DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਨਿਗਮ ਚੋਣਾਂ ਲਈ ਮਹਿਲਾ ਕਾਂਗਰਸ ਅੱਗੇ ਆਵੇ: ਲਾਂਬਾ

ਚੰਡੀਗਡ਼੍ਹ ਕਾਂਗਰਸ ਦੇ ਪ੍ਰਧਾਨ ਅਤੇ ਮਹਿਲਾ ਕਾਂਗਰਸ ਦੀ ਕੌਮੀ ਪ੍ਰਧਾਨ ਦੀ ਪ੍ਰਧਾਨਗੀ ਹੇਠ ਮੀਟਿੰਗ

  • fb
  • twitter
  • whatsapp
  • whatsapp
featured-img featured-img
ਚੰਡੀਗੜ੍ਹ ਵਿੱਚ ਮਹਿਲਾ ਕਾਂਗਰਸ ਦੀ ਕੌਮੀ ਪ੍ਰਧਾਨ ਅਲਕਾ ਲਾਂਬਾ ਦੇ ਸਵਾਗਤ ਦੀ ਝਲਕ।
Advertisement

ਚੰਡੀਗੜ੍ਹ ਵਿੱਚ ਦਸੰਬਰ 2026 ਵਿੱਚ ਹੋਣ ਵਾਲੀਆਂ ਨਗਰ ਨਿਗਮ ਚੋਣਾਂ ਸਬੰਧੀ ਕਾਂਗਰਸ ਪਾਰਟੀ ਵੱਲੋਂ ਤਿਆਰੀਆਂ ਜਾਰੀ ਹਨ। ਇਸ ਸਬੰਧੀ ਸੈਕਟਰ 35 ਸਥਿਤ ਪਾਰਟੀ ਦਫ਼ਤਰ ਵਿੱਚ ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚ ਐੱਸ ਲੱਕੀ ਅਤੇ ਮਹਿਲਾ ਕਾਂਗਰਸ ਦੀ ਕੌਮੀ ਪ੍ਰਧਾਨ ਅਲਕਾ ਲਾਂਬਾ ਨੇ ਚੰਡੀਗੜ੍ਹ ਮਹਿਲਾ ਕਾਂਗਰਸ ਦੀਆਂ ਆਗੂਆਂ ਮੀਟਿੰਗ ਕੀਤੀ। ਮੀਟਿੰਗ ਵਿੱਚ ਆਉਣ ਵਾਲੀਆਂ ਨਗਰ ਨਿਗਮ ਚੋਣਾਂ ਦੀ ਤਿਆਰੀਆਂ ਦੀ ਸਮੀਖਿਆ ਕੀਤੀ ਗਈ ਅਤੇ ਮਹਿਲਾ ਕਾਂਗਰਸ ਨੂੰ ਬੂਥ ਤੋਂ ਲੈ ਕੇ ਵਾਰਡ ਪੱਧਰ ਤੱਕ ਮਹਿਲਾ ਕਾਂਗਰਸ ਦੀਆਂ ਕਾਰਕੂਨਾਂ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।

ਅਲਕਾ ਲਾਂਬਾ ਨੇ ਕਿਹਾ ਕਿ ਮਹਿਲਾਵਾਂ ਹੁਣ ਸਿਰਫ਼ ਵੋਟ ਦੇਣ ਵਾਲੀਆਂ ਨਹੀਂ ਹਨ, ਸੱਤਾ ’ਚ ਵੀ ਹਿੱਸੇਦਾਰ ਬਣ ਰਹੀਆਂ ਹਨ। ਇਸ ਲਈ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਲਈ ਮਹਿਲਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਬੂਥ ਪੱਧਰ ’ਤੇ ਘੱਟੋ-ਘੱਟ ਦੋ-ਦੋ ਸਮਰੱਥ ਮਹਿਲਾਵਾਂ ਨੂੰ ਹੁਲਾਰਾ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਨਗਰ ਨਿਗਮ ਚੋਣ ਲੜਨ ਦੀ ਚਾਹਵਾਨ ਮਹਿਲਾ ਕਾਰਕੁਨਾਂ ਨੂੰ ਹੁਣ ਤੋਂ ਹੀ ਜਨਤਾ ਦੇ ਵਿਚਕਾਰ ਸਰਗਰਮ ਕੀਤਾ ਜਾਵੇ ਤਾਂ ਜੋ ਚੋਣਾਂ ਆਉਣ ਤੋਂ ਪਹਿਲਾਂ ਹੀ ਉਹ ਆਪਣੇ ਵਾਰਡ ਵਿੱਚ ਮਜ਼ਬੂਤ ਜਨ ਸੰਪਰਕ ਅਤੇ ਸੰਗਠਨ ਖੜ੍ਹਾ ਕਰ ਸਕੇ।

Advertisement

ਲੱਕੀ ਨੇ ਕਿਹਾ ਕਿ ਆਉਣ ਵਾਲੀ ਨਗਰ ਨਿਗਮ ਚੋਣ ਚੰਡੀਗੜ੍ਹ ਦੇ ਭਵਿੱਖ ਦੀ ਚੋਣ ਹੋਵੇਗੀ। ਭਾਜਪਾ ਦੀ ਅਗਵਾਈ ਵਾਲੀ ਨਗਰ ਨਿਗਮ ਵਿਵਸਥਾ ਵਿੱਚ ਸ਼ਹਿਰ ਦੇ ਲੋਕਾਂ ਨੂੰ ਲਗਾਤਾਰ ਵਧ ਰਹੇ ਆਰਥਿਕ ਬੋਝ, ਟੈਕਸਾਂ ਅਤੇ ਫੀਸਾਂ ਵਿੱਚ ਵਾਧੇ, ਕਮਜ਼ੋਰ ਹੋ ਰਹੀਆਂ ਨਾਗਰਿਕ ਸਹੂਲਤਾਂ ਅਤੇ ਪ੍ਰਸ਼ਾਸਨਿਕ ਅਵਿਵਸਥਾ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਹਰ ਵਾਰਡ ਵਿੱਚ ਜਨਤਾ ਦੇ ਵਿਚਕਾਰ ਜਾ ਕੇ ਪਿਛਲੇ ਸਾਲਾਂ ਦੇ ਕੰਮਕਾਜ ਦਾ ਹਿਸਾਬ ਮੰਗੇਗੀ। ਉਨ੍ਹਾਂ ਕਿਹਾ ਕਿ ਪਾਣੀ, ਸਫਾਈ, ਸੜਕਾਂ, ਪਾਰਕ, ਸਟਰੀਟ ਲਾਈਟਾਂ, ਪ੍ਰਾਪਰਟੀ ਟੈਕਸ, ਪਾਰਕਿੰਗ, ਕੂੜਾ ਪ੍ਰਬੰਧਨ ਅਤੇ ਨਗਰ ਨਿਗਮ ਦੀ ਵਿੱਤੀ ਸਥਿਤੀ ਅਤੇ ਭ੍ਰਿਸ਼ਟਾਚਾਰ ਵਰਗੇ ਮੁੱਦੇ ਚੋਣਾਂ ਦੇ ਮੁੱਖ ਵਿਸ਼ੇ ਹੋਣਗੇ।

Advertisement

Advertisement
×