DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Diljit Dosanjh ਨੂੰ ਦੇਖ ਕੇ ਲੱਗਦਾ ਹੈ ਕਿ ਉਹ ਬੱਸ ਹੁਣੇ ਪਿੰਡੋਂ ਹੀ ਨਿਕਲ ਕੇ ਆਇਆ ਹੋਵੇ...’: Imtiaz Ali

ਮਸ਼ਹੂਰ ਨਿਰਦੇਸ਼ਕ ਨੇ ਦਿਲਜੀਤ ਦੀ ਸਾਦਗੀ ਦੀ ਕੀਤੀ ਰੱਜ ਕੇ ਤਾਰੀਫ਼; ਦੋਵਾਂ ਦੀ ਨਵੀਂ ਫ਼ਿਲਮ 'ਮੈਂ ਵਾਪਸ ਆਊਂਗਾ' ਅੱਜ ਹੋਈ ਰਿਲੀਜ਼

  • fb
  • twitter
  • whatsapp
  • whatsapp
Advertisement

ਆਪਣੀ ਬਿਹਤਰੀਨ ਅਦਾਕਾਰੀ ਅਤੇ ਗਾਇਕੀ ਦੇ ਦਮ 'ਤੇ ਦਿਲਜੀਤ ਦੋਸਾਂਝ ਨੇ ਪਿਛਲੇ ਕੁਝ ਸਾਲਾਂ ਵਿੱਚ ਦੇਸ਼-ਵਿਦੇਸ਼ ਦੇ ਨਾਲ-ਨਾਲ ਫ਼ਿਲਮ ਇੰਡਸਟਰੀ ਵਿੱਚ ਵੀ ਆਪਣੀ ਬਹੁਤ ਵੱਡੀ ਫੈਨ ਫਾਲੋਇੰਗ ਬਣਾ ਲਈ ਹੈ। ਪਾਲੀਵੁੱਡ (ਪੰਜਾਬੀ ਫ਼ਿਲਮ ਇੰਡਸਟਰੀ) ਤੋਂ ਲੈ ਕੇ ਬਾਲੀਵੁੱਡ ਤੱਕ ਦੇ ਕਈ ਵੱਡੇ ਡਾਇਰੈਕਟਰ ਉਨ੍ਹਾਂ ਨੂੰ ਆਪਣਾ ਪਸੰਦੀਦਾ ਅਦਾਕਾਰ ਮੰਨਦੇ ਹਨ ਅਤੇ ਉਨ੍ਹਾਂ ਨਾਲ ਕੰਮ ਕਰਨਾ ਚਾਹੁੰਦੇ ਹਨ। ਇਨ੍ਹਾਂ ਵਿੱਚੋਂ ਹੀ ਇੱਕ ਮਸ਼ਹੂਰ ਬਾਲੀਵੁੱਡ ਨਿਰਦੇਸ਼ਕ ਇਮਤਿਆਜ਼ ਅਲੀ ਵੀ ਹਨ। ਸਾਲ 2024 ਵਿੱਚ ਆਈ ਸੁਪਰਹਿੱਟ ਫ਼ਿਲਮ 'ਅਮਰ ਸਿੰਘ ਚਮਕੀਲਾ' ਦੀ ਵੱਡੀ ਸਫ਼ਲਤਾ ਤੋਂ ਬਾਅਦ, ਇਮਤਿਆਜ਼ ਅਲੀ ਅਤੇ ਦਿਲਜੀਤ ਦੋਸਾਂਝ ਦੀ ਜੋੜੀ ਇੱਕ ਵਾਰ ਫਿਰ ਆਪਣੀ ਨਵੀਂ ਫ਼ਿਲਮ 'ਮੈਂ ਵਾਪਸ ਆਊਂਗਾ' (Main Vaapas Aunga) ਰਾਹੀਂ ਇਕੱਠੀ ਹੋਈ ਹੈ।

