਸਲ ਕੀਤਾ। ਸਟੋਰੀ ਟੈਲਿੰਗ ਮੁਕਾਬਲੇ ਵਿੱਚ ਜਸਲੀਨ ਔਜਲਾ, ਵੌਇਸ ਆਫ ਕਨਵਿਕਸ਼ਨ ਵਿੱਚ ਤਰਨਜੀਤ ਕੌਰ ਤੇ ਵੀਡੀਓ ਐਡੀਟਿੰਗ ਵਿੱਚ ਰਮਨਦੀਪ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ। ਨਿਊਜ਼ਰੂਮ ਲਾਈਵ ਵਿੱਚ ਵੈਦੇਹੀ, ਡੀਬੇਟ ਵਿੱਚ ਰਮਨਦੀਪ ਸਿੰਘ ਤੇ ਪ੍ਰਭਜੋਤ ਕੌਰ, ਲਾਈਵ ਰਿਪੋਰਟਿੰਗ ਵਿੱਚ ਰਮਨਦੀਪ ਸਿੰਘ ਤੇ ਨਿਖਿਲ ਅਤੇ ਸਟੈਂਡ ਅੱਪ ਕਾਮੇਡੀ ਵਿੱਚ ਤਰਨਜੀਤ ਕੌਰ ਤੀਜੇ ਸਥਾਨ ’ਤੇ ਰਹੇ। ਗਵਰਨਿੰਗ ਕੌਂਸਲ ਦੇ ਐਡੀਸ਼ਨਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ, ਪ੍ਰਿੰ. ਡਾ. ਬਿਕਰਮਜੀਤ ਸਿੰਘ, ਵਿਭਾਗ ਮੁਖੀ ਡਾ. ਹਰਗੁਣਪ੍ਰੀਤ ਸਿੰਘ, ਪ੍ਰੋ. ਭਗਵੰਤ ਸਿੰਘ, ਪ੍ਰੋ. ਲਵਨੀਤ ਵਸ਼ਿਸ਼ਠ, ਪ੍ਰੋ. ਹਰਪ੍ਰੀਤ ਕੌਰ ਤੇ ਭਵਨੀਤ ਕੌਰ ਨੇ ਵਧਾਈ ਦਿੱਤੀ।

