DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Influencer Manjeet Kaur Murder: ਚੰਡੀਗੜ੍ਹ ਦੇ ਸੈਕਟਰ-34 ਵਿੱਚ ਹੋਈ ਸੀ ਹੱਤਿਆ; ਪੁਲੀਸ ਪੁੱਛਗਿੱਛ ’ਚ ਹੋਇਆ ਖੁਲਾਸਾ

ਰਿੰਕੂ ਨਾਲ ਝਗੜਾ ਅਤੇ 3 ਮਹੀਨੇ ਦੀ ਗਰਭਵਤੀ ਸੀ ਮਨਜੀਤ ਕੌਰ

  • fb
  • twitter
  • whatsapp
  • whatsapp
featured-img featured-img
ਮਨਜੀਤ ਕੌਰ ਦੀ ਹੱਤਿਆ ਚੰਡੀਗੜ੍ਹ ਦੇ ਸੈਕਟਰ-34 ਵਿੱਚ ਹੋਈ ਸੀ, ਪੁਲੀਸ ਪੁੱਛਗਿੱਛ ’ਚ ਖੁਲਾਸਾ ਹੋਇਆ। ਫੋਟੋ; ਸੰਕੇਤਕ
Advertisement

Influencer Manjeet Kaur Murder: ਪੰਜਾਬੀ ਇਨਫਲੂਐਂਸਰ ਮਨਜੀਤ ਕੌਰ ਦੇ ਅਗਵਾ ਅਤੇ ਕਤਲ ਮਾਮਲੇ ਵਿੱਚ ਪੁਲੀਸ ਜਾਂਚ ਦੌਰਾਨ ਇੱਕ ਅਹਿਮ ਮੋੜ ਆਇਆ ਹੈ। ਪਹਿਲਾਂ ਇਹ ਮੰਨਿਆ ਜਾ ਰਿਹਾ ਸੀ ਕਿ ਮਨਜੀਤ ਦਾ ਕਤਲ ਪੰਜਾਬ ਦੇ ਮੋਰਿੰਡਾ ਵਿੱਚ ਹੋਇਆ ਸੀ, ਪਰ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਪਰਮਿੰਦਰ ਸਿੰਘ ਉਰਫ਼ ਪਿੰਡਾ ਤੋਂ ਪੁੱਛਗਿੱਛ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਹੱਤਿਆ ਚੰਡੀਗੜ੍ਹ ਦੇ ਸੈਕਟਰ-34 ਵਿੱਚ ਹੀ ਵਾਪਰੀ ਸੀ। ਪੁਲੀਸ ਅਨੁਸਾਰ ਇਸ ਮਾਮਲੇ ਦਾ ਮੁੱਖ ਮੁਲਜ਼ਮ ਰਿੰਕੂ ਹੈ, ਜਿਸ ਦਾ ਮਨਜੀਤ ਨਾਲ ਵਿਵਾਦ ਚੱਲ ਰਿਹਾ ਸੀ। ਘਟਨਾ ਵਾਲੇ ਦਿਨ ਦੋਵਾਂ ਵਿਚਾਲੇ ਤਕਰਾਰ ਤੋਂ ਬਾਅਦ ਹੱਥੋਪਾਈ ਹੋਈ। ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਮਨਜੀਤ ਕੌਰ ਕਰੀਬ ਤਿੰਨ ਮਹੀਨੇ ਦੀ ਗਰਭਵਤੀ ਸੀ, ਜਿਸ ਨੂੰ ਲੈ ਕੇ ਵੀ ਵਿਵਾਦ ਹੋਣ ਦਾ ਖ਼ਦਸ਼ਾ ਹੈ, ਹਾਲਾਂਕਿ ਇਸ ਦੀ ਪੁਸ਼ਟੀ ਡੀ.ਐੱਨ.ਏ. (DNA) ਟੈਸਟ ਤੋਂ ਬਾਅਦ ਹੀ ਹੋਵੇਗੀ।

ਰਿੰਕੂ ਤੇ ਸ਼ੁਭੀ ਫ਼ਰਾਰ; ਪੁਲੀਸ ਵੱਲੋਂ ਜਾਂਚ ਤੇ ਛਾਪੇਮਾਰੀ ਤੇਜ਼

Advertisement

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਪਿੰਡਾ (ਨਿਵਾਸੀ ਕਪੂਰਥਲਾ) ਨੇ ਖੁਲਾਸਾ ਕੀਤਾ ਕਿ ਉਸ ਨੇ ਸਿਰਫ਼ ਰਿੰਕੂ ਦਾ ਸਾਥ ਦਿੱਤਾ ਸੀ, ਜਦਕਿ ਕਤਲ ਦੀ ਮੁੱਖ ਵਾਰਦਾਤ ਨੂੰ ਰਿੰਕੂ ਨੇ ਅੰਜਾਮ ਦਿੱਤਾ। ਪੁਲੀਸ ਜਾਂਚ ਮੁਤਾਬਕ ਮਨਜੀਤ ਨੂੰ ਕਾਰ ’ਚ ਸੈਕਟਰ-34 ਦੇ ਇੱਕ ਪਾਰਕ ਦੇ ਪਿੱਛੇ ਲਿਜਾਇਆ ਗਿਆ ਸੀ, ਜਿੱਥੇ ਉਸ ਨਾਲ ਕੁੱਟਮਾਰ ਕੀਤੀ ਗਈ। ਬਾਅਦ ਵਿੱਚ ਗੰਭੀਰ ਹਾਲਤ ਵਿੱਚ ਉਸ ਨੂੰ ਇਲਾਜ ਲਈ ਪੰਜਾਬ ਦੇ ਨਿੱਜੀ ਹਸਪਤਾਲ ਅਤੇ ਫਿਰ ਪੀ.ਜੀ.ਆਈ. (PGI) ਪਹੁੰਚਾਇਆ ਗਿਆ ਸੀ। ਫਿਲਹਾਲ ਚੰਡੀਗੜ੍ਹ ਪੁਲੀਸ ਨੇ ਪਿੰਡਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਮਾਮਲੇ 'ਚ ਸ਼ਾਮਲ ਦੋ ਹੋਰ ਮੁਲਜ਼ਮ ਰਿੰਕੂ ਅਤੇ ਸ਼ੁਭੀ ਅਜੇ ਵੀ ਫ਼ਰਾਰ ਹਨ। ਪੁਲੀਸ ਦੀਆਂ ਟੀਮਾਂ ਦੋਵਾਂ ਦੀ ਭਾਲ 'ਚ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ ਅਤੇ ਤਕਨੀਕੀ ਤੇ ਵਿਗਿਆਨਕ ਸਬੂਤਾਂ ਦੇ ਆਧਾਰ ’ਤੇ ਜਾਂਚ ਨੂੰ ਅੱਗੇ ਵਧਾ ਰਹੀਆਂ ਹਨ।

Advertisement

Advertisement
×