"ਦਿਲਜੀਤ ਦੇ ਅੰਦਰ ਇੱਕ ਪਾਕੀਜ਼ਗੀ ਅਤੇ ਸੱਚਾਈ ਹੈ"ਜਦੋਂ ਇਮਤਿਆਜ਼ ਅਲੀ ਨੂੰ ਪੁੱਛਿਆ ਗਿਆ ਕਿ ਦਿਲਜੀਤ ਵਿੱਚ ਅਜਿਹੀ ਕਿਹੜੀ ਖ਼ਾਸੀਅਤ ਹੈ ਜੋ ਹਰ ਕਿਸੇ ਨੂੰ ਉਨ੍ਹਾਂ ਵੱਲ ਖਿੱਚਦੀ ਹੈ, ਤਾਂ ਉਨ੍ਹਾਂ ਨੇ ਦਿਲਜੀਤ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹ ਦਿੱਤੇ। ਇਮਤਿਆਜ਼ ਮੁਤਾਬਕ, ਦਿਲਜੀਤ ਨੂੰ ਜੋ ਚੀਜ਼ ਬਾਕੀਆਂ ਨਾਲੋਂ ਵੱਖਰੀ ਬਣਾਉਂਦੀ ਹੈ, ਉਹ ਹੈ ਉਨ੍ਹਾਂ ਦੀ "ਪਾਕੀਜ਼ਗੀ" (ਸਾਫ਼-ਦਿਲੀ)। ਇਮਤਿਆਜ਼ ਨੇ ਕਿਹਾ, "ਦਿਲਜੀਤ ਦੇ ਅੰਦਰ ਇੱਕ ਪਾਕੀਜ਼ਗੀ ਹੈ, ਉਸ ਦੀ ਆਪਣੀ ਇੱਕ ਸੱਚਾਈ ਹੈ। ਮੈਨੂੰ ਲੱਗਦਾ ਹੈ ਕਿ ਲੋਕ ਉਸ ਨੂੰ ਇਸੇ ਕਰਕੇ ਇੰਨਾ ਪਸੰਦ ਕਰਦੇ ਹਨ। ਉਹ ਆਪਣੇ ਆਪ ਨੂੰ ਅਤੇ ਆਪਣੀ ਸੱਚਾਈ ਨੂੰ ਬਹੁਤ ਹੀ ਸਧਾਰਨ ਅਤੇ ਸਾਫ਼ ਤਰੀਕੇ ਨਾਲ ਪੇਸ਼ ਕਰਦਾ ਹੈ, ਭਾਵੇਂ ਉਹ ਗਾ ਰਿਹਾ ਹੋਵੇ ਜਾਂ ਗੱਲ ਕਰ ਰਿਹਾ ਹੋਵੇ।"

Advertisement

ਉਨ੍ਹਾਂ ਅੱਗੇ ਕਿਹਾ, "ਮੈਂ ਉਸਦੀਆਂ ਬਹੁਤੀਆਂ ਵਾਇਰਲ ਵੀਡੀਓਜ਼ ਤਾਂ ਨਹੀਂ ਦੇਖੀਆਂ, ਪਰ ਲੋਕਾਂ ਨੇ ਦੇਖੀਆਂ ਹਨ ਅਤੇ ਉਹ ਉਨ੍ਹਾਂ ਦਾ ਬਹੁਤ ਆਨੰਦ ਲੈਂਦੇ ਹਨ। ਪਰ ਮੈਂ ਉਸ ਨੂੰ ਆਪਣੀਆਂ ਅਤੇ ਦੂਜਿਆਂ ਦੀਆਂ ਫ਼ਿਲਮਾਂ ਵਿੱਚ ਇੱਕ ਅਦਾਕਾਰ ਵਜੋਂ ਦੇਖਿਆ ਹੈ। ਮੈਂ ਕਹਾਂਗਾ ਕਿ ਉਹ ਆਪਣੀ ਸ਼ਖ਼ਸੀਅਤ ਦੀ ਅਸਲ ਸੱਚਾਈ ਨੂੰ ਸਾਹਮਣੇ ਰੱਖਦਾ ਹੈ। ਅਦਾਕਾਰਾਂ ਅਤੇ ਗਾਇਕਾਂ ਦੀ ਜ਼ਿੰਦਗੀ ਵਿੱਚ ਜੋ ਚਮਕ-ਦਮਕ ਆਮ ਤੌਰ 'ਤੇ ਹਿੱਸਾ ਬਣ ਜਾਂਦੀ ਹੈ, ਦਿਲਜੀਤ ਨੇ ਖ਼ੁਦ ਨੂੰ ਉਨ੍ਹਾਂ ਚੀਜ਼ਾਂ ਤੋਂ ਬਿਲਕੁਲ ਦੂਰ ਅਤੇ ਅਛੂਤਾ ਰੱਖਿਆ ਹੈ। ਇੰਨੀ ਵੱਡੀ ਸਫ਼ਲਤਾ ਦੇ ਬਾਵਜੂਦ, ਉਹ ਅੱਜ ਵੀ ਉਹੀ ਇਨਸਾਨ ਹੈ ਜੋ ਉਹ ਹਮੇਸ਼ਾ ਤੋਂ ਸੀ।"

