Chandigarh Police ਵਿੱਚ ਵੱਡਾ ਫੇਰਬਦਲ: 16 ਵਿੱਚੋਂ 10 SHO ਬਦਲੇ; 21 Inspectors ਦੇ ਤਬਾਦਲੇ
Chandigarh Police transfer list 2026: ਸੈਕਟਰ-34 ਤੇ ਆਈਟੀ ਪਾਰਕ ਦੇ ਥਾਣਾ ਮੁਖੀਆਂ ਨੂੰ ਪੁਲੀਸ ਲਾਈਨ ਭੇਜਿਆ
Chandigarh Police transfer list 2026: ਚੰਡੀਗੜ੍ਹ ਪੁਲੀਸ ਨੇ ਮੰਗਲਵਾਰ ਰਾਤ ਨੂੰ ਇੱਕ ਵੱਡੀ ਕਾਰਵਾਈ ਕਰਦਿਆਂ 21 ਇੰਸਪੈਕਟਰਾਂ ਦੇ ਤਬਾਦਲੇ ਕੀਤੇ ਹਨ। ਇਸ ਫੇਰਬਦਲ ਵਿੱਚ ਸ਼ਹਿਰ ਦੇ ਕੁੱਲ 16 ਥਾਣਿਆਂ ਵਿੱਚੋਂ 10 ਥਾਣਾ ਮੁਖੀਆਂ (SHOs) ਨੂੰ ਬਦਲ ਦਿੱਤਾ ਗਿਆ ਹੈ। ਇਸ ਕਦਮ ਦਾ ਮੁੱਖ ਉਦੇਸ਼ ਪੁਲੀਸ ਵਿੱਚ ਨਵੀਂ ਲੀਡਰਸ਼ਿਪ ਲਿਆਉਣਾ ਅਤੇ ਫੀਲਡ ਪੱਧਰ ’ਤੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਕਰਨਾ ਹੈ।
ਹੈੱਡਕੁਆਰਟਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਆਈਟੀ ਪਾਰਕ ਅਤੇ ਸੈਕਟਰ-34 ਦੇ ਐੱਸਐੱਚਓਜ਼ ਨੂੰ ਪੁਲੀਸ ਲਾਈਨ ਭੇਜ ਦਿੱਤਾ ਗਿਆ ਹੈ। ਇਹ ਤਬਾਦਲੇ ਸ਼ਹਿਰ ਵਿੱਚ ਹਾਲ ਹੀ ਵਿੱਚ ਹੋਈਆਂ ਸੁਰੱਖਿਆ ਘਟਨਾਵਾਂ ਜਿਵੇਂ ਕਿ ਸੈਕਟਰ 37 ਵਿੱਚ ਭਾਜਪਾ ਦਫ਼ਤਰ ਬਾਹਰ ਹੋਇਆ ਗ੍ਰਨੇਡ ਧਮਾਕਾ ਅਤੇ ਪਿੱਛੇ ਜਿਹੇ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਬਾਅਦ ਕੀਤੇ ਗਏ ਹਨ, ਹਾਲਾਂਕਿ ਪੁਲੀਸ ਨੇ ਇਨ੍ਹਾਂ ਸਾਰੇ ਮਾਮਲਿਆਂ ਨੂੰ ਸੁਲਝਾ ਲਿਆ ਹੈ।
ਤਬਾਦਲਿਆਂ ਦੀ ਪੂਰੀ ਸੂਚੀ:
ਇੰਸਪੈਕਟਰ ਰਾਮ ਦਿਆਲ ਨੂੰ ਥਾਣਾ-39 ਦੇ ਐੱਸਐੱਚਓ ਤੋਂ ਹਟਾ ਕੇ ਇੰਸਪੈਕਟਰ ਐਡਮਿਨ (IRB) ਲਗਾਇਆ ਗਿਆ ਹੈ।
ਇੰਸਪੈਕਟਰ ਕੁਲਵੀਰ ਕੌਰ ਨੂੰ ਏਐਚਟੀਯੂ (AHTU) ਦੇ ਨਾਲ ਸੀਆਰਯੂ (CRU) ਦਾ ਵਾਧੂ ਚਾਰਜ ਦਿੱਤਾ ਗਿਆ ਹੈ।
ਇੰਸਪੈਕਟਰ ਸ਼ਾਦੀ ਲਾਲ ਨੂੰ ਵਿਜੀਲੈਂਸ ਤੋਂ ਬਦਲ ਕੇ ਸੈਕਟਰ-34 ਦਾ ਨਵਾਂ ਐੱਸਐੱਚਓ ਲਗਾਇਆ ਗਿਆ ਹੈ।
ਇੰਸਪੈਕਟਰ ਆਸ਼ਾ ਸ਼ਰਮਾ ਨੂੰ ਮਹਿਲਾ ਥਾਣਾ-17 ਤੋਂ ਹਟਾ ਕੇ ਪੀਸੀਸੀ ਅਤੇ ਹਾਈ ਕੋਰਟ ਮੋਨੀਟਰਿੰਗ ਸੈੱਲ ਦਾ ਚਾਰਜ ਸੌਂਪਿਆ ਗਿਆ ਹੈ।
