ਸੈਕਟਰ 20 ਦੀ ਮਾਰਕੀਟ ਦੀ ਦਿੱਖ ਸੰਵਾਰਨ ਨੂੰ ਹਰੀ ਝੰਡੀ : The Tribune India

ਸੈਕਟਰ 20 ਦੀ ਮਾਰਕੀਟ ਦੀ ਦਿੱਖ ਸੰਵਾਰਨ ਨੂੰ ਹਰੀ ਝੰਡੀ

ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ; ਵਿਕਾਸ ਕਾਰਜਾਂ ਲਈ ਕਰੋੜਾਂ ਰੁਪਏ ਦੇ ਅਨੁਮਾਨਤ ਖਰਚਿਆਂ ਨੂੰ ਪ੍ਰਵਾਨਗੀ

ਸੈਕਟਰ 20 ਦੀ ਮਾਰਕੀਟ ਦੀ ਦਿੱਖ ਸੰਵਾਰਨ ਨੂੰ ਹਰੀ ਝੰਡੀ

ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਦੌਰਾਨ ਚਰਚਾ ਕਰਦੇ ਹੋਏ ਨਿਗਮ ਅਧਿਕਾਰੀ ਅਤੇ ਕਮੇਟੀ ਮੈਂਬਰ।

ਮੁਕੇਸ਼ ਕੁਮਾਰ

ਚੰਡੀਗੜ੍ਹ, 26 ਮਈ

ਚੰਡੀਗੜ੍ਹ ਦੇ ਸੈਕਟਰ-20 ਦੀ ਮਾਰਕੀਟ ਛੇਤੀ ਹੀ ਇੱਕ ਨਵੇਂ ਰੂਪ ਵਿੱਚ ਨਜ਼ਰ ਆਏਗੀ। ਨਗਰ ਨਿਗਮ ਦੀ ਵਿੱਤ ਤੇ ਠੇਕਾ ਕਮੇਟੀ ਦੀ ਅੱਜ ਇੱਥੇ ਹੋਈ ਮੀਟਿੰਗ ਦੌਰਾਨ ਸੈਕਟਰ 20 ਦੀ ਮਾਰਕੀਟ ਵਿੱਚ ਪੇਵਰ ਬਲਾਕਾਂ ਨੂੰ ਦੁਬਾਰਾ ਫਿਕਸ ਕਰਨ ਸਮੇਤ ਮਾਰਕੀਟ ਦੇ ਸੁੰਦਰੀਕਰਨ ਲਈ ਸ਼ੋਅ ਰੂਮਾਂ ਅੱਗੇ ਚੈਕਰਡ ਟਾਈਲਾਂ ਅਤੇ ਲੈਂਡਸਕੇਪਿੰਗ ਦੇ ਕੰਮ ਅਪਗ੍ਰੇਡ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਕੰਮ ’ਤੇ ਨਗਰ ਨਿਗਮ ਵੱਲੋਂ ਲਗਪਗ 42 ਲੱਖ ਰੁਪਏ ਖਰਚੇ ਜਾਣਗੇ।

ਮੇਅਰ ਅਨੂਪ ਗੁਪਤਾ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਦੇ ਵਿਕਾਸ ਕਾਰਜਾਂ ਨਾਲ ਸਬੰਧਿਤ ਲੱਖਾਂ ਰੁਪਏ ਦੇ ਅਨੁਮਾਨਤ ਖਰਚਿਆਂ ਨੂੰ ਕਮੇਟੀ ਮੈਂਬਰਾਂ ਨੇ ਹਰੀ ਝੰਡੀ ਦਿੱਤੀ। ਕਮੇਟੀ ਦੇ ਮੈਂਬਰਾਂ ਨੇ ਮੀਟਿੰਗ ਦੌਰਾਨ ਪੇਸ਼ ਮਤਿਆਂ ’ਤੇ ਵਿਸਥਾਰ ਨਾਲ ਚਰਚਾ ਕਰਦਿਆਂ ਪ੍ਰਵਾਨਗੀ ਦਿੱਤੀ।