Advertisement

"ਅੱਜ ਵੀ ਲੱਗਦਾ ਹੈ ਕਿ ਟਰੈਕਟਰ ਚਲਾਉਣ ਵਾਲਾ ਕੋਈ ਪੇਂਡੂ ਨੌਜਵਾਨ ਹੈ"ਇਮਤਿਆਜ਼ ਅਲੀ ਨੇ ਦਿਲਜੀਤ ਦੇ ਜ਼ਮੀਨ ਨਾਲ ਜੁੜੇ ਹੋਣ ਦੀ ਤਾਰੀਫ਼ ਕਰਦਿਆਂ ਹਿੰਦੀ ਵਿੱਚ ਕਿਹਾ, "ਦਿਲਜੀਤ ਕੋ ਦੇਖ ਕਰ ਐਸਾ ਲਗਤਾ ਹੈ ਕਿ ਅਭੀ ਬਸ ਪਿੰਡ ਸੇ ਨਿਕਲਕੇ ਆਇਆ ਹੈ, ਜੋ ਖੇਤੀ ਕਰਤਾ ਹੋਗਾ, ਟਰੈਕਟਰ ਚਲਾਤਾ ਹੋਗਾ। ਉਸ ਨੇ ਹਮੇਸ਼ਾ ਅਪਨੀ ਰਿਐਲਿਟੀ ਰੱਖੀ ਹੈ। ਅਪਨੇ ਅੰਦਰ ਕੀ ਟਰੂਥਫੁਲਨੈੱਸ ਰੱਖਾ ਹੈ... ਇਸੀ ਲਈ ਮੁਝੇ ਲੱਗਦਾ ਹੈ ਕਿ ਲੋਕ ਉਸ ਕੋ ਇਤਨਾ ਪਸੰਦ ਕਰਤੇ ਹੈਂ।"

ਉਨ੍ਹਾਂ ਨੇ ਅਖੀਰ ਵਿੱਚ ਜ਼ੋਰ ਦੇ ਕੇ ਕਿਹਾ ਕਿ ਇੱਕ ਕਲਾਕਾਰ ਵਜੋਂ ਖ਼ੁਦ ਨੂੰ ਇੰਨਾ ਸਾਫ਼-ਸੁਥਰਾ ਅਤੇ ਪਵਿੱਤਰ ਰੱਖਣਾ ਬਹੁਤ ਮੁਸ਼ਕਲ ਹੁੰਦਾ ਹੈ, ਪਰ ਦਿਲਜੀਤ ਨੇ ਇਹ ਕਰਕੇ ਦਿਖਾਇਆ ਹੈ, ਜਿਸ ਕਰਕੇ ਉਸ ਦੀ ਊਰਜਾ (Energy) ਅਤੇ ਆਭਾ (Aura) ਸਾਰਿਆਂ ਨੂੰ ਬਹੁਤ ਆਕਰਸ਼ਕ ਲੱਗਦੀ ਹੈ। ਦੱਸ ਦਈਏ ਕਿ ਦਿਲਜੀਤ ਅਤੇ ਇਮਤਿਆਜ਼ ਦੀ ਇਹ ਦੂਜੀ ਫ਼ਿਲਮ 'ਮੈਂ ਵਾਪਸ ਆਊਂਗਾ' ਅੱਜ 12 ਜੂਨ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। ਇਸ ਫ਼ਿਲਮ ਵਿੱਚ ਦਿਲਜੀਤ ਦੇ ਨਾਲ ਨਸੀਰੂਦੀਨ ਸ਼ਾਹ, ਵੇਦਾਂਗ ਰੈਨਾ ਅਤੇ ਸ਼ਰਵਰੀ ਵਾਘ ਵੀ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆ ਰਹੇ ਹਨ।

Advertisement
×