ਮੇਅਰ ਨੇ ਹਾਦਸੇ ’ਚ ਜ਼ਖ਼ਮੀ ਕੁੜੀਆਂ ਹਸਪਤਾਲ ਦਾਖ਼ਲ ਕਰਵਾਈਆਂ
ਇੱਥੋਂ ਦੇ ਸੈਕਟਰ 26 ਸਥਿਤ ਨਿੱਜੀ ਸਕੂਲ ਦੇ ਨਜ਼ਦੀਕ ਅੱਜ ਦੁਪਹਿਰ ਸਮੇਂ ਇੱਕ ਕਾਰ ਤੇ ਟੈਕਸੀ ਦਰਮਿਆਨ ਟੱਕਰ ਹੋ ਗਈ। ਟੈਕਸੀ ਵਿੱਚ ਸਵਾਰ ਪੰਜ ਜਣੇ ਫੱਸ ਗਏ, ਜਿਨ੍ਹਾਂ ਵਿੱਚੋਂ ਤਿੰਨ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ, ਜਦੋਂਕਿ ਦੋ ਲੜਕੀਆਂ...
ਇੱਥੋਂ ਦੇ ਸੈਕਟਰ 26 ਸਥਿਤ ਨਿੱਜੀ ਸਕੂਲ ਦੇ ਨਜ਼ਦੀਕ ਅੱਜ ਦੁਪਹਿਰ ਸਮੇਂ ਇੱਕ ਕਾਰ ਤੇ ਟੈਕਸੀ ਦਰਮਿਆਨ ਟੱਕਰ ਹੋ ਗਈ। ਟੈਕਸੀ ਵਿੱਚ ਸਵਾਰ ਪੰਜ ਜਣੇ ਫੱਸ ਗਏ, ਜਿਨ੍ਹਾਂ ਵਿੱਚੋਂ ਤਿੰਨ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਗਿਆ, ਜਦੋਂਕਿ ਦੋ ਲੜਕੀਆਂ ਫਸੀਆਂ ਰਹਿ ਗਈਆਂ। ਇਸੇ ਦੌਰਾਨ ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਉੱਥੋਂ ਲੰਘ ਰਹੇ ਸਨ। ਉਨ੍ਹਾਂ ਨੇ ਆਪਣੀ ਕਾਰ ਰੁਕਵਾਈ ਅਤੇ ਦੋਵਾਂ ਮੁਟਿਆਰਾਂ ਨੂੰ ਟੈਕਸੀ ਵਿੱਚੋਂ ਬਾਹਰ ਕੱਢਿਆ। ਮੇਅਰ ਸੌਰਭ ਜੋਸ਼ੀ ਨੇ ਐਂਬੂਲੈਂਸ ਦੀ ਉਡੀਕ ਕੀਤੇ ਬਿਨਾਂ ਦੋਵਾਂ ਪੀੜਤਾਂ ਨੂੰ ਆਪਣੀ ਕਾਰ ਵਿੱਚ ਬਿਠਾ ਕੇ ਸੈਕਟਰ 16 ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਘਟਨਾ ਅੱਜ ਦੁਪਹਿਰ ਸਮੇਂ ਵਾਪਰੀ। ਹਾਦਸੇ ਦੌਰਾਨ ਦੋ ਮੁਟਿਆਰਾਂ ਜ਼ਖ਼ਮੀ ਹੋ ਗਈਆਂ। ਘਟਨਾ ਮਗਰੋਂ ਉੱਥੇ ਪੁਲੀਸ ਦਾ ਕੋਈ ਵਾਹਨ ਜਾਂ ਐਂਬੂਲੈਂਸ ਮੌਕੇ ’ਤੇ ਨਹੀਂ ਪਹੁੰਚੇ। ਇਸ ਦੌਰਾਨ ਮੇਅਰ ਜੋਸ਼ੀ ਖੁਦ ਵੀ ਦੋਵਾਂ ਜ਼ਖ਼ਮੀਆਂ ਨਾਲ ਹਸਪਤਾਲ ਪਹੁੰਚੇ, ਜਿੱਥੇ ਦੋਵਾਂ ਦਾ ਫੌਰੀ ਇਲਾਜ ਸ਼ੁਰੂ ਕਰਵਾਇਆ ਗਿਆ। ਇਸ ਦੇ ਨਾਲ ਹੀ ਮੇਅਰ ਨੇ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਸੂਚਿਤ ਕੀਤਾ ਅਤੇ ਪੁਲੀਸ ਨੂੰ ਘਟਨਾ ਬਾਰੇ ਜਾਣਕਾਰੀ ਦਿੱਤੀ।