ਵਿੱਤ ਤੇ ਠੇਕਾ ਕਮੇਟੀ ਨੇ ਸੈਕਟਰ 41-ਏ ਦੇ ਪਾਰਕਾਂ ਵਿੱਚ ਸੀਮਿੰਟ ਕੰਕਰੀਟ ਟਰੈਕ ਬਣਾਉਣ ਲਈ ਅਨੁਮਾਨਿਤ ਲਾਗਤ 32.17 ਲੱਖ ਰੁਪਏ, ਸੈਕਟਰ 45 ਤੇ 46 ਦੇ ਵੱਖ-ਵੱਖ ਪਾਰਕਾਂ ਅਤੇ ਗਰੀਨ ਬੈਲਟਾਂ ਵਿੱਚ ਸਟੀਲ ਪਾਈਪ ਬੈਂਚ ਮੁਹੱਈਆ ਕਰਵਾਉਣ ਲਈ ਅਨੁਮਾਨਿਤ 14.64 ਲੱਖ ਰੁਪਏ, ਮਾਡਰਨ ਹਾਊਸਿੰਗ ਕੰਪਲੈਕਸ ਮਨੀਮਾਜਰਾ ਦੇ ਵੱਖ-ਵੱਖ ਨੇਬਰਹੁੱਡ ਪਾਰਕਾਂ ਵਿੱਚ ਟੋਅ ਵਾਲ ’ਤੇ ਫਲੈਟ ਰੇਲਿੰਗ ਲਗਾਉਣ ਲਈ 32 ਲੱਖ, ਸੈਕਟਰ 45 ਤੇ 46 ਦੇ ਵੱਖ-ਵੱਖ ਪਾਰਕਾਂ ਤੇ ਗਰੀਨ ਬੈਲਟਾਂ ਵਿੱਚ ਬੱਚਿਆਂ ਦੇ ਖੇਡਣ ਲਈ ਸਾਜ਼ੋ-ਸਾਮਾਨ ਦੀ ਵਿਵਸਥਾ ਲਈ 48.40 ਲੱਖ, ਸੈਕਟਰ 25 ਸਥਿਤ ਕ੍ਰਿਸਚੀਅਨ ਕਬਰਸਤਾਨ ਦੇ ਸੁੰਦਰੀਕਰਨ ਲਈ ਪੰਜ ਲੱਖ, ਗਾਰਡਨ ਆਫ ਐਨੂਅਲ ਪਾਰਟ-2 ਸੈਕਟਰ 44 ਵਿੱਚ ਜੌਗਿੰਗ ਟਰੈਕ ਦੇ ਨਿਰਮਾਣ ਲਈ ਅਨੁਮਾਨਤ ਲਾਗਤ 20.56 ਲੱਖ, ਵੀ-3 ਰੋਡ, ਸੈਕਟਰ 45/46 ਸੜਕ ਦੇ ਕੰਮ ਲਈ 14 ਲੱਖ, ਸੈਕਟਰ 30-ਏ ਦੇ ਪਾਰਕ ਦੇ ਵਿਕਾਸ ਲਈ 38.99 ਲੱਖ, ਮਾਰਕੀਟ ਦੇ ਸਾਹਮਣੇ, ਸੈਕਟਰ 32-ਸੀ, ਵਿੱਚ ਈਡਬਲਿਊਐੱਸ ਹਾਊਸ ਦੀਆਂ ਸੜਕਾਂ ਦੇ ਮੁੜ ਨਿਰਮਾਣ ਲਈ 16.5 ਲੱਖ, ਸ਼ਾਪਿੰਗ ਸੈਂਟਰ ਸੈਕਟਰ 31-ਸੀ ਤੇ ਡੀ ਅਤੇ 33 ਡੀ ਵਿੱਚ ਮੌਜੂਦਾ ਪੇਵਰ ਬਲਾਕਾਂ ਦੇ ਕਾਰਜਾਂ ਲਈ 45 ਲੱਖ ਰੁਪਏ, ਈਡਬਲਿਊਐਸ ਕਲੋਨੀ ਸੈਕਟਰ 47 ਵਿਚ ਅੰਦਰੂਨੀ ਗਲੀਆਂ ਦੀ ਮੁਰੰਮਤ ਤੇ ਸੜਕ ਕੱਟ ਦੇ ਮੁੜ ਨਿਰਮਾਣ ਲਈ 43 ਲੱਖ ਰੁਪਏ, ਅੰਬੇਡਕਰ ਕਲੋਨੀ ਸੈਕਟਰ 56 ਵਿੱਚ ਇੰਟਰਲਾਕਿੰਗ ਪੇਵਰ ਬਲਾਕ ਲਗਾਉਣ ਲਈ 46.83 ਲੱਖ, ਸੈਕਟਰ 49 ਸੀ ਤੇ ਡੀ ਵਿੱਚ ਵੀ-5 ਸੜਕ ਦੇ ਮੌਜੂਦਾ ਪੈਦਲ ਮਾਰਗ ਦੀ ਮੁਰੰਮਤ ਲਈ 43 ਲੱਖ ਰੁਪਏ, ਸੈਕਟਰ 37 ਤੇ 38 ਵਿੱਚ ਵੱਖ-ਵੱਖ ਸਥਾਨਾਂ ’ਤੇ ਰੋਸ਼ਨੀ ਮੁਹੱਈਆ ਕਰਵਾਉਣ ਲਈ 10 ਲੱਖ 20 ਹਜ਼ਾਰ ਰੁਪਏ, ਸੈਕਟਰ 15, 16 ਅਤੇ 24 ਦੇ ਪਾਰਕਾਂ ਤੇ ਗਰੀਨ ਬੈਲਟਾਂ ਵਿੱਚ ਜਿਮਨਾਸਟਿਕ ਫਿਟਨੈੱਸ ਉਪਕਰਨਾਂ ਲਈ 22 ਲੱਖ ਰੁਪਏ, ਕਮਿਊਨਿਟੀ ਸੈਂਟਰ ਰਾਮਦਰਬਾਰ ਵਿੱਚ ਫਰਨੀਚਰ ਦੀ ਵਿਵਸਥਾ ਲਈ 16.54 ਲੱਖ ਰੁਪਏ ਸਮੇਤ ਹੋਰ ਵਿਕਾਸ ਕਾਰਜਾਂ ਲਈ ਅਨੁਮਾਨਤ ਖ਼ਰਚਿਆਂ ਨੂੰ ਪ੍ਰਵਾਨਗੀ ਦਿੱਤੀ ਗਈ।