ਇੰਸਪੈਕਟਰ ਰਾਮ ਰਤਨ ਨੂੰ ਰਿਜ਼ਰਵ ਲਾਈਨ ਤੋਂ ਬਦਲ ਕੇ ਸੈਕਟਰ-26 ਦਾ ਐੱਸਐੱਚਓ ਲਗਾਇਆ ਗਿਆ ਹੈ।
ਇੰਸਪੈਕਟਰ ਰਾਜੀਵ ਕੁਮਾਰ ਨੂੰ ਸੈਕਟਰ-31 ਤੋਂ ਬਦਲ ਕੇ ਥਾਣਾ-39 ਦਾ ਐੱਸਐੱਚਓ ਲਗਾਇਆ ਗਿਆ ਹੈ।
ਇੰਸਪੈਕਟਰ ਊਸ਼ਾ ਰਾਣੀ (ਐੱਸਐੱਚਓ ਆਈਟੀ ਪਾਰਕ) ਅਤੇ ਇੰਸਪੈਕਟਰ ਸਤਿੰਦਰ ਕੁਮਾਰ (ਐੱਸਐੱਚਓ ਸੈਕਟਰ-34) ਨੂੰ ਪੁਲੀਸ ਲਾਈਨ ਭੇਜਿਆ ਗਿਆ ਹੈ।
ਇੰਸਪੈਕਟਰ ਮਿੰਨੀ ਨੂੰ ਸਾਰੰਗਪੁਰ ਤੋਂ ਬਦਲ ਕੇ ਆਈਟੀ ਪਾਰਕ ਦਾ ਐੱਸਐੱਚਓ ਲਗਾਇਆ ਗਿਆ ਹੈ।
ਇੰਸਪੈਕਟਰ ਹਰੀ ਓਮ ਸ਼ਰਮਾ ਨੂੰ ਮਨੀਮਾਜਰਾ ਤੋਂ ਬਦਲ ਕੇ ਸੈਕਟਰ-31 ਦਾ ਐੱਸਐੱਚਓ ਨਿਯੁਕਤ ਕੀਤਾ ਗਿਆ ਹੈ।
ਇੰਸਪੈਕਟਰ ਰੋਹਿਤ ਕੁਮਾਰ ਨੂੰ ਥਾਣਾ-17 ਤੋਂ ਟਰੈਫਿਕ ਵਿੱਚ ਭੇਜਿਆ ਗਿਆ ਹੈ ਅਤੇ ਇੰਸਪੈਕਟਰ ਸੁਦੇਸ਼ ਕੁਮਾਰ ਨੂੰ ਥਾਣਾ-17 ਦਾ ਨਵਾਂ ਐੱਸਐੱਚਓ ਲਗਾਇਆ ਗਿਆ ਹੈ।
ਇੰਸਪੈਕਟਰ ਅਸ਼ੋਕ ਕੁਮਾਰ ਨੂੰ ਸਾਰੰਗਪੁਰ ਦਾ ਐੱਸਐੱਚਓ ਅਤੇ ਇੰਸਪੈਕਟਰ ਇਰਮ ਰਿਜ਼ਵੀ ਨੂੰ ਮਹਿਲਾ ਥਾਣਾ-17 ਦਾ ਐੱਸਐੱਚਓ ਲਗਾਇਆ ਗਿਆ ਹੈ।
ਇਸ ਤੋਂ ਇਲਾਵਾ ਇੰਸਪੈਕਟਰ ਗਿਆਨ ਸਿੰਘ ਨੂੰ ਸੀਆਈਡੀ (CID) ਅਤੇ ਇੰਸਪੈਕਟਰ ਜਸਕਰਨ ਸਿੰਘ ਨੂੰ ਮਨੀਮਾਜਰਾ ਦਾ ਐੱਸਐੱਚਓ ਨਿਯੁਕਤ ਕੀਤਾ ਗਿਆ ਹੈ।
ਚੰਡੀਗੜ੍ਹ ਦੇ ਡੀਜੀਪੀ ਸਾਗਰ ਪ੍ਰੀਤ ਹੁੱਡਾ ਨੇ ਕਿਹਾ ਕਿ ਇਹ ਫੇਰਬਦਲ ਪੇਸ਼ੇਵਰਤਾ ਅਤੇ ਜਨਤਾ ਦੇ ਵਿਸ਼ਵਾਸ ਨੂੰ ਵਧਾਉਣ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਫ਼ ਅਕਸ ਅਤੇ ਕੰਮ ਪ੍ਰਤੀ ਸਮਰਪਣ ਹੀ ਇਨ੍ਹਾਂ ਨਿਯੁਕਤੀਆਂ ਦਾ ਆਧਾਰ ਹੈ। ਪੁਲੀਸ ਪ੍ਰਸ਼ਾਸਨ ਦਾ ਮੰਤਵ ਹੈ ਕਿ ਜ਼ਮੀਨੀ ਪੱਧਰ 'ਤੇ ਪੁਲੀਸ ਦੀ ਜਵਾਬਦੇਹੀ ਵਧੇ, ਲੋਕਾਂ ਨਾਲ ਤਾਲਮੇਲ ਬਿਹਤਰ ਹੋਵੇ ਅਤੇ ਅਪਰਾਧਾਂ ਵਿਰੁੱਧ ਕਾਰਵਾਈ ਤੇਜ਼ ਕੀਤੀ ਜਾ ਸਕੇ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਤਬਦੀਲੀਆਂ ਕਾਨੂੰਨ ਵਿਵਸਥਾ ਨੂੰ ਮਜ਼ਬੂਤ ਕਰਨ ਦੀ ਇੱਕ ਨਿਰੰਤਰ ਪ੍ਰਕਿਰਿਆ ਦਾ ਹਿੱਸਾ ਹਨ।