ਮੀਟਿੰਗ ਦੌਰਾਨ ਨਗਰ ਨਿਗਮ ਕਮਿਸ਼ਨਰ ਅਨਿੰਦਿਤਾ ਮਿਤਰਾ ਸਮੇਤ ਕਮੇਟੀ ਦੇ ਮੈਂਬਰ ਕੌਂਸਲਰ ਦਲੀਪ ਸ਼ਰਮਾ, ਗੁਰਪ੍ਰੀਤ ਸਿੰਘ ਗਾਬੀ, ਹਰਪ੍ਰੀਤ ਕੌਰ ਬਬਲਾ, ਪ੍ਰੇਮ ਲਤਾ ਹਾਜ਼ਰ ਸਨ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਿੱਥੇ ਗਿਆਨ ਆਜ਼ਾਦ ਹੈ...

ਜਿੱਥੇ ਗਿਆਨ ਆਜ਼ਾਦ ਹੈ...

ਖੁਰਾਕੀ ਕੀਮਤਾਂ ਅਤੇ ਕਿਸਾਨਾਂ ਦਾ ਸੰਕਟ

ਖੁਰਾਕੀ ਕੀਮਤਾਂ ਅਤੇ ਕਿਸਾਨਾਂ ਦਾ ਸੰਕਟ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਭਾਰਤ ਵਿਚ ਨਾਰੀਤਵ ਦੀ ਬੇਹੁਰਮਤੀ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਸ਼ਹਿਰ

View